Contact for Advertising

Contact for Advertising

Latest News

बुधवार, 18 अक्टूबर 2023

ਆਪਣੇ ਵਿਰਸੇ ਨੂੰ ਪਹਿਚਾਣੋ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ , ਓਹਨਾ ਨੂੰ ਇਤਿਹਾਸ ਬਣਨ ਵਿੱਚ ਦੇਰ ਨਹੀਂ ਲਗਦੀ । ਵਿਰਸਾ ਸੰਭਾਲ ਮੰਚ ਦੀ ਬਰਨਾਲਾ ਵਿੱਚ ਬੈਠਕ

ਆਪਣੇ ਵਿਰਸੇ  ਨੂੰ ਪਹਿਚਾਣੋ 

ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ , ਓਹਨਾ ਨੂੰ  ਇਤਿਹਾਸ ਬਣਨ ਵਿੱਚ ਦੇਰ ਨਹੀਂ ਲਗਦੀ । 

ਵਿਰਸਾ ਸੰਭਾਲ ਮੰਚ ਦੀ ਬਰਨਾਲਾ ਵਿੱਚ ਬੈਠਕ 








ਬਰਨਾਲਾ 

ਕੇਸ਼ਵ ਵਰਦਾਨ ਪੁੰਜ


ਵਿਰਸਾ ਸੰਭਾਲ ਮੰਚ ਦੀ ਇਕ ਵਿਸ਼ੇਸ਼ ਬੈਠਕ ਦਾ ਬਰਨਾਲਾ ਵਿਚ ਆਯੋਜਨ ਕੀਤਾ ਗਿਆ । ਐਡਵਕੇਟ ਲਖਣ ਦੱਧਾਹੂਰ ਵਲੋਂ ਆਯੋਜਿਤ ਕੀਤੀ ਗਈ ਇਸ ਬੈਠਕ ਵਿੱਚ ਵਿਰਸਾ ਸੰਭਾਲ ਮੰਚ ਦੇ ਪ੍ਰਾਂਤ ਸੰਯੋਜਕ ਸ੍ਰੀ ਰਾਮ ਕੁਮਾਰ ਵਿਆਸ ਜੀ ਅਤੇ ਪ੍ਰਾਂਤ ਕਾਰਜਕਾਰਨੀ ਮੈਬਰ ਡਾ ਰਾਕੇਸ਼ ਪੁੰਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਬੈਠਕ  ਵਿੱਚ ਆਪਣੀ ਵਿਰਾਸਤ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਇਸ ਉਪਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਿਰਸਾ ਸੰਭਾਲ ਮੰਚ ਦੇ ਪ੍ਰਾਂਤ ਸੰਯੋਜਕ ਸ੍ਰੀ ਰਾਮ ਕੁਮਾਰ ਵਿਆਸ ਜੀ ਨੇ ਆਏ ਹੋਏ ਸਰੋਤਿਆਂ ਨੂੰ ਆਪਣੇ ਵਿਰਸੇ ਦੀ ਸਾਂਭ ਸੰਭਾਲ ਕਿਵੇਂ ਕਰੀਏ ਉਸ ਉਪਰ ਚਾਨਣਾ ਪਾਇਆ।  ਸ੍ਰੀ ਰਾਮ ਕੁਮਾਰ ਵਿਆਸ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਮਹਿਲਾ ਸੁਰੱਖਿਆ ਦਾ ਮੁੱਦਾ ਇਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜਰੂਰਤ ਹੈ। ਸ੍ਰੀ ਵਿਆਸ ਨੇ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਧਰਮ ਤੋਂ ਬੇਮੁੱਖ ਹੋ ਕੇ ਕੁਰੀਤੀਆਂ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੇ ਬੱਚੇ ਆਪਣੀ ਵਿਰਾਸਤ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ। ਅਸੀ ਸਾਡੇ ਗੁਰੂਆਂ ਦੇ ਦੱਸੇ ਹੋਏ ਰਾਹ ਤੋਂ ਬੇਮੁੱਖ ਹੁੰਦੇ ਜਾ ਰਹੇ ਹਾਂ,ਜਿਸਦੇ ਨਤੀਜੇ ਵਜੋਂ ਧਰਮਾਂਤਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਧਰਮਾਂਤਰਣ ਸਮੁੱਚੇ ਪੰਜਾਬ ਦੀ ਪਵਿੱਤਰ ਧਰਤੀ ਲਈ ਕਲੰਕ ਹੈ। ਇਸਦਾ ਮੂੰਹ ਤੋੜ ਜਵਾਬ ਵਿਰਸਾ ਸੰਭਾਲ ਮੰਚ ਦੇ ਰਿਹਾ ਹੈ । ਪੰਜਾਬੀ ਵਿਰਸੇ ਦੀ ਰਾਖੀ ਲਈ ਵਿਧਰਮਿਆ ਦੀ ਇਸ ਕੋਝੀ ਸਾਜਿਸ਼ ਨੂੰ ਖਤਮ ਕਰ ਪੰਜਾਬ ਨੂੰ ਧਰਮਾਂਤਰਣ ਮੁਕਤ ਸੂਬਾ ਬਣਾਉਣਾ  ਸਾਡਾ ਸੰਕਲਪ ਹੈ।

ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਧਰਮ ਦੀ ਰੱਖਿਆ ਅਤੇ ਬਲੀਦਾਨਾਂ ਦਾ ਇਤਿਹਾਸ ਹੈ। ਸਾਡੇ ਗੁਰੂਆਂ ਨੇ ਧਰਮ ਦੀ ਰੱਖਿਆ ਲਈ ਨਾ ਸਿਰਫ ਪ੍ਰੇਰਿਤ ਕੀਤਾ ਬਲਕਿ ਵਿਲੱਖਣ ਸੰਘਰਸ਼ ਵੀ ਕੀਤਾ। ਸਾਡੇ ਗੁਰੂਆਂ ਅਤੇ ਚਾਰ  ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਧਰਮਵੀਰ ਬਾਲਕ ਵੀਰ ਹਕੀਕਤ ਰਾਏ ਦਾ ਬਲੀਦਾਨ ਅੱਜ ਵੀ ਦੇਸ਼ ਨੂੰ ਪ੍ਰੇਰਣਾ ਦਿੰਦਾ ਹੈ। ਧਰਮਾਂਤਰਣ ਕਰਾਉਣ ਵਾਲੇ  ਨਾ ਸਿਰਫ ਸਾਡੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਬਲਕਿ ਗੁਰੂਆਂ ਦੇ ਉਪਦੇਸ਼ਾਂ ਨੂੰ ਵੀ ਅਪਮਾਨਿਤ ਕਰਨ ਦੀ ਹਿਮਾਕਤ ਕਰ ਰਹੇ ਹਨ। ਇਸ ਮੌਕੇ ਸ੍ਰੀ ਵਿਆਸ ਜੀ ਨੇ ਵਕਫ਼ ਬੋਰਡ ਵੱਲੋਂ ਪੰਜਾਬ ਦੀਆਂ ਜਮੀਨਾਂ ਤੇ ਕੀਤੇ ਜਾ ਰਹੇ ਅਤਿਕਰਮਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਵੀ ਵਿਸਤਾਰ ਜਾਣਕਾਰੀ ਦਿੱਤੀ । ਇਸ ਮੌਕੇ ਕਰ ਅਤੇ ਆਬਕਾਰੀ ਮਾਮਲਿਆਂ ਦੇ ਜਾਣਕਾਰ ਐਡਵੋਕੇਟ ਜੀਵਨ ਮੋਦੀ ,ਬਾਰ ਕਾਉਂਸਿਲ ਬਰਨਾਲਾ ਦੇ ਪ੍ਰਧਾਨ ਐਡਵਕੇਟ ਨਿਤਨ ਬਾਂਸਲ,ਐਡਵੋਕੇਟ ਵਿਸ਼ਾਲ ਸ਼ਰਮਾ ਐਡਵੋਕੇਟ ਲੋਕੇਸ਼ਵਰ ਸੇਵਕ,ਐਡਵੋਕੇਟ ਸੁਰਿੰਦਰ ਗੋਮਬਰ , ਡਾ ਮਹੇਸ਼ ਭਾਰਦਵਾਜ, ਐਡਵੋਕੇਟ ਸ਼ਵਿਦਰ ਕੁਮਾਰ ਵਾਤਿਸ਼,ਐਡਵੋਕੇਟ ਅਮਰਜੀਤ ਸਿੰਘ ਜਵੰਦਾ,ਐਡਵੋਕੇਟ ਅਬੇ ਜਿੰਦਲ,ਰਾਜੀਵ ਲੋਚਨ,ਨਰਿੰਦਰ ਬਿੱਟਾ,ਭਾਜਪਾ ਨੇਤਾ ਧੀਰਜ ਦੱਧਾਹੂਰ,ਮਹੇਸ਼ ਬੱਬੂ,ਕੁਲਦੀਪ ਮਿੱਤਲ,ਰਾਕੇਸ਼ ਗਰਗ,ਸੰਸਾਰੀ ਲਾਲ,ਕ੍ਰਿਸ਼ਨ ਕੁਮਾਰ ,ਚੰਦਰ ਬਾਂਸਲ, ਮਨੋਹਰ ਲਾਲ,ਸੁਖਦੇਵ ਰਾਮ,ਐਡਵੋਕੇਟ ਨਿਰਭੈਅ ਸਿੱਧੂ,ਵਨੀਤ ਕੁਮਾਰ,ਤੇਜਿੰਦਰ ਪਿੰਟਾ ਅਤੇ ਐਡਵੋਕੇਟ ਚੇਤਨ ਸ਼ਰਮਾ 

 ਨੇ ਸਭਨਾਂ ਨੂੰ ਭਰੋਸਾ ਦਵਾਇਆ ਕਿ ਉਹ  ਪੰਜਾਬ ਦੇ ਵਿਰਸੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ।

ਆਪਣੇ ਵਿਰਸੇ ਨੂੰ ਪਹਿਚਾਣੋ   ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ , ਓਹਨਾ ਨੂੰ  ਇਤਿਹਾਸ ਬਣਨ ਵਿੱਚ ਦੇਰ ਨਹੀਂ ਲਗਦੀ ।   ਵਿਰਸਾ ਸੰਭਾਲ ਮੰਚ ਦੀ ਬਰਨਾਲਾ ਵਿੱਚ ਬੈਠਕ
  • Title : ਆਪਣੇ ਵਿਰਸੇ ਨੂੰ ਪਹਿਚਾਣੋ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ , ਓਹਨਾ ਨੂੰ ਇਤਿਹਾਸ ਬਣਨ ਵਿੱਚ ਦੇਰ ਨਹੀਂ ਲਗਦੀ । ਵਿਰਸਾ ਸੰਭਾਲ ਮੰਚ ਦੀ ਬਰਨਾਲਾ ਵਿੱਚ ਬੈਠਕ
  • Posted by :
  • Date : अक्टूबर 18, 2023
  • Labels :
  • Blogger Comments
  • Facebook Comments

0 comments:

एक टिप्पणी भेजें

Top