Contact for Advertising

Contact for Advertising

Latest News

शनिवार, 10 जून 2023

ਖਾਦਾਂ ਦੀ ਬਲੈਕ ਮਾਰਕੀਟਿੰਗ ਅਤੇ ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕਰਨ ਦੀ ਕੀਤੀ ਹਦਾਇਤ

 -ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖਾਦ ਕੰਪਨੀਆਂ ਅਤੇ ਹੋਲਸੇਲ ਡੀਲਰਾਂ ਨਾਲ ਮੀਟਿੰਗ

-ਖਾਦਾਂ ਦੀ ਬਲੈਕ ਮਾਰਕੀਟਿੰਗ ਅਤੇ ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕਰਨ ਦੀ ਕੀਤੀ ਹਦਾਇਤ

ਹੁਸ਼ਿਆਰਪੁਰ= ਦਲਜੀਤ ਅਜਨੋਹਾ

ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਡਾ. ਗੁਰਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਸਮੂਹ ਖਾਦ ਕੰਪਨੀਆਂ ਅਤੇ ਖਾਦ ਹੋਲਸੇਲ ਡੀਲਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਖਾਦ ਕੰਪਨੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਖਾਦਾਂ ਦੀ ਬਲੈਕ ਮਾਰਕੀਟਿੰਗ, ਖਾਦ ਦੀ ਵਿਕਰੀ ਸਮੇਂ ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਸਮੂਹ ਖਾਦ ਹੋਲਸੇਲ ਡੀਲਰਾਂ ਨੂੰ ਆਪਣਾ ਸਟਾਕ ਬੋਰਡ, ਸਟਾਕ ਰਜਿਸਟਰ ਅਤੇ ਮੁਕੰਮਲ ਰਿਕਾਰਡ ਮੇਨਟੇਨ ਕਰਨ ਦੀ ਹਦਾਇਤ ਕੀਤੀ ਗਈ। ਪੀ.ਓ.ਐਸ. ਮਸ਼ੀਨਾਂ ਵਿਚ ਖਾਦਾਂ ਦਾ ਸਟਾਕ ਡੀਲਰਾਂ ਦੇ ਗੋਦਾਮਾਂ ਵਿਚ ਪਏ ਸਟਾਕ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਖਾਦਾਂ ਦੇ ਸਮੂਹ ਹੋਲਸੇਲ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਦੀ ਸੇਲ ਅਤੇ ਸਟਾਕ ਦੀਆਂ ਰਿਪੋਰਟਾਂ ਹਰ ਮਹੀਨੇ ਦੀ 25 ਤਾਰੀਕ ਤੱਕ ਸਬੰਧਤ ਬਲਾਕ ਖੇਤੀਬਾੜੀ ਦੇ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੀਆਂ ਯਕੀਨੀ ਬਣਾਉਣ। ਮੀਟਿੰਗ ਵਿਚ ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਆਈ.ਪੀ.ਐਲ. ਕ੍ਰਿਭਕੋ ਇਫਕੋ, ਚੰਬਲ ਫਰਟੀ ਲਾਈਜ਼ਰ, ਐਨ.ਐਫ.ਐਲ ਆਦਿ ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਖਾਦਾਂ ਦੀ ਬਲੈਕ ਮਾਰਕੀਟਿੰਗ ਅਤੇ ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕਰਨ ਦੀ ਕੀਤੀ ਹਦਾਇਤ
  • Title : ਖਾਦਾਂ ਦੀ ਬਲੈਕ ਮਾਰਕੀਟਿੰਗ ਅਤੇ ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕਰਨ ਦੀ ਕੀਤੀ ਹਦਾਇਤ
  • Posted by :
  • Date : जून 10, 2023
  • Labels :
  • Blogger Comments
  • Facebook Comments

0 comments:

एक टिप्पणी भेजें

Top