Contact for Advertising

Contact for Advertising

Latest News

बुधवार, 7 जून 2023

ਹੁਸ਼ਿਆਰਪੁਰ ’ਚ ਮਸਜਿਦਾਂ ਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਕੀਤੇ ਜਾਰੀ: ਐਮ.ਐਫ ਫਾਰੂਕੀ

 ਹੁਸ਼ਿਆਰਪੁਰ ’ਚ ਮਸਜਿਦਾਂ ਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਕੀਤੇ ਜਾਰੀ: ਐਮ.ਐਫ ਫਾਰੂਕੀ

ਹੁਸ਼ਿਆਰਪੁਰ= ਦਲਜੀਤ ਅਜਨੋਹਾ

ਪੰਜਾਬ ਭਰ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਦੀ ਬਿਹਤਰੀ ਦੇ ਨਾਲ-ਨਾਲ ਕਬਰਿਸਤਾਨਾਂ ਨੂੰ ਰਿਜ਼ਰਵ ਕਰਨਾ ਅਤੇ ਉਨ੍ਹਾਂ ਦੀਆਂ ਚਾਰਦੀਵਾਰੀਆਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਕਫ਼ ਬੋਰਡ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਸਕੂਲੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਭਰ ਵਿੱਚ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ ਲੱਖਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ-ਕਮ-ਪ੍ਰਸ਼ਾਸਕ ਪੰਜਾਬ ਵਕਫ਼ ਬੋਰਡ ਐਮ.ਐਫ.ਫਾਰੂਕੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਾਹੌਰੀਆ ਮੁਹੱਲਾ ਵਿੱਚ ਮਦਰੱਸਾ ਗੋਸੀਆ ਰਿਜ਼ਵੀਆ, ਤਹਿਸੀਲ ਮੁਕੇਰੀਆ ਵਿੱਚ ਮਸਜਿਦ ਰਹਿਮਾਨੀਆ, ਤਹਿਸੀਲ ਗੜ੍ਹਸ਼ੰਕਰ ਵਿੱਚ ਮਸਜਿਦ, ਪਿੰਡ ਮਾਣਕ ਢੇਰੀ ਵਿੱਚ ਜਾਮਾ ਮਦਨੀ ਮਸਜਿਦ, ਪਿੰਡ ਭੋਰਾ ਵਿੱਚ ਮਦੀਨਾ ਮਸਜਿਦ, ਫੌਜੀ ਕਾਲੋਨੀ ਵਿੱਚ ਮਦੀਨਾ ਮਸਜਿਦ, ਪਿੰਡ ਕਾਲੜਾ ਵਿੱਚ ਨੂਰਾਨੀ ਮਸਜਿਦ, ਪਿੰਡ ਕਲਿਆਣਪੁਰ ਵਿੱਚ ਮਦਰੱਸਾ ਰਜ਼ਾ-ਏ-ਮੁਸਤਫਾ, ਪਿੰਡ ਰਾਏਪੁਰ ਵਿੱਚ ਮਦੀਨਾ ਮਸਜਿਦ ਅਤੇ ਪਿੰਡ ਡੇਹਰੀਵਾਲ ਵਿੱਚ ਮਦੀਨਾ ਮਸਜਿਦ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਦੋ ਕਬਰਿਸਤਾਨ ਰਾਖਵੇਂ ਰੱਖੇ ਗਏ ਹਨ ਜਦਕਿ ਤਿੰਨ ਕਬਰਿਸਤਾਨ ਸੀਮਾਬੰਦੀ ਤੋਂ ਬਾਅਦ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਉਪਲਬੱਧ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਸੂਹਾ ਵਿੱਚ ਦੋ ਨਵੀਆਂ ਮਸਜਿਦਾਂ ਲਈ 6-6 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

ਹੁਸ਼ਿਆਰਪੁਰ ਦੇ ਅਸਟੇਟ ਅਫ਼ਸਰ ਫ਼ਿਜ਼ਾ ਪ੍ਰਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਲਈ ਪ੍ਰਸ਼ਾਸਕ ਐਮ.ਐਫ ਫਾਰੂਕੀ ਏ.ਡੀ.ਜੀ.ਪੀ.ਆਈ.ਪੀ.ਐਸ. ਵੱਲੋਂ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ’ਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨਾਂ ਨੂੰ ਰਿਜ਼ਰਵ ਕਰਨ ’ਤੇ ਕੰਮ ਚੱਲ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਮਸਜਿਦਾਂ, ਮਦਰੱਸਿਆਂ ਨੂੰ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ, ਜਿੱਥੇ ਮੁਰੰਮਤ ਜਾਂ ਹੋਰ ਵਿਕਾਸ ਕਾਰਜ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਹੁਸ਼ਿਆਰਪੁਰ ਸਰਕਲ ਦਫ਼ਤਰ ਵੱਲੋਂ 2.52 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ ਹੋਰ ਸੁਧਾਰ ਕਰਨ ਲਈ ਸਮੂਹ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ।

 ਹੁਸ਼ਿਆਰਪੁਰ ’ਚ ਮਸਜਿਦਾਂ ਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਕੀਤੇ ਜਾਰੀ: ਐਮ.ਐਫ ਫਾਰੂਕੀ
  • Title : ਹੁਸ਼ਿਆਰਪੁਰ ’ਚ ਮਸਜਿਦਾਂ ਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਕੀਤੇ ਜਾਰੀ: ਐਮ.ਐਫ ਫਾਰੂਕੀ
  • Posted by :
  • Date : जून 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top