*12 ਸਾਲ ਤੋ ਖਰਾਬ ਪਏ ਵਾਟਰ ਕੂਲਰ ਨੂੰ ਦਰੁਸਤ ਕਰਵਾ ਕੇ ਪੀਣ ਵਾਲੇ ਪਾਣੀ ਦੀ ਸੇਵਾ ਕੀਤੀ ਚਾਲੂ
ਕਮਲੇਸ਼ ਗੋਇਲ
ਖਨੌਰੀ : 15 ਫਰਵਰੀ - ਖਨੌਰੀ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਹਸਪਤਾਲ ਵਿੱਚ ਲਗਭਗ 12 ਸਾਲਾਂ ਤੋਂ ਬੰਦ ਪਏ ਵਾਟਰ ਕੂਲਰ ਅਤੇ ਟੂਟੀਆਂ ਦੀ ਮੁਰੰਮਤ ਕਰਵਾ ਕੇ ਚਾਲੂ ਕਰਵਾ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਨੀ ਗੋਇਲ ਨੇ ਦਸਿਆ ਕਿ ਹਸਪਤਾਲ ਵਿੱਚ ਆਮ ਆਦਮੀ ਕਲੀਨਿਕ ਦੇ ਸ਼ੁਰੂ ਹੋਣ ਕਾਰਨ ਮਰੀਜਾਂ ਦਾ ਕਾਫੀ ਰਸ਼ ਹੋਣ ਲਗ ਪਿਆ ਸੀ। ਮੌਸਮ ਦੇ ਬਦਲਦੇ ਕਰਵਟ ਨਾਲ ਆਮ ਲੋਕਾਂ ਅਤੇ ਹਸਪਤਾਲ ਸਟਾਫ ਨੂੰ ਪੀਣ ਵਾਲੇ ਪਾਣੀ ਦੀ ਕਾਫੀ ਸਮਸਿਆ ਆ ਰਹੀ ਸੀ। ਅੱਜ ਤੱਕ ਨਾ ਕਿਸੇ ਸਰਕਾਰ ਨੇ ਅਤੇ ਨਾ ਕਿਸੇ ਸਮਾਜ ਸੇਵਕਾਂ ਨੇ ਪੀਣ ਵਾਲੇ ਪਾਣੀ ਵਲ ਕੋਈ ਧਿਆਨ ਦਿੱਤਾ। ਪਰੰਤੂ ਅੱਜ ਐਮ ਐਲ ਏ ਸ਼੍ਰੀ ਬਰਿੰਦਰ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਤੋਂ ਲੇ ਕੇ ਹਸਪਤਾਲ ਦੀ ਹੋਰ ਜਰੂਰਤਾਂ ਨੂੰ ਕੁਝ ਇਲਾਕੇ ਦੇ ਸਮਾਜ ਸੇਵਕ ਇਸ ਵੱਲ ਖਾਸ ਧਿਆਨ ਦੇ ਰਹੇ ਹਨ। ਅਨਿਲ ਗੋਇਲ, ਹੈਪੀ ਗੋਇਲ, ਮਨੀ ਗੋਇਲ, ਬੰਟੀ ਗਰਗ, ਡਾਕਟਰ ਸ਼ੀਸ਼ਪਾਲ ਮਲਿਕ, ਰਾਜ ਕੁਮਾਰ ਚੱਠਾ ਵਾਲੇ, ਗੁਰਪ੍ਰੀਤ ਚੱਠਾ, ਗੁਰਪਿੰਦਰ ਚੱਠਾ, ਵੀਰਭਾਨ ਕਾਂਸਲ, ਸੁਰਜੀਤ ਸ਼ਰਮਾ ਅਤੇ ਹੋਰ ਸਮਾਜ ਸੇਵਕ ਹਸਪਤਾਲ ਵਿੱਚ ਹਰ ਜਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਸਹਿਯੋਗ ਦੇ ਰਹੇ ਹਨ।
0 comments:
एक टिप्पणी भेजें