Contact for Advertising

Contact for Advertising

Latest News

मंगलवार, 7 जून 2022

ਭੋਗ ਤੇ ਵਿਸੇਸ਼ - ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਸਤਾਰ ਨੂੰ ਪਿਆਰ ਕਰਨ ਵਾਲਾ ਅਣਖੀ ਗੱਭਰੂ ਸੀ ਸਿੱਧੂ ਮੂਸੇ ਆਲਾ

ਭੋਗ ਤੇ ਵਿਸੇਸ਼ -
ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ)
ਦਸਤਾਰ ਨੂੰ ਪਿਆਰ ਕਰਨ ਵਾਲਾ ਅਣਖੀ ਗੱਭਰੂ ਸੀ ਸਿੱਧੂ ਮੂਸੇ ਆਲਾ

ਕਲਾ ਹਰ ਇੱਕ ਦੇ ਅੰਦਰ ਛੁਪੀ ਹੁੰਦੀ ਹੈ,ਜੋ ਲੋਕ ਉਸ ਕਲਾ ਦੀ ਪਛਾਣ ਕਰ ਲੈਦੇ ਹਨ, ਉਹ ਆਪਣਾ ਨਾਮ ਹਮੇਸ਼ਾ ਲਈ ਅਮਰ ਕਰ ਜਾਂਦੇ ਹਨ। ਅਜਿਹਾ ਹੀ ਇੱਕ ਨਾਮ ਜੋ ਅਣਆਈ ਮੌਤ ਮਰ ਕਰ ਹਰ ਇੱਕ ਨੂੰ ਰੁਆ ਗਿਆ। ਉਸ ਸੀ ਲੋਕ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ। ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸਾ ਵਿਚ ਸਿੱਧੂਆਂ ਦੇ ਘਰ ਪਿਤਾ ਬਲਕਾਰ ਸਿੰਘ ਦੇ ਘਰ ਹੋਇਆ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ ਦੀ ਸ਼ਾਮ ਭਰੀ ਜਵਾਨੀ ਵਿਚ ਦੁਨੀਆ ਤੋਂ ਰੁਖਸਤ ਹੋ ਗਿਆ। ਆਪਣੇ 7-8 ਸਾਲ ਦੇ ਸੰਗੀਤਕ ਸਫਰ ਵਿਚ ਉਹ ਪੰਜਾਬੀ ਸੰਗੀਤ ਨੂੰ ਉਹਨਾਂ ਉਚਾਈਆਂ 'ਤੇ ਲੈ ਗਿਆ, ਜਿੱਥੇ ਹਰ ਪੰਜਾਬੀ ਅਤੇ ਭਾਰਤੀ ਉਸ ਦੇ ਤੁਰ ਜਾਣ ਮਗਰੋਂ ਸਿੱਧੂ ਮੂਸੇਵਾਲਾ 'ਤੇ ਫਖ਼ਰ ਤੇ ਮਾਣ ਮਹਿਸੂਸ ਕਰ ਰਿਹਾ ਹੈ। ਸੰਸਾਰ ਦੇ ਸੈਕੜੇ ਦੇਸ਼ਾ ਵਿੱਚ ਉਸ ਦੇ ਪ੍ਰੰਸਸ਼ਕ ਹਨ। ਫ਼ੌਜੀ ਬਾਪ ਦੇ ਘਰ ਜਨਮ ਲੈਣ ਵਾਲੇ 6 ਫੁੱਟੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਮੌਤ ਦੀ ਖ਼ਬਰ ਨੇ ਜਿਵੇਂ ਦੁਨੀਆ ਹਿਲਾ ਕੇ ਰੱਖ ਦਿੱਤੀ ਹੋਵੇ। ਦੁਨੀਆ ਵਿਚ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਉਸ ਦੀ ਮੌਤ 'ਤੇ ਡੂੰਘਾ ਸੋਗ ਹੀ ਨਹੀ ਮਨਾਇਆ, ਸਗੋ ਭੁੱਬਾਂ ਮਾਰ ਮਾਰ ਕੇ ਲੱਖਾਂ ਕਰੋੜਾਂ ਅੱਖਾਂ ਨੇ ਹੰਝੂ ਵੀ ਡੋਲੇ।ਛੋਟੇ ਜਿਹੇ ਸੰਗੀਤਕ ਸਫ਼ਰ ਦੌਰਾਨ ਉਸ ਦੀਆਂ ਆਲੋਚਨਾਵਾਂ ਵੀ ਹੁੰਦੀਆਂ ਰਹੀਆਂ, ਪਰ ਉਹ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੇ ਆਪਣੇ ਕੰਮ ਨਾਲ ਹੋਰ ਤੋਂ ਹੋਰ ਅੱਗੇ ਵਧਦਾ ਰਿਹਾ। ਲੋਕਾਂ ਨੂੰ ਉਸ ਦੀ ਕਾਬਲੀਅਤ ਅਤੇ ਸ਼ਖਸੀਅਤ ਬਾਰੇ ਉਸਦੇ ਜਹਾਨ ਤੋਂ ਤੁਰ ਜਾਣ ਮਗਰੋ ਪਤਾ ਲੱਗਿਆ। ਸਿੱਧੂ ਨੂੰ ਚਾਹੁਣ ਵਾਲੇ ਦੁਨੀਆ ਦੇ ਹਰ ਦੇਸ਼ ਵਿਚ ਵੱਸਦੇ ਹਨ। ਉਸ ਦੀ ਮੌਤ 'ਤੇ ਅਮਰੀਕਾ, ਕੈਨੇਡਾ ਸਮੇਤ ਵਿਸ਼ਵ ਪ੍ਰਸਿੱਧ ਗਾਇਕਾਂ ਤੇ ਰੈਪਰਾਂ ਨੇ ਅਥਾਹ ਹੰਝੂ ਵਹਾਏ ਤੇ ਉਸਨੂੰ ਉਸਦੇ ਤਰੀਕੇ ਪੱਟਾਂ 'ਤੇ ਥਾਪੀਆਂ ਮਾਰ ਮਾਰਕੇ ਸ਼ਰਧਾਂਜਲੀ ਵੀ ਦਿੱਤੀ। ਅਸੀ ਸਾਰਿਆਂ ਨੇ ਕਬੱਡੀ ਦੀਆਂ ਗਰਾਊਂਡਾਂ ਵਿਚ ਖਿਡਾਰੀਆਂ ਨੂੰ ਅਕਸਰ ਪੱਟਾਂ 'ਤੇ ਹੱਥ ਮਾਰਕੇ ਥਾਪੀ ਮਾਰਦੇ ਵੇਖਿਆ ਸੀ, ਪਰ ਦੁਨੀਆ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਗਾਇਕ ਸਿੱਧੂ ਮੂਸੇਵਾਲਾ ਹੀ ਸੀ, ਜਿਸਨੇ ਸਟੇਜ ਉਪਰ ਥਾਪੀ ਮਾਰਕੇ ਪੰਜਾਬੀਆਂ ਦੀ ਚੜ੍ਹਤ ਤੇ ਜੋਸ਼ੀਲੇਪਨ ਦੀ ਹਮਾਇਤ ਕੀਤੀ। ਜਦ ਸਿੱਧੂ ਦੀ ਅਰਥੀ ਅੰਤਿਮ ਸੰਸਕਾਰ ਲਈ ਜਾ ਰਹੀ ਸੀ ਤੇ ਉਸਦੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਆਏ ਸੰਗੀਤ ਸਰੋਤਿਆਂ ਤੇ ਉਸਦੇ ਚਾਹੁਣ ਵਾਲਿਆਂ ਦੇ ਇਕੱਠ ਨੂੰ ਵੇਖਕੇ ਸਿੱਧੂ ਵਾਂਗ ਪੱਟਾਂ 'ਤੇ ਹੱਥ ਮਾਰਕੇ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸਿਰ ਤੋਂ ਦਸਤਾਰ ਲਾਹ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ ਜੋ ਔਖੀ ਘੜੀ ਵਿਚ ਆਪਣੇ ਪਸੰਦੀਦ ਗਾਇਕ ਦੇ ਪਰਿਵਾਰ ਨਾਲ ਖੜ੍ਹੇ ਹੋਏ ਸਿੱਧੂ ਨੌਜਵਾਨਾਂ ਲਈ ਇਕ ਰੋਲ ਮਾਡਲ ਸੀ, ਜੋ ਜਿਨ੍ਹਾਂ ਉਚਾਈਆਂ ਵੱਲੋਂ ਵੱਧਦਾ ਗਿਆ। ਓਨਾ ਹੀ ਧਰਤੀ ਨਾਲ ਜੁੜਦਾ ਗਿਆ। ਨਹੀ ਤਾਂ ਇਸ ਮੁਕਾਮ 'ਤੇ ਪਹੁੰਚ ਕੇ ਕੌਣ ਕੈਨੇਡਾ ਵਰਗੇ ਦੇਸ਼ ਛੱਡਕੇ ਪਿੰਡ ਮੁੜਦਾ ਤੇ ਲੋਕਾਂ ਨਾਲ ਟਰੈਕਟਰ ਦੇ ਬੈਠਾ ਫੋਟੋਆਂ ਖਿਚਵਾਉਂਦਾ ਤੇ ਖੇਤਾਂ ਵਿਚ ਕੰਮ ਕਰਦਾ ਹੈ। ਦਸਤਾਰ ਨੂੰ ਜਿੰਦ ਜਾਨ ਨਾਲ ਪਿਆਰ ਕਰਨ ਵਾਲਾ ਸਿੱਧੂ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਕਹਿੰਦਾ। ਆਪਣੇ ਇਲਾਕੇ ਦੀ ਗੱਲ ਕਰਦਿਆਂ ਆਪਣੇ ਆਪ ਨੂੰ 'ਟਿੱਬਿਆਂ ਦਾ ਪੁੱਤ' ਕਹਿੰਦਾ ਰਿਹਾ, ਪਰ ਅਸਲ ਉਹ ਇਕੱਲੇ ਮਾਨਸਾ ਵਾਲਿਆਂ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਪੁੱਤ ਸੀ। ਜੋ ਕੁਝ ਗਲਤ ਅਨਸਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ। ਸਿੱਧੂ ਪੰਜਾਬ ਦਾ ਇਕ ਅਣਖੀਲਾ ਪੁੱਤ ਸੀ, ਜਿਸਨੇ ਆਪਣੇ ਕਿੱਤੇ ਦੇ ਨਾਲ ਨਾਲ ਆਪਣੀ ਸਰਦਾਰੀ ਅਤੇ ਦਸਤਾਰ ਨੂੰ ਵੀ ਸੰਭਾਲ ਕੇ ਰੱਖਿਆ ਅਤੇ ਦਸਤਾਰ ਦਾ ਮਾਣ ਪੂਰੀ ਦੁਨੀਆ ਵਿਚ ਵਧਾਇਆ। ਉਹ ਲੋਕ ਦਿਲਾਂ ਵਿਚ ਹਮੇਸ਼ਾ ਜਿਊਂਦਾ ਰਹੂਗਾ ਤੇ ਸੰਗੀਤ ਜਗਤ ਵਿਚ ਇਸ "ਲੈਜੰਡ ਟਾਰਬੀਨੇਟਰ, ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਅੱਜ 08 ਜੂਨ ਨੂੰ ਨਵੀ ਅਨਾਜ ਮੰਡੀ ਮਾਨਸਾ ਵਿਖੇ ਹੋਵੇਗੀ, ਜਿਥੇ ਉਸ ਨੂੰ ਚਾਹੁਣ ਵਾਲੇ ਸਰਧਾ ਦੇ ਫੁੱਲ ਭੇਂਟ ਕਰਨਗੇ।
ਭੋਗ ਤੇ ਵਿਸੇਸ਼ - ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਸਤਾਰ ਨੂੰ ਪਿਆਰ ਕਰਨ ਵਾਲਾ ਅਣਖੀ ਗੱਭਰੂ ਸੀ ਸਿੱਧੂ ਮੂਸੇ ਆਲਾ
  • Title : ਭੋਗ ਤੇ ਵਿਸੇਸ਼ - ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਸਤਾਰ ਨੂੰ ਪਿਆਰ ਕਰਨ ਵਾਲਾ ਅਣਖੀ ਗੱਭਰੂ ਸੀ ਸਿੱਧੂ ਮੂਸੇ ਆਲਾ
  • Posted by :
  • Date : जून 07, 2022
  • Labels :
  • Blogger Comments
  • Facebook Comments

0 comments:

एक टिप्पणी भेजें

Top