ਰੱਬੀ ਪੈਗ਼ਾਮ ਟਰੱਸਟ ਬਰਨਾਲਾ ਵਲੋਂ ਚੱਲ ਰਿਹਾ ਫ਼ਰੀ ਦਸਤਾਰ ਸਿਖਲਾਈ ਕੈਂਪ 7 ਜੂਨ, ਬਰਨਾਲਾ (ਸੁਖਵਿੰਦਰ ਸਿੰਘ ਭੰਡਾਰੀ) ਰੱਬੀ ਪੈਗ਼ਾਮ ਟਰੱਸਟ ਬਰਨਾਲਾ ਵੱਲੋਂ ਰਾਮਸਰ ਗੁਰਦੁਆਰਾ ਧਨੌਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ, ਜਨਰਲ ਸਕੱਤਰ ਹਰਿੰਦਰ ਸਿੰਘ ਢੀਂਡਸਾ ਅਤੇ ਗੁਰਮੁਖ ਸਿੰਘ ਸਰਦਾਰਾ ਦੀ ਨਿਗਰਾਨੀ ਚ ਮੁਫ਼ਤ ਦਸਤਾਰ ਸਿਖਲਾਈ ਕੈਂਪ ਚੱਲ ਰਿਹਾ ਹੈ।ਟਰੱਸਟ ਦੇ ਪ੍ਰਧਾਨ ਚਿੱਤਰਕਾਰ ਜਗਦੀਪ ਸਿੰਘ ਰੱਬੀ ਧਨੌਲਾ ਅਤੇ ਮੀਤ ਪ੍ਰਧਾਨ ਮੋਹਨ ਸਿੰਘ ਖਾਲਸਾ ਨੇ ਦੱਸਿਆ ਕਿ ਗੁਰਦੁਆਰਾ ਰਾਮਸਰ ਵੱਡਾ ਗੁਰਦੁਆਰਾ ਧਨੌਲਾ ਦੇ ਲੰਗਰ ਹਾਲ ਵਿਖੇ 03 ਜੂਨ ਤੋਂ ਮੁਫ਼ਤ ਦਸਤਾਰ ਸਿਖਲਾਈ ਕੈਂਪ ਚੱਲ ਰਿਹਾ ਹੈ ਜਿਹੜਾ ਕਿ 30 ਜੂਨ ਤੱਕ ਚੱਲੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱੱਤੀ ਕਿ ਰੱਬੀ ਪੈਗ਼ਾਮ ਟਰੱਸਟ ਵੱਲੋਂ ਦੋ ਮੁੱਖ ਕਾਰਜ ਕੀਤੇ ਜਾ ਰਹੇ ਹਨ । ਪਹਿਲਾ ਦਸਤਾਰ ਸਿਖਲਾਈ ਕੈਂਪ ਲਾਏ ਜਾ ਰਹੇ ਹਨ ਅਤੇ ਦੂਸਰਾ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਦੇ ਦੌਰਾਨ ਹੰਢਿਆਇਆ ਅਤੇ ਧਨੌਲਾ ਵਿਖੇ ਲਗਪਗ 325 ਬੂਟੇ ਲਾ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਪੂਰੀ ਦੇਖਭਾਲ ਵੀ ਕੀਤੀ ਜਾ ਰਹੀ ਹੈ। ਟਰੱਸਟ ਦੇ ਮੈਂਬਰ ਹਰਜਿੰਦਰ ਸਿੰਘ ਹਨੀ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਬਰਨਾਲਾ ਦੇ ਹਰ ਪਿੰਡ ਹਰ ਸ਼ਹਿਰ ਦੇ ਵਿਚ ਸਾਡੀ ਬੂਟੇ ਲਾਉਣ ਦੀ ਯੋਜਨਾ ਹੈ । ਪ੍ਰਧਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਮੁਫ਼ਤ ਦਸਤਾਰ ਸਜਾਉਣ ਦੀ ਸਿਖਲਾਈ ਲੈਣੀ ਚਾਹੁੰਦੇ ਹਨ ਤਾਂ ਉਹ ਧਨੌਲਾ ਦੇ ਵੱਡੇ ਗੁਰਦੁਆਰੇ (ਗੁਰਦੁਆਰਾ ਰਾਮਸਰ) ਪਹੁੰਚ ਕੇ ਸਿਖਲਾਈ ਲੈ ਸਕਦਾ ਹੈ। ਇਸ ਕੈਂਪ ਦੇ ਦੌਰਾਨ ਬਹੁਤ ਵਧੀਆ ਦਸਤਾਰ ਸਜਾਉਣੀ ਸਿਖਾਈ ਜਾਂਦੀ ਹੈ। ਦਸਤਾਰ ਸਜਾਉਣ ਦੇ ਮਾਹਿਰ ਨੌਜਵਾਨ ਸੁਖਦੀਪ ਸਿੰਘ ਖ਼ਾਲਸਾ, ਖੁਸ਼ਪਿੰਦਰ ਸਿੰਘ, ਭਗਵੰਤ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ ਅਤੇ ਪ੍ਰੀਤ ਸਿੰਘ ਖ਼ਾਲਸਾ ਵੱਲੋਂ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਰੱਬੀ ਪੈਗ਼ਾਮ ਟਰੱਸਟ ਬਰਨਾਲਾ ਵਲੋਂ ਚੱਲ ਰਿਹਾ ਫ਼ਰੀ
- Title : ਰੱਬੀ ਪੈਗ਼ਾਮ ਟਰੱਸਟ ਬਰਨਾਲਾ ਵਲੋਂ ਚੱਲ ਰਿਹਾ ਫ਼ਰੀ
- Posted by :
- Date : जून 07, 2022
- Labels :
0 comments:
एक टिप्पणी भेजें