16 ਏਕੜ ਵਿਚ ਲੱਗੀ ਕੱਲੀ ਕੱਲੀ ਇੱਟ ਢਿੱਲੋਂ ਢਿੱਲੋਂ ਕਰਦੀ ਹੈ -ਡਾ ਪੁੰਜ
ਲੋਕਾਂ ਵਿਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਬਰਨਾਲਾ(ਕੇਸ਼ਵ ਵਰਦਾਨ ਪੰਜ)ਬਰਨਾਲਾ 16 ਏਕੜ ਵਿਖੇ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਪ੍ਰਧਾਨ ਡਾ ਰਾਕੇਸ ਪੁੰਜ ਦੀ ਅਗੁਆਈ ਵਿਚ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਰੇ 16 ਏਕੜ ਨਿਵਾਸੀਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ ਦਿਲ ਖੋਲ੍ਹ ਕੇ ਸ ਢਿੱਲੋਂ ਦਾ ਸਵਾਗਤ ਕੀਤਾ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂ ਮੰਤਰੀ, ਅੰਤਰਰਾਸ਼ਟਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਅਤੇ ਰਾਜ ਸਭਾ ਮੈਂਬਰ ਭਾਰਤ ਸਰਕਾਰ, ਪੰਜਾਬ ਸਟੇਟ ਅਤੇ ਹਿਮਾਚਲ ਸਟੇਟ ਦੇ ਪ੍ਰਭਾਰੀ ਸ੍ਰੀ ਦੁਸ਼ਾਂਤ ਗੌਤਮ ਜੀ ਨੇ ਆਪਣੇ ਵਿਚਾਰ 16 ਏਕੜ ਨਿਵਾਸੀਆਂ ਨਾਲ ਸਾਂਝੇ ਕੀਤੇ ਅਤੇ ਭਾਜਪਾ ਲਈ ਵੋਟਾਂ ਮੰਗਿਆ । ਸ੍ਰੀ ਸੁਨੀਲ ਜਾਖੜ ਜੀ ਨੇ ਵੀ ਆਪਣੇ ਵਿਚਾਰ 16 ਏਕੜ ਨਿਵਾਸੀਆਂ ਨਾਲ ਸਾਂਝੇ ਕੀਤੇ । ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਇਸ ਮੌਕੇ 16 ਏਕੜ ਨਿਵਾਸੀਆਂ ਦੇ ਨਾਲ ਨਾਲ ਡਾ ਰਾਕੇਸ ਪੁੰਜ ਪੰਜਾਬ ਪ੍ਰਧਾਨ ਮਿਸ਼ਨ ਨਿਊ ਇੰਡੀਆ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੋਰ ਤੇ ਧਨਵਾਦ ਕੀਤਾ ! ਮਿਸ਼ਨ ਨਿਉ ਇੰਡੀਆ ਦੇ ਪੰਜਾਬ ਪ੍ਰਧਾਨ ਡਾ ਰਾਕੇਸ਼ ਪੁੰਜ ਨੇ ਕਾਲੋਨੀ ਦੇ ਪ੍ਰਧਾਨ ਮਦਨ ਲਾਲ ਵਲੋਂ ਕਾਲੋਨੀ ਲਈ ਕੀਤੇ ਵਿਕਾਸ ਕੰਮਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਅਤੇ ਕਾਲੋਨੀ ਪ੍ਰਧਾਨ ਮਦਨ ਲਾਲ ਦੀ ਅਣਥੱਕ ਮਿਹਨਤ ਨੂੰ ਸਲਾਮ ਕੀਤਾ ,ਡਾ ਪੁੰਜ ਨੇ ਸ ਕੇਵਲ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਲੀਮੈਂਟ ਵਿਚ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ 16 ਏਕੜ ਵਿੱਚ ਲੱਗੀ ਕੱਲੀ ਕੱਲੀ ਇੱਟ ਢਿੱਲੋਂ ਢਿੱਲੋਂ ਕਰਦੀ ਹੈ । ਮਿਸ਼ਨ ਨਿਊ ਇੰਡੀਆ ਦੇ ਪੰਜਾਬ ਪ੍ਰਧਾਨ ਡਾ ਰਾਕੇਸ ਪੁੰਜ ਨੇ ਆਏ ਹੋਏ ਮਹਿਮਾਨਾਂ ਦਾ ਕੋਟਿ ਕੋਟਿ ਧਨਵਾਦ ਕਰਦਿਆਂ ਕਿਹਾ ਕਿ
ਆਪ ਸਬ ਦੋਸਤਾਂ ਦਾ ਕੋਟਿ ਕੋਟਿ ਧੰਨਵਾਦ ,ਜੋ ਆਪ ਸਭ ਦਾਸ ਦੇ ਇਕ ਛੋਟੇ ਜਿਹੇ ਸੱਦੇ ਤੇ 16 ਏਕੜ ਦੇ ਪਾਰਕ ਵਿੱਚ ਸ ਕੇਵਲ ਢਿੱਲੋਂ ਦੀ ਸੁਪੋਰਟ ਲਈ ਆਏ। ਡਾ ਪੁੰਜ ਨੇ ਕੁਲਜੀਤ ਮਾਰਕੰਡਾ ਅਤੇ ਸਤ ਪਾਲ ਗੁਪਤਾ ਦਾ ਵੀ ਧਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਦਾ ਪਿਆਰ ਇਸ ਤਰਾਂ ਹੀ ਮਿਲਦਾ ਰਹੇਗਾ।। ਵਿਸ਼ੇਸ਼ਤੌਰ ਤੇ ਆਏ rss ਦੇ ਸ੍ਰੀ ਰਾਮ ਕੁਮਾਰ ਵਿਆਸ ਜੀ ,ਅਸ਼ਵਨੀ ਜੀ, ਐਡਵੋਕੇਟ ਦੀਪਕ ਜਿੰਦਲ ਜੀ ,ਡਾ ਅਲੋਕ ਸਿੰਗਲਾ,ਡਾ ਮਹੇਸ਼ ਭਾਰਦਵਾਜ, ਡਾ ਸਰਬਜੀਤ ਖੁਰਮੀ,ਇੰਦਰਜੀਤ ਬਾਂਸਲ, ਇੰਡੀਅਨ ਜੌਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਭੰਡਾਰੀ ,ਏਕਤਾ ਪ੍ਰੈਸ ਕਲੱਬ ਦੇ ਪ੍ਰਧਾਨ ਜਗਸੀਰ ਸੰਧੂ ,ਐਡਵੋਕੇਟ ਚੇਤਨ ਸ਼ਰਮਾ ਦੈਨਿਕ ਭਾਸਕਰ, ਬਲਜਿੰਦਰ ਚੋਹਾਨ,ਅਵਤਾਰ ਫਾਰਵਾਹੀ ,ਬਲਵਿੰਦਰ ਅਜਾਦ ਅਤੇ ਸ਼ਹਿਰ ਦੇ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮਿਸ਼ਨ ਨਿਊ ਇੰਡੀਆ ਦੇ ਜ਼ਿਲਾ ਪ੍ਰਧਾਨ ਸੰਦੀਪ ਜੇਠੀ ,,ਉਪਿੰਦਰ ਸਰਪੰਚ, ਅਸ਼ਵਨੀ ਜੀ ,ਲਲਿਤ ਮਹਾਜਨ ,ਸ੍ਰੀ ਧੀਰਜ ਦੱਦਾਹੂਰ ,ਜੱਗੀ ਸੰਘੇੜਾ ਜਿੱਥੇ ਸੰਗਰੂਰ ਦੇ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਲੋਕਾਂ ਵੱਲੋਂ ਪਾਰਟੀ ਨੂੰ ਇਲਾਕੇ ਵਿਚ ਵੱਡੀ ਜਿੱਤ ਦਵਾਉਣ ਦਾ ਭਰੋਸਾ ਦਿੱਤਾ ਗਿਆ।
#punjabwithmodi
#sangrurbypolls
#kewalsinghdhillon
#bjp
#bjppunjab
#sangrur
#punjab
0 comments:
एक टिप्पणी भेजें