ਡਾ.ਰਾਣੂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਹੋ ਸਕਦੇ ਹਨ ਭਾਜਪਾ ਨਾਲ ਡਾ. ਰਾਣੂ ਦੀ ਗੁਪਤ ਗੱਲਬਾਤ ਦੇ ਹੋ ਰਹੇ ਹਨ ਚਰਚੇ
ਚੰਡੀਗੜ੍ਹ (ਡਾ ਰਾਕੇਸ਼ ਪੁੰਜ)
ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਦੇਸ਼ ਭਰ ਵਿੱਚ ਕਿਸੇ ਜਾਣ ਪਹਿਚਾਣ ਦੇ ਮਹੁਥਾਜ ਨਹੀਂ ਹਨ ਉਹ ਪਹਿਲੇ ਅਜਿਹੇ ਸਖ਼ਸ਼ ਹਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਸਹਿਜਧਾਰੀ ਸਿੱਖਾਂ ਦੀ ਵੋਟਿੰਗ ਅਤੇ ਸ਼ਮੂਲੀਅਤ ਬਾਰੇ ਵੱਡੀ ਲੜਾਈ ਲੜਦੇ ਆ ਰਹੇ ਹਨ, ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸੰਗਰੂਰ ਤੋਂ ਦਿੱਤੇ ਅਸਤੀਫੇ ਕਾਰਨ ਹੋ ਰਹੀ ਜ਼ਿਮਨੀ ਚੋਣ ਦੇ ਵਿੱਚ ਹਲਕੇ ਤੋਂ ਡਾ. ਰਾਣੂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਇਹ ਵੀ ਚਰਚਾ ਚੱਲ ਰਹੀ ਹੈ ਕਿ ਡਾ. ਰਾਣੂ ਦਾ ਸੰਪਰਕ ਭਾਜਪਾ ਨਾਲ ਬਣਿਆ ਹੋਇਆ ਹੈ ਕਿਉਂਕਿ ਡਾ. ਰਾਣੂ ਦੀ ਅਗਵਾਈ ਵਾਲੀ ਸਹਿਜਧਾਰੀ ਸਿੱਖ ਪਾਰਟੀ ਵੱਲੋਂ ਸ੍ਰੀ ਨਰਿੰਦਰ ਮੋਦੀ ਦੇ ਪਾਰਟੀ ਪ੍ਰਧਾਨ ਹੁੰਦਿਆਂ ਉਸ ਮੌਕੇ ਪਾਰਟੀ ਦੇ ਕਿਸਾਨ ਮੋਰਚੇ ਸੂਬਾਈ ਆਗੂ ਵੱਜੋਂ ਵੱਡੀ ਜਿੰਮੇਵਾਰੀ ਨਿਭਾਈ ਹੈ ਅਤੇ ਉਹਨਾਂ ਦੇ ਕੰਮ ਤੋਂ ਕਈ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਵੀ ਜਾਣੂ ਹਨ, ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਪ੍ਰਭਾਵ ਤੋਂ ਅਜਾਦੀ ਦਿਵਾਉਣ ਦੇ ਲਈ ਡਾ. ਰਾਣੂ ਨੂੰ ਵੱਡੇ ਬਦਲ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ ਅਤੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਜਪਾ ਦੇ ਨਾਲ ਗੱਠਜੋੜ ਟੁੱਟ ਚੁੱਕਿਆ ਹੈ ਤਾਂ ਸਹਿਜਧਾਰੀ ਸਿੱਖ ਪਾਰਟੀ ਦਾ ਭਾਜਪਾ ਦੇ ਨਾਲ ਗੱਠਜੋੜ ਜੇਕਰ ਹੁੰਦਾ ਹੈ ਤਾਂ ਡਾ. ਰਾਣੂ ਬੀ. ਜੇ. ਪੀ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਸਾਂਝੇ ਉਮੀਦਵਾਰ ਹੋ ਸਕਦੇ ਹਨ ਜਿਸ ਨਾਲ ਜਿੱਥੇ ਬੀ. ਜੇ. ਪੀ ਦੀ ਵੋਟ ਮਿਲੇਗੀ ਉੱਥੇ ਹੀ ਸਿੱਖ ਵੋਟ ਵੀ ਡਾ. ਰਾਣੂ ਦੇ ਹਿੱਸੇ ਆਸਾਨੀ ਦੇ ਨਾਲ ਆ ਸਕਦੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾ. ਰਾਣੂ ਲੋਕ ਸਭਾ ਹਲਕਾ ਸੰਗਰੂਰ ਦੇ ਜੰਮਪਲ ਹਨ ਅਤੇ ਉਹ ਹੋਮਿਓਪੈਥੀ ਦੇ ਵਿੱਚ ਵੱਡਾ ਨਾਮ ਹਨ ਜਿਹਨਾਂ ਦਾ ਹਲਕੇ ਦੇ ਵਿੱਚ ਪਹਿਲਾਂ ਹੀ ਵੱਡਾ ਅਧਾਰ ਹੈ ਜਿਹਨਾਂ ਵੱਲੋਂ ਵਿਰੋਧੀ ਉਮੀਦਵਾਰ ਨੂੰ ਸਖ਼ਤ ਟੱਕਰ ਦੇਣੀ ਕੋਈ ਬਹੁਤਾ ਔਖਾ ਨਹੀਂ ਹੈ l
0 comments:
एक टिप्पणी भेजें