ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਜਾਬ ਵਿਚ ਮੁੜ 1984 ਵਰਗਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ: ਸ਼ਿਵ ਸੈਨਾ
ਕਾਦੀਆਂ 23 ਮਈ (ਡਾ ਰਾਕੇਸ਼ ਪੁੰਜ) :- ਸ਼ਿਵ ਸੈਨਾ ਬਾਲ ਠਾਕਰੇ ਯੂਨਿਟ ਦੀ ਇਕ ਪ੍ਰੈੱਸ ਵਾਰਤਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਹੇਠ ਦਫ਼ਤਰ ਸਿਨੇਮਾ ਰੋਡ ਵਿਖੇਹ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਸ਼ਿਵ ਸੈਨਾ ਬਾਲ ਠਾਕਰੇ ਯੁਵਾ ਪ੍ਰਧਾਨ ਸੰਜੀਵ ਪ੍ਰਸ਼ਾਂਤ ਸਾਗਰ ਪਹੁੰਚੇ। ਇਸ ਮੌਕੇ ਸਾਂਝੇ ਬਿਆਨ ਵਿਚ ਉਕਤ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਜਿਸ ਵਿਚ ਉਨ੍ਹਾਂ ਨੇ ਸਮੂਹ ਸਿੱਖ ਕੌਮ ਨੂੰ ਆਪਣੇ ਕੋਲ ਹਥਿਆਰ ਰੱਖਣ ਲਈ ਕਿਹਾ ਹੈ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਥੇਦਾਰ ਦਾ ਬਿਆਨ ਪੰਜਾਬ ਵਿਚਲੇ ਮਾਹੌਲ ਨੂੰ ਖ਼ਰਾਬ ਕਰਨ ਵਾਲਾ ਹੈ। ਰਮੇਸ਼ ਨਈਅਰ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਮੁੜ ਤੋਂ ਪੰਜਾਬ ਵਿੱਚ 1984 ਵਰਗਾ ਕਾਲਾ ਦੌਰ ਲਿਆਉਣਾ ਚਾਹੁੰਦੇ ਹਨ। ਜਿਸ ਤੇ ਸ਼ਿਵ ਸੈਨਾ ਬਾਲ ਠਾਕਰੇ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾ ਨੇ ਕਿਹਾ ਜੇਕਰ ਉਨ੍ਹਾਂ ਨੇ ਕੁਝ ਬੋਲਣਾ ਸੀ ਤਾਂ ਉਨ੍ਹਾਂ ਨੂੰ ਇਹ ਬੋਲਣਾ ਚਾਹੀਦਾ ਹੈ ਕਿ ਪੰਜਾਬ ਵਿਚ ਬੜੇ ਵੱਡੇ ਪੱਧਰ ਤੇ ਸਿੱਖ ਧਰਮ ਦਾ ਪਰਿਵਰਤਨ ਹੋ ਰਿਹਾ ਹੈ ਪਰ ਇਸ ਉਤੇ ਇਹ ਜਥੇਦਾਰ ਚੁੱਪ ਕਿਉਂ ਹੈ। ਪੰਜਾਬ ਵਿੱਚ ਆਏ ਦਿਨ ਆਈ ਐਸ ਆਈ ਨਾਲ ਸਬੰਧਤ ਅਤਵਾਦੀ ਫੜੇ ਜਾ ਰਹੇ ਹਨ ਅਤੇ ਅਸਲਾ ਵੀ ਬਹੁਤ ਫੜਿਆ ਜਾ ਰਿਹਾ ਹੈ ਕਿਤੇ ਖੁਫ਼ੀਆ ਵਿਭਾਗ ਤੇ ਹਮਲਾ ਹੋ ਰਿਹਾ ਹੈ ਪਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦਾ ਚੁੱਪ ਰਹਿਣਾ ਕੁਝ ਹੋਰ ਹੀ ਦਰਸਾ ਰਿਹਾ ਹੈ।
0 comments:
एक टिप्पणी भेजें