Contact for Advertising

Contact for Advertising

Latest News

मंगलवार, 14 दिसंबर 2021

ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ

    ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ        ਬਰਨਾਲਾ 14 ਦਸੰਬਰ (ਬਲਜਿੰਦਰ ਸਿੰਘ ਚੋਹਾਨ ) ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਜਿਲ੍ਹਾ ਪ੍ਰਧਾਨਾ ਦੀ ਨਿਯੁਕਤੀ ਕੀਤੀ ਗਈ ਜਿਸਦੇ ਤਹਿਤ ਸਵ. ਵਿਧਾਇਕ ਬਚਨ ਸਿੰਘ ਪੱਖੋਂ ਦੇ ਪੋਤਰੇ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੂੰ ਜਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਇਸ ਤੋ ਇਲਾਵਾ ਤਿੰਨ ਕਾਰਜਕਾਰੀ ਪ੍ਰਧਾਨ ਵੀ ਨਿਯੁੱਕਤ ਕੀਤੇ ਗਏ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਦੀ ਨਿਯੁਕਤੀ ਨੂੰ ਲੈ ਕੇ ਜ਼ਿਲ੍ਹੇ ਦੇ ਸਮੂਹ ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ ਇਸ ਮੌਕੇ ਨਵ ਨਿਯੁੱਕਤ ਪ੍ਰਧਾਨ ਲੱਕੀ ਪੱਖੋਂ ਦਾ ਸ਼ਹਿਰ ਦੇ ਭਗਤ ਸਿੰਘ ਚੋਕ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਸਨਮਾਨ ਕੀਤਾ ਅਤੇ ਲੱਡੂ ਵੀ ਵੱਡੇ ਗਏ ਇਸ ਮੌਕੇ ਲੱਕੀ ਪੱਖੋਂ ਨੇ ਸ਼ਹੀਦ ਭਗਤ ਸਿੰਘ ਦੀ ਮੂਰਤੀ ਤੇ ਫੁੱਲ ਮਾਲਾ ਭੇਟ ਕੀਤੀ  ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲੱਕੀ ਪੱਖੋਂ ਨੇ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ,ਪੰਜਾਬ ਪ੍ਰਧਾਨ  ਨਵਜੋਤ ਸਿੰਘ ਸਿੱਧੂ ਤੋ ਇਲਾਵਾ ਸਮੁੱਚੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕੇ ਉਹ ਪਾਰਟੀ ਵੱਲੋ ਸੋਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਗਏ ਤੇ ਜ਼ਿਲ੍ਹੇ ਦੀਆ ਤਿੰਨੇ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ ਇਸ ਮੌਕੇ ਸੀਨੀਅਰ ਕਾਂਗਰਸ ਆਗੂ ਕੁਲਦੀਪ ਸਿੰਘ ਕਾਲਾ ਢਿਲੋਂ,ਸੀਨੀਅਰ ਐਡਵੋਕੇਟ  ਸ਼ਿਵ ਦਰਸ਼ਨ ਸ਼ਰਮਾ, ਤੋ ਇਲਾਵਾ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ
ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ
  • Title : ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ
  • Posted by :
  • Date : दिसंबर 14, 2021
  • Labels :
  • Blogger Comments
  • Facebook Comments

0 comments:

एक टिप्पणी भेजें

Top