14 ਮਾਰਚ ਮੋਗੇ ਵਾਲੀ ਰੈਲੀ ਸਬੰਧੀ ਖਨੌਰੀ ਵਿੱਚ ਵਿਸ਼ੇਸ਼ ਰੈਲੀ ਸਬੰਧੀ ਹੋਈ ਮਿਟਿੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 07 ਮਾਰਚ - ਆਉਣ ਵਾਲੇ 14 ਮਾਰਚ ਨੂੰ ਸ੍ਰੀ ਅਮਿਤ ਸ਼ਾਹ ਦੁਆਰਾ ਮੋਗੇ ਵਿੱਚ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿੱਚ ਮੰਡਲ ਖਨੌਰੀ ਵੱਲੋਂ ਮੰਡਲ ਪ੍ਰਧਾਨ ਅਸ਼ੋਕ ਗਰਗ ਦੀ ਅਗਵਾਈ ਵਿੱਚ ਇਕ ਮੀਟਿੰਗ ਸ੍ਰੀ ਨੈਨਾ ਦੇਵੀ ਮੰਦਰ ਵਿੱਚ ਕੀਤੀ ਗਈ ਜਿਸ ਵਿੱਚ ਜ਼ਿਲਾ ਪ੍ਰਧਾਨ ਮੈਡਮ ਦਮਨ ਥਿੰਦ ਬਾਜਵਾ ਅਤੇ ਲੈਹਰਾ ਰੈਲੀ ਇੰਚਾਰਜ ਜੀਵਨ ਗਰਗ ਅਤੇ ਮੰਡਲ ਦੇ ਵੱਖ ਵੱਖ ਪਿੰਡਾਂ ਅਤੇ ਮੰਡੀ ਦੇ ਵਰਕਰ ਸ਼ਾਮਿਲ ਹੋਏ , ਜਿਸ ਵਿੱਚ ਸ੍ਰੀ ਅਮਿਤ ਸ਼ਾਹ ਜੀ ਦੀ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਤਿਆਰੀ ਖਿੱਚੀ ਗਈ l ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਪ੍ਰਧਾਨ ਮੈਡਮ ਦਮਨ ਥਿੰਦ ਨੇ ਕਿਹਾ ਹੈ ਕਿ ਸ੍ਰੀ ਅਮਿਤ ਸ਼ਾਹ ਜੀ ਦੀ ਮੋਗੇ ਵਿਖੇ ਹੋਣ ਜਾ ਰਹੀ ਰੈਲੀ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋ ਹੋਵੇਗੀ l ਵਰਕਰਾਂ ਵਿੱਚ ਇੱਕ ਨਵਾਂ ਹੌਸਲਾ ਅਤੇ ਊਰਜਾ ਭਰਨ ਵਾਲੀ ਹੋਵੇਗੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਆਪ ਸਰਕਾਰ ਆਪਣੇ ਆਖਰੀ ਸਾਹਾਂ ਤੇ ਹੈ ਅਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਸ਼ੋ ਆਵਾਜ਼ ਠਿਕਾਣੇ ਲਾ ਦੇਵੇਗੀ l ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਘੁਟਾਲਿਆਂ ਵਾਲੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗੀ ਅਤੇ ਆਉਣ ਵਾਲੇ 2027 ਦੇ ਇਲੈਕਸ਼ਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਦੀ ਸਰਕਾਰ ਬਣੇਗੀ l ਬੀ ਜੇ ਪੀ ਦੀ ਪੰਜਾਬ ਵਿੱਚ ਇਕ ਸਾਫ ਨੀਅਤ ਵਾਲੀ ਸਰਕਾਰ ਦੇਣ ਵਿੱਚ ਕਾਮਯਾਬ ਹੋਏਗੀ । ਇਸ ਮੀਟਿੰਗ ਵਿੱਚ ਵੱਖੋ ਪਿੰਡ ਅਤੇ ਸ਼ਹਿਰ ਦੇ ਬਹੁਤ ਸਾਰੇ ਵਰਕਰ ਸਾਥੀ ਸ਼ਾਮਿਲ ਸਨ । ਜਿਸ ਵਿੱਚ ਨੈਨੂੰ ਰਾਮ ਗਰਗ ਮੈਂਬਰ ਸਟੇਟ ਕਾਰਜ ਕਰਨੀ ,ਸੋਨੂੰ ਗੋਇਲ ਸੋਨੂ ਮਿੱਤਲ ਜਗਜੀਤ ਗੋਠਵਾਲ ਰਾਂਝਾ ਬਖਸ਼ੀ ਸੰਦੀਪ ਮਲਾਣਾ ਗੁਰਤੇਜ ਸਿੰਘ ਸਾਬਕਾ ਡੀਐਸਪੀ ਸੇਰਵਿਦਰ ਸਿੰਘ ਮੇਘਰਾਜ ਚੱਠਾ ਸਾਬਕਾ ਮੰਡਲ ਪ੍ਰਧਾਨ ਰਿਸ਼ੀਪਾਲ ਖਟਕੜ ਜਨਰਲ ਸੈਕਟਰੀ ਕੁਲਭੂਸ਼ਨ ਗੋਇਲ ਜਰਨਲ ਸੈਕਟਰੀ ਆਸ਼ਾ ਸ਼ਰਮਾ ਮੋਤੀ ਰਾਮ ਅਮਰੀਕ ਸਿੰਘ ਹੋਤੀਪੁਰ ਗੁਰਭੇਅ ਸਿੰਘ ਹੋਤੀਪੁਰ ਮਹਿੰਦਰ ਲਾਲ ਅਮਿਤ ਕੁਮਾਰ ਸੁਨੀਲ ਮਿਤਲ ਮੋਤੀ ਰਾਮ ਧੀਮਾਨ ਸੰਜੂ ਗਰਗ ਰਮੇਸ਼ ਗੋਇਲ ਜਨਕ ਰਾਜ ਤਰਸੇਮ ਗੋਇਲ ਪ੍ਰਮੋਦ ਗਰਗ ਮਹੀਪਾਲ ਗੁਲਾਡੀ ਪਰਮਜੀਤ ਸਿੰਘ ਕਾਲਾ ਰਾਮ ਰਿਸ਼ੀ ਪਾਲ ਸ਼ਰ ਜਸਮੇਰ ਨੈਨ ਰਣਧੀਰ ਸਿੰਘ ਰਣਬੀਰ ਸਿੰਘ ਰਾਜ ਕੌਰ ਸਿੰਗੜ ਕਰਨ ਵੜੈਚ ਬਲਜੀਤ ਸਿੰਘ ਦੇ ਇਲਾਵਾ ਉਹ ਵੀ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸ਼ਾਮਿਲ ਸਨ


0 comments:
एक टिप्पणी भेजें