Contact for Advertising

Contact for Advertising

Latest News

रविवार, 15 फ़रवरी 2026

ਖਨੌਰੀ ਮੰਡੀ ਵਿਖੇ ਸ਼ਿਵ ਮੰਦਿਰ ਵਿੱਚ ਮਹਾਂਸਿਵਰਾਤਰੀ ਦਾ ਪ੍ਰਭ ਸਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ

 ਖਨੌਰੀ ਮੰਡੀ ਵਿਖੇ ਸ਼ਿਵ ਮੰਦਿਰ ਵਿੱਚ ਮਹਾਂਸਿਵਰਾਤਰੀ  ਦਾ ਪ੍ਰਭ ਸਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ 
















ਕਮਲੇਸ਼ ਗੋਇਲ ਖਨੌਰੀ


  ਖਨੌਰੀ ਮੰਡੀ ਵਿਖੇ ਸ਼ਿਵ ਮੰਦਰ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।  ਮੰਦਿਰ ਵਿਚ ਇੱਕ ਹਫਤਾ ਪਹਿਲਾਂ ਭਗਵਾਨ ਸ਼ਿਵਕਥਾ ਅਰੰਭ ਹੋਈ ਜਿਸ ਦਾ ਗੁਣਗਾਨ ਪੰਡਿਤ ਸ੍ਰੀ ਸੁਰਿੰਦਰ ਸ਼ਰਮਾ ਨੇ ਕੀਤਾ ।  ਸ੍ਰ ਦੁਰਲੱਭ ਸਿੱਧੂ ਕਾਂਗਰਸ ਆਗੂ ਵਿਸੇਸ ਤੋਰ ਤੇ ਪਹੁੰਚ ਕੇ ਹਾਜਰੀ ਲਗਵਾਈ ਅਤੇ ਭਗਵਾਨ ਸ਼ਿਵ ਦਾ ਅਸੀਰਵਾਦ ਪ੍ਰਾਪਤ ਕੀਤਾ । ਉਹਨਾਂ ਦੇ ਭਾਸ਼ਨ ਤੋਂ ਲੋਕ ਕਾਫ਼ੀ ਪ੍ਰਭਾਵਤ ਹੋਏ ਸ੍ਰੀ ਬਰਿੰਦਰ ਗੋਇਲ ਕੈਬਨਿਟ ਮੰਤਰੀ ਵਿਸ਼ੇਸ ਤੋਰ ਤੇ ਪਹੁੰਚ ਕੇ ਹਾਜਰੀ ਲਗਵਾਈ ਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਲਿਆ । ਉਨ੍ਹਾਂ ਲੰਗਰ ਵਰਤਾਣ ਦੀ ਸੇਵਾ ਵੀ ਕੀਤੀ ।  ਸਵੇਰ ਤੋਂ ਹੀ ਮੰਦਰ ਵਿੱਚ ਕਾਫ਼ੀ ਭੀੜ ਦੇਖੀ ਗਈ । ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਲੰਬੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ । ਮੰਦਿਰ ਅੱਗੇ ਖਿਲੌਣੇ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਮੰਦਿਰ ਨੂੰ ਰੰਗ ਵਰੰਗੀਆਂ ਲਾਈਟਾਂ ਚਾਰ ਚੰਨ ਲਾ ਰਹੀਆਂ ਸਨ । ਕਲਸ਼ ਚੱਕਣ ਵਾਲੀਆਂ ਮਾਤਾ ਭੈਣਾਂ ਨੂੰ ਅਤੀ ਸੁੰਦਰ ਮੰਦਿਰ ਦੀ ਤਸਵੀਰ ਵੇਖ ਕੇ ਸਨਮਾਨਿਤ ਕੀਤਾ ਗਿਆ । ਦਾਨੀ ਵੀਰਾਂ ਦਾ ਧੰਨਵਾਦ ਕੀਤਾ । ਮੰਦਿਰ ਕਮੇਟੀ ਦੀ ਖਨੌਰੀ ਅਤੇ ਇਲਾਕੇ ਵਿੱਚ ਕਾਫ਼ੀ ਸਲਾਘਾ ਕੀਤੀ ਜਾ ਰਹੀ ਹੈ ।

ਖਨੌਰੀ ਮੰਡੀ ਵਿਖੇ ਸ਼ਿਵ ਮੰਦਿਰ ਵਿੱਚ ਮਹਾਂਸਿਵਰਾਤਰੀ  ਦਾ ਪ੍ਰਭ ਸਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ
  • Title : ਖਨੌਰੀ ਮੰਡੀ ਵਿਖੇ ਸ਼ਿਵ ਮੰਦਿਰ ਵਿੱਚ ਮਹਾਂਸਿਵਰਾਤਰੀ ਦਾ ਪ੍ਰਭ ਸਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ
  • Posted by :
  • Date : फ़रवरी 15, 2026
  • Labels :
  • Blogger Comments
  • Facebook Comments

0 comments:

एक टिप्पणी भेजें

Top