*ਭਗਤ ਮੋਹਨ ਲਾਲ ਸੇਵਾ ਸੰਮਤੀ ਨੇ ਟੀ.ਬੀ ਦੇ ਮਰੀਜ ਪਰਵਾਰਾਂ ਨੂੰ ਚੌਥੀ ਵਾਰ ਰਾਸ਼ਨ ਦੀਆਂ ਕਿੱਟਾਂ ਤਕਸ਼ੀਮ ਕੀਤੀਆਂ*
 
*ਹਰ ਮਹੀਨੇ 36 ਪਰਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਂਦੀਆਂ ਹਨ : ਠੇਕੇਦਾਰ ਬੀਰਬਲ ਦਾਸ*
ਬਰਨਾਲ਼ਾ, 28 ਅਕਤੂਬਰ ( ਕੇਸ਼ਵ ਵਰਦਾਨ ਪੁੰਜ ) : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਵੱਲੋਂ ਟੀ.ਬੀ ਤਪਦਿਕ ਦੇ ਮਰੀਜ਼ਾਂ ਦੇ ਪਰਵਾਰ ਨੂੰ ਮਹੀਨਾਵਾਰ ਰਾਸ਼ਨ ਦੀ ਚੌਥੀ ਕਿਸ਼ਤ ਵੰਡੀ ਗਈ। ਇਸ ਜਾਣਕਾਰੀ ਦਿੰਦਿਆਂ ਸੇਵਾ ਸੰਮਤੀ ਦੇ ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਉਘੇ ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ ਨੇ ਵਿਸ਼ੇਸ ਤੌਰ ’ਤੇ ਪੁਹੰਚ ਕੇ ਮਰੀਜਾਂ ਦੇ ਪਰਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ। ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਅਤੇ ਚੇਅਰਮੈਨ ਲਾਜਪਤ ਰਾਏ ਚੋਪੜਾ ਨੇ ਇਸ ਮੌਕੇ ਦੱਸਿਆ ਕਿ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਿਥ ਵੱਲੋਂ ਪਿਛਲੇ ਸਮੇਂ ਇੱਕ ਮੀਟਿੰਗ ਦੌਰਾਨ ਦੱਸਿਆ ਗਿਆ ਸੀ ਕਿ ਬਰਨਾਲਾ ਵਿੱਚ ਤਕਰੀਬਨ 400 ਦੇ ਕਰੀਬ ਟੀਬੀ ਦੇ ਮਰੀਜ਼ ਹਨ, ਜਿਹਨਾਂ ਨੂੰ ਮਹੀਨਾਵਾਰ ਰਾਸ਼ਨ ਦੀ ਜਰੂਰਤ ਹੈ। ਡੀ.ਸੀ ਬਰਨਾਲਾ ਨੇ ਵੱਖ ਵੱਖ ਸਮਾਜ ਸੰਸਥਾਵਾਂ ਨੂੰ ਇਹ ਸੇਵਾਵਾਂ ਨਿਭਾਉਣ ਦੀ ਅਪੀਲ ਕੀਤੀ ਸੀ ਅਤੇ ਭਗਤ ਮੋਹਨ ਲਾਲ ਸੇਵੀ ਸੰਮਤੀ ਨੂੰ 36 ਮਰੀਜਾਂ ਦੇ ਪਰਵਾਰਾਂ ਨੂੰ ਇਹ ਮਹੀਨਾ ਵਾਰ ਰਾਸ਼ਨ ਦੇਣ ਦੀ ਜਿੰਮੇਵਾਰੀ ਸੌਂਪੀ ਗਈ ਸੀ, ਜੋ ਸੇਵਾ ਸੰਮਤੀ ਨੇ ਖੁਸ਼ੀ ਨਾਲ ਸਵੀਕਾਰ ਕਰਦਿਆਂ ਪਿਛਲੇ ਚਾਰ ਮਹੀਨਿਆਂ ਤੋਂ 36 ਮਰੀਜਾਂ ਦੇ ਪਰਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਨੂੰ ਵੰਡਣ ਦਾ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਪਿਆਰਾ ਲਾਲ ਰਾਏਸਰੀਆ ਨੇ ਕਿਹਾ ਕਿ ਮੈਂ ਵੀ ਖੁਦ ਵੀ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ। ਉਹਨਾਂ ਇਸ ਨੇਕ ਕਾਰਜ ਵਿੱਚ 21 ਹਜਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਆਪਣੇ ਇਲਾਕੇ ਦੀ ਇਕੋ ਇੱਕ ਅਜਿਹੀ ਸੰਸਥਾ ਹੈ, ਜਿਸ ਦੇ ਮੈਂਬਰਾਂ ਵੱਲੋਂ ਚੌਧਰ ਦੀ ਬਿਜਾਏ ਸਮਾਜ ਦੀ ਸੇਵਾ ਨੂੰ ਮੁੱਖ ਰੱਖ ਕੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ, ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਚੇਅਰਮੈਨ ਲਾਜਪਤ ਰਾਏ ਚੋਪੜਾ, ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕੁਮਾਰ, ਖਜਾਨਚੀ ਵੇਦ ਪ੍ਰਕਾਸ ਅਤੇ ਮੰਗਤ ਰਾਏ, ਨਰਿੰਦਰ ਚੋਪੜਾ, ਗੋਪਾਲ ਸ਼ਰਮਾ, ਹੈਪੀ ਕਾਂਝਲੀਆ, ਰਾਕੇਸ਼ ਜਿੰਦਲ ਅਤੇ ਯਸ਼ਪਾਲ ਸਮੇਤ ਸੇਵਾ ਸੰਮਤੀ ਦੇ ਹੋਰ ਮੈਂਬਰਾਂਨ ਤੋਂ ਇਲਾਵਾ ਸਿਵਲ ਹਸਪਤਾਲ ਬਰਨਾਲਾ ਦੇ ਅਧਿਕਾਰੀ ਵੀ ਹਾਜਰ ਸਨ।
ਫੋਟੋ : 28 1

 
 
 
 संदेश
संदेश
 
 
 
 
 
 
 
 
0 comments:
एक टिप्पणी भेजें