ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ 2025 ਦਾ ਹੋਇਆ ਆਗਾਜ, ਡੀ.ਸੀ. ਬਰਨਾਲਾ ਟੀ. ਬੈਨਿਥ ਤੇ ਐਸ.ਐਸ.ਪੀ ਮੁਹੰਮਦ ਸਰਫਰਾਜ ਆਲਮ ਨੇ ਕੀਤਾ ਉਦਘਾਟਨ,ਸੈਕੜੇ ਮਰੀਜਾ ਨੂੰ ਮਿਲੀ ਸੀ ਐਮ ਸੀ ਦੇ ਡਾਕਟਰਾਂ ਨੂੰ ਦਿਖਾਉਣ ਦੀ ਸਹੂਲਤ
ਟਰਾਈਡੈਂਟ ਗਰੁੱਪ ਦਾ ਸਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ ਟੀ. ਬੈਨਿਥ ਪਹਿਲੇ ਦਿਨ ਹੀ ਵੱਡੀ ਗਿਣਤੀ 'ਚ ਪੁੱਜੇ ਮਰੀਜ, ਲਿਆ ਸਿਹਤ ਸਹੂਲਤਾਂ ਦਾ ਲਾਹਾ
ਬਰਨਾਲਾ, 30 ਅਕਤੂਬਰ ( ਡਾ ਰਾਕੇਸ਼ ਪੁੰਜ/ ਕੇਸ਼ਵ ਵਰਦਾਨ ਪੁੰਜ)ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਜਿੰਦਰ ਗੁਪਤਾ ਅਤੇ ਸੀ.ਐਸ.ਸੀ ਹੈਡ ਮੈਡਮ ਮਧੂ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਅਤੇ ਸਿਹਤਮੰਦ ਸਮਾਜ ਬਣਾਉਣ ਦੀ ਵੱਡੀ ਕੋਸ਼ਿਸ਼ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੋਗਾ ਮੈਡੀਕਲ ਕੈਂਪ 2025 ਅੱਜ 29 ਅਕਤੂਬਰ ਨੂੰ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਆਈ.ਏ.ਐਸ. ਅਤੇ ਗੈਸਟ ਆਫ ਆਨਰ ਐਸ.ਐਸ.ਪੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰੀਜਾਇਡਿੰਗ ਅਫਸਰ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੀ ਹਾਜਰ ਸਨ । ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਜਯੋਤੀ ਪ੍ਰਚੰਤ ਕਰਕੇ ਕੀਤੀ ਗਈ। ਉਪਰੰਤ ਸੀ ਐਮ ਸੀ ਕਾਲਜ ਆਫ ਨਰਸਿੰਗ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਮੰਚ 'ਤੇ ਡੀ.ਸੀ. ਬਰਨਾਲਾ ਟੀ. ਬੰਨਿਧ, ਐਸ.ਐਸ.ਪੀ ਮੁਹੰਮਦ ਸਰਫਰਾਜ ਆਲਮ, ਸਾਬਕਾ ਐਮ.ਪੀ ਤੇ ਸੀਨੀਅਰ ਐਡਰੇਟ ਰਾਜਦੇਵ ਸਿੰਘ ਖਾਲਸਾ ਸਵਾਮੀ ਅੰਮ੍ਰਿਤਾਨੰਦ ਜੀ ਝਲੂਰ ਧਾਮ ਵਾਲੇ, ਗੁਰੂ ਗੋਬਿੰਦ ਸਿੰਘ ਕਾਲਜ ਸੰਘੋੜਾ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਸੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੇਜਰ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਟੰਡਨ, ਇਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿਗਲਾ, ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ, ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਆਸਥਾ ਅਨਕਲੇਵ ਦੇ ਐਮ.ਡੀ. ਦੀਪਕ ਬਾਂਸਲ ਸੋਨੀ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀ ਕੌਂਸਲਰ ਨਰਿੰਦਰ ਗਰਗ ਨੀਟਾ ਆਦਿ ਹਾਜ਼ਰ ਸਨ।
ਟਰਾਈਡੈਂਟ ਗਰੁੱਪ ਵਲੋਂ ਸਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਟੀ. ਬੇਨਿਸ਼ ਨੇ ਸੰਬੋਧਨ ਕਰਦਿਆਂ ਕਿਟਰੀਕ ਓਟ ਰੂਪ ਵਲਜ ਹੀ ਤਰੱਕੀ ਦੀ ਨਗਰ ਹੁੰਦਾ ਹੈ। ਟਰਾਈਡੈਂਟ ਗਰੁੱਪ ਖੇਤਰ ਪਾਇਆ ਗਿਆ ਇਹ ਯੋਗਦਾਨ ਬਹੁਤ ਹੀ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਉਨ੍ਹਾਂ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਦੀਆਂ ਹਨ, ਜੇ ਕਈ ਵਾਹ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਤੱਕ ਨਹੀਂ ਪਹੁੰਚ ਸਕਦੇ। ਉਨ੍ਹਾਂ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਭਵਿਖ ਵਿੱਚ ਅਜਿਹੇ ਲੋਕ-ਭਲਾਈ ਦੇ ਕੰਮਾਂ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।
-ਟਰਾਈਡੈਂਟ ਗਰੁੱਪ ਸਮਾਜਿਕ ਸਿਮੇਵਾਰੀ ਵੀ ਬਾਖੂਬੀ ਨਿਭਾ ਰਿਹੇ ਹੈ : ਐਸ ਐਸ.ਪੀ ਮੁਹੰਮਦ
ਸੰਬੋਧਨ ਦੌਰਾਨ ਐਸ.ਐਸ.ਪੀ ਮੁਹੰਮਦ ਸਰਫਰਾਜ ਆਲਮ ਨੇ ਟਰਾਈਡੈਂਟ ਗਰੁੱਪ ਦੇ ਇਸ ਉਪਰਾਲ ਦੀ ਜੋਰਦਾਰ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਮੈਂ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਨਾ ਸ਼ਾਨਦਾਰ ਮੈਡੀਕਲ ਕੈਂਪ ਲਗਾ ਕੇ ਲੋਕ ਸੇਵਾ ਦਾ ਕੰਮ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਟਰਾਈਜੇਟ ਗਰੁੱਪ ਨਾ ਸਿਰਫ ਉਦਯਤਿਕ ਖੇਤਰ ਵਿਚ ਨਾਮ ਕਮਾ ਰਿਹਾ ਹੈ, ਸਗੋਂ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੇ ਨੇਕ ਕੰਮਾਂ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹਮੇਸਾ ਸਹਿਯੋਗ ਲਈ ਤਿਆਰ ਹੈ। -ਟਰਾਈਡੈਂਟ ਗਰੁੱਪ ਨੇ ਮਨੁੱਖਤਾ ਦੀ ਭਲਾਈ ਲਈ ਸ਼ਲਾਘਾਯੋਗ ਕਦਮ ਚੁੱਕਿਆ: ਸਵਾਮੀ ਅੰਮ੍ਰਿਤਾਨੰਦ ਜੀ
ਸਵਾਮੀ ਅਮ੍ਰਿਤਾਨੰਦ ਜੀ (ਝਲੂਰ ਧਾਮ ਵਾਲੇ) ਨੇ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਭਰਪੂਰ ਤਾਰੀਵ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ। ਟਰਾਈਡੈਂਟ ਗਰੁੱਪ ਨੇ ਇਹ ਮੈਗਾ ਮੈਡੀਕਲ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਹੈ। ਉਨਾਂ ਕਿਹਾ ਕਿ ਜਦੋਂ ਵੱਡੇ ਸਨਅਤੀ ਅਦਾਰੇ ਆਪਣੀ ਜਿੰਮੇਵਾਰੀ ਸਮਝਦਿਆਂ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ, ਹਾਂ ਇਸ ਨਾਲ ਸਮਾਜ ਵਿੱਚ ਇੱਕ ਸਕਾਰਾਤਮਕ ਸੁਨੇਹਾ ਜਾਂਦਾ ਹੈ। ਉਨ੍ਹਾਂ ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਨੂੰ ਇਸ ਸੇਵਾ ਕਾਰਜ ਲਈ ਵਧਾਈ ਦਿੱਤੀ ਅਤੇ ਅਜਿਹੇ ਕਾਰਜ ਭਵਿਖ ਵਿੰਚ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
- ਗੁਪਤਾ ਦੇ ਯਤਨਾਂ ਸਦਕਾ ਲੋੜਬੰਦਾਂ ਨੂੰ ਮਿਲੀ ਸੇਹਤ ਸਹੂਲਤ : ਰਾਜਦੇਵ ਸਿੰਘ ਖਾਲਸਾ
ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵਕਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਫਰੀ ਮੈਡੀਕਲ ਕੈਂਪ ਲਗਾਉਣ ਦਾ ਟਰਾਈਡੈਂਟ ਗਰੁੱਪ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਖਾਲਸਾ ਨੇ ਕਿਹਾ ਕਿ ਕਈ ਵਾਰੀ ਆਮ ਲੋਕਾਂ ਦੀ ਪਹੁੰਚ ਡੀ.ਐਮ.ਸੀ. ਅਤੇ ਸੀ.ਐਮ.ਸੀ ਹਸਪਤਾਲ ਲੁਧਿਆਣਾ ਤੋਂ ਇਲਾਜ ਕਰਵਾਉਣ ਦੀ ਨਹੀਂ ਹੁੰਦੀ ਤੇ ਹਰ ਵਿਅਕਤੀ ਉਥੇ ਇਲਾਜ ਲਈ ਪਹੁੰਚ ਨਹੀਂ ਕਰ ਸਕਦਾ, ਪਰ ਟਰਾਈਡੈਂਟ ਗਰੁੱਪ ਦੇ ਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਜਿੰਦਰ ਗੁਪਤਾ ਦੇ ਨੇਕ ਉਪਰਾਲੇ ਸਦਕਾ ਬਰਨਾਲਾ 'ਚ ਹੀ ਇਸ ਵਿਸ਼ਾਲ ਮੈਡੀਕਲ ਕੈਂਪ ਦੇ ਲੱਗਣ ਨਾਲ ਹਜਾਰਾਂ ਲੋਕਾਂ ਨੂੰ ਇਸਦਾ ਲਾਭ ਮਿਲੇਗਾ ਤੇ ਲੋਕ ਆਪਣੇ ਸ਼ਹਿਰ 'ਚ ਹੀ ਸੀ.ਐਸ.ਸੀ ਪਰਾਲ ਲੁਧਿਆਣਾ ਦੇ ਮਾਹਿਰ ਗਾਕਟਰਾਂ ਦੀ ਸੇਵਾਵਾਂ ਮੁਫਤ 'ਚ ਹਾਸਲ ਕਰ ਸਕਣਗੇ।
ਬਰਨਾਲਾ ਵੈਲਫੇਅਰ ਕਲੱਬ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ
ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਨੇ ਇਸ ਫਰੀ ਮੈਗਾ ਮੈਡੀਕਲ ਕੈਂਪ 2025 ਦਾ ਆਯੋਜਨ ਕਰਨ 'ਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਰਿਹਾ ਹੈ। ਗਰੁੱਪ ਵੱਲੋਂ ਪਹਿਲਾਂ ਦੀ 2 ਵੱਡੇ ਮੈਡੀਕਲ ਤੇ ਕੈਂਸਰ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ, ਜਿਸਦਾ ਹਜਾਰਾਂ ਹੀ ਲੋਕਾਂ ਨੇ ਲਾਭ ਲਿਆ ਹੈ, ਉਥੇ ਹੀ ਹੁਣ ਇਸ ਵਿਸ਼ਾਲ ਕੈਂਪ ਦਾ ਮਰੀਜ ਵੱਧ ਚੜ ਕੇ ਲਾਭਉਠਾਉਣਗੇ। ਉਨ੍ਹਾਂ ਪਦਮ ਸ੍ਰੀ ਰਜਿੰਦਰ ਗੁਪਤਾ ਜੀ ਨੂੰ ਭਰੋਸਾ ਦਵਾਇਆ ਕਿ ਉਹ ਇਸ ਕੈਂਪ ਦੌਰਾਨ ਬਰਨਾਲਾ ਵੈਲਫੇਅਰ ਕਲੱਬ ਦੇ ਮੈਂਬਰਾਂ ਦੀ ਜਿੱਥੇ ਦੀ ਡਿਊਟੀ ਲਗਾਉਣਗੇ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਵਿਵੇਕ ਸਿਧਵਾਨੀ ਨੇ ਪਦਮਸ੍ਰੀ ਰਜਿੰਦਰ ਗੁਪਤਾ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਐਡਕਟ ਰੁਪਿੰਦਰ ਸਿੰਘ ਸੰਧੂ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸ੍ਰੀ ਰਜਿੰਦਰ ਗੁਪਤਾ ਜੀ ਨੇ ਬਰਨਾਲਾ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ। ਉਨ੍ਹਾਂ ਕਿਹਾ ਕਿ ਰਜਿੰਦਰ ਗੁਪਤਾ ਜੀ ਸਿਰਫ ਟਰਾਈਡੈਂਟ ਫੈਕਟਰੀ ਤੱਕ ਹੀ ਸੀਮਤ ਨਹੀਂ ਹੋਏ, ਸਗੋਂ ਬਰਨਾਲਾ ਵਾਸੀਆਂ ਦੀ ਸੇਵਾ 'ਚ ਹਰ ਸਮੇਂ ਤਤਪਰ ਰਹਿੰਦੇ ਹਨ ਤੇ ਲੰਬੇ ਸਮੇਂ ਤੋਂ ਬਰਨਾਲਾ ਜਿਲ੍ਹੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੇਕ ਕਮਾਈ ਕਾਰਨ ਹੀ ਗੁਪਤਾ ਜੀ ਨੂੰ ਪਦਮ ਸ੍ਰੀ ਦੀ ਉਪਾਧੀ ਮਿਲੀ ਹੈ।
5 ਦਸੰਬਰ ਤੱਕ ਚੱਲੇਗਾ ਕੈਂਪ ,ਟਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਸ੍ਰੀ ਰਪਿੰਦਰ ਗੁਪਤਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕੈਂਪ ਅੱਜ 20 ਅਕਤੂਬਰ ਤੋਂ ਸ਼ੁਰੂ ਹੋ ਕੇ 30, 31 ਅਕਤੂਬਰ, 6, 7, 8 तवेशव, 12, 13, 14 लोग, 19, 20, 21 ਨਵੰਬਰ, 26, 27, 2 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ।
- ਕੈਂਪ ਵਿੱਚ ਇਹ ਮਿਲ ਰਹੀਆਂ ਸਹੂਲਤਾਂ
ਇਸ ਕੈਂਪ ਦੌਰਾਨ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜਾ ਨੂੰ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਜਿੰਗ, ਵਿਲਿੰਗ ਅਤੇ ਐਕਸਟੇਕਸਨ ਡਾਇਗਨੋਸਟਿਕ ਟੈਸਟ ਮੁਫਤ ਦਵਾਈਆਂ, ਐਕਸਰੇ, ਈ.ਸੀ.ਜੀ, ਮੇਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਵੀ ਜਾਂਚ ਅਤੇ ਮੁਫਤ ਐਨਕਾਂ ਦੀ ਸਹੂਲਤ ਪ੍ਰਦਾਨ ਰਹੀ ਹੈ। ਮਰੀਜਾ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ, ਤਾਂ ਜੋ ਹਰ ਮਰੀਜ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਫਰੀ ਮੋਗਾ ਮੈਡੀਕਲ ਕੈਂਪ 2025 ਵਿੱਚ ਸੀ.ਐਮ.ਸੀ ਲੁਧਿਆਣਾ ਦੇ ਮਾਹਿਰਾਂ ਦੀ 65 ਮੈਂਬਰੀ ਟੀਮ ਸੇਵਾਵਾਂ ਦੇ ਰਹੀ ਹੈ। ਇਸ ਟੀਮ ਵਿੱਚ 22 ਡਾਕਟਰ ਅੱਖਾਂ ਦੀ ਜਾਂਚ, ਮੁਫਤ ਮੇਰੀਆਬਿੰਦ ਆਪ੍ਰੇਸ਼ਨ ਸਮਿਆਂ ਦੀ ਵੰਡ, ਦੰਦਾਂ ਦੀ ਪੂਰੀ ਜਾਂਚ, ਕਰ ਸਕੇਲਿੰਗ, ਫਿਲਿੰਗ ਅਤੇ ਐਕਸਟੈਕਸਨ ਦੇ ਦੇ ਨਾਲ ਨਾਲ ਵੱਖ-ਵੱਖ ਡਾਇਗਨੋਸਟਿਸ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 16 ਮੈਡੀਸਨ ਸਪੈਸਲਿਸਟ ਡਾਕਟਰਾਂ ਦੋਲੋਂ ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੀ ਜਾਂਚ ਅਤੇ ਇਲਾਜ ਕਰ ਰਹੇ ਹਨ। ਇਸ ਮੌਕੇ ਈ.ਸੀ.ਜੀ. ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫਤ ਕੀਤੇ ਜਾ ਰਹੇ ਹਨ।
ਸੀ.ਐਮ.ਸੀ. ਹਸਪਤਾਲ ਦੀ ਟੀਮ ਮੁਹੋਈਆ ਕਰਵਾ ਰਹੀ ਉੱਚ ਪੱਧਰੀ ਇਲਾਜ
ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ ਵਿਲੀਅਮ ਭੱਟੀ ਮੈਡੀਕਲ ਸੁਪਰੀਟੈਨਡੈਂਟ ਡਾ ਐਲਨ ਜੇਜਰ, ਨਰਸਿਗ ਸੁਪਰੀਟੇਨਡੈਂਟ ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਸਣੇ ਆਰ.ਐਚ.ਓ.ਪੀ ਕੰਪ ਡਿਪਾਰਟਮੈਂਟ ਦੀ ਟੀਮ ਚ ਮੈਡੀਕਲ ਸੁਪਰੀਟ ਐਲਨ ਦਿਨ ਵਿਲਸਨ, ਇਚਾਰਜ ਡੋਲੀ, ਅਨੁਜ, ਹੀਰਾ ਅਤੇ ਟੀਮ ਵੱਲੋਂ ਬੜੀ ਬਾਰੀਕੀ ਨਾਲ ਮਰੀਜਾ ਦੀਆਂ ਮੁਸ਼ਕਿਲਾਂ ਨੂੰ ਬਣਦਿਆਂ ਉਨ੍ਹਾਂ ਨੂੰ ਉਚ ਪੱਧਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਟਰਾਈਡੈਂਟ ਗਰੁੱਪ ਵੱਲੋਂ ਲਗਾਏ ਜਾ ਰਹੇ ਇਸ ਫਰੀ ਮੋਗਾ ਮੈਡੀਕਲ ਕੈਂਪ ਪ੍ਰਤੀ ਲੋਕਾਂ ਵਿੱਚ ਵਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਪਹਿਲੇ ਦਿਨ ਹੀ ਮਰੀਜਾਂ ਦੀ ਭਾਰੀ ਗਿਣਤੀ ਰਹੀ ਤੇ ਮਿਆਰੀ ਇਲਾਜ ਹਾਸਲ ਕਰ ਮਰੀਜ ਟਰਾਈਡੈਂਟ ਗਰੁੱਪ ਦੇ ਇਸ ਉਪਰਾਲੇ ਦੀ ਬਰਨਾਲਾ ਵਾਸੀ ਬਜੁਰਗ ਬਲਦੇਵ ਸਿੰਘ ਨੇ ਕਿਹਾ ਕਿ ਮੈਂ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ। ਮੈਂ ਅੱਖਾਂ ਦੀ ਸਮੱਸਿਆ ਤੇ ਗੋਡਿਆਂ ਦੇ ਦਰਦ ਤੋਂ ਪੀੜ੍ਹਤ ਹਾਂ। ਮੈਂ ਆਪਣੇ ਇਲਾਜ ਲਈ ਹਸਪਤਾਲਾਂ ਤੱਕ ਪਹੁੰਚ ਨਹੀਂ ਕਰ ਸਕਦਾ, ਪਰ ਟਰਾਈਮੈਂਟ ਗਰੁੱਪ ਵੱਲੋਂ ਲਗਾਏ ਗਏ ਇਸ ਕੈਂਪ 'ਚ ਡਾਕਟਰਾਂ ਨੇ ਮੇਰੀਆਂ ਅੱਖਾਂ ਤੇ ਗੋਡਿਆਂ ਦੀ ਜਾਂਚ ਕੀਤੀ ਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ। ਮੈਂ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਇਸੇ ਤਰ੍ਹਾ ਅੱਖਾਂ ਦੀ ਸਮੱਸਿਆ ਤੋਂ ਪੀੜਤ ਇਕ ਬੀਬੀ ਨੇ ਵੀ ਜਾਂਚ ਉਪਰੰਤ ਗਲਬਾਤ ਕਰਦਿਆਂ ਟਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ।
ਕੈਂਪ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਵੀ ਕੈਂਪ ਸਥਾਨ ਦਾ ਦੌਰਾ ਕੀਤਾ ਤੇ ਟਰਾਈਡੈਂਟ ਗਰੁੱਪ ਦੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਜਤਿੰਦਰ ਨਾਥ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਰਾਜੀਵ ਵਰਮਾ ਰਿਪੀ, ਨਗਰ ਕੋਸਲ ਤਪਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਤਰਲੋਚਨ ਬਾਂਸਲ, ਰਾਜੀਵ ਰੁਬੀ ,ਵਰੁਣ ਬੇਰਾ, ਕੋਂਸਲਰ ਜਗਰਾਜ ਪੰਡੋਰੀ, ਧਰਮਿੰਦਰ ਘੜੀਆਂ ਵਾਲਾ ਅਤੇ ਓਸਵਾਲ ਟਾਊਨਸ਼ਿਪ ਦੇ ਪ੍ਰਮੋਟਰ ਰੋਹਿਤ ਜਿੰਦਲ, ਸੀਤੂ ਰੋਮਾਣਾ, ਐਡਕੇਟ ਸੁਰਿੰਦਰ ਕੁਮਾਰ ਪਾਲੀ ਐਡਵੋਕੇਟ ਚਮਕੌਰ ਸਿੰਘ ਭੱਠਲ, ਐਡਦਕੇਟ ਹਰਪ੍ਰੀਤ ਸਿੰਘ, ਐਡਵਕੇਟ ਦਲਜੀਰ ਸਿੰਘ, ਐਡਕੇਟ ਸੁਮੇਤ ਗੋਇਲ, ਐਡਵੋਕੇਟ ਦਿਵਿਆਂਗੂ ਕੌਸ਼ਲ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕਟ ਬਿਵਾਸ ਗੋਇਲ, ਐਡਵੋਕੇਟ ਸੰਜੀਵ ਗਰਗ ਐਡਵੋਕੇਟ ਇੰਦਰਪਾਲ ਗਰਗ ਐਡਵੋਕੇਟ ਐਡਰਕੇਟ ਇੰਦਰਪਾਲ ਗਰਗ ਐਡਵੋਕੇਟ ਬਰਾੜ ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਭੁਪਿੰਦਰ ਸਿੰਘ ਰਿਦੀ, ਰਾਜਵਿੰਦਰ ਸਿੰਘ , ਜਸਵੀਰ ਰੱਖੀ, ਕੰਸਲਰ ਮਲਕੀਤ ਸਿੰਘ, ਰਣਧੀਰ ਕੌਸਲ, ਕਰਮਜੀਤ ਸਿੰਘ ਬਿੱਲੂ ਅਤੇ ਵੱਡੀ ਗਿਣਤੀ 'ਚ ਧਾਰਮਿਕ, ਰਾਜਨੀਤਿਕ ਤੇ ਸਮਾਜਸੇਵੀ ਸ਼ਖਸੀਅਤਾਂ ਹਾਜਰ ਸਨ। ਮੰਚ ਸੰਚਾਲਨ ਦੀ ਭੂਮਿਕਾ ਐਸ ਐਸ ਡੀ. ਕਾਲਜ ਦੇ ਪ੍ਰਿੰਸੀਪਲ ਡਾ. ਰਾਜ ਜਿੰਦਰ ਨੇ ਬਾਖੂਬੀ ਨਿਭਾਈ।













0 comments:
एक टिप्पणी भेजें