ਹਾਦਸਿਆਂ ਨੂੰ ਸੱਦਾ ਦੇ ਰਹੇ ਬੇ ਸਹਾਰਾ ਪਸ਼ੂਆਂ ਤੋਂ ਧਨੌਲਾ ਵਾਸੀ ਪਰੇਸ਼ਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 2 ਅਗਸਤ :- ਸਥਾਨਿਕ ਸ਼ਹਿਰ ਦੀਆਂ ਸੜਕਾਂ 'ਤੇ ਬਜ਼ਾਰਾ ਵਿੱਚ ਸਾਮ ਹੁੰਦਿਆਂ ਹੀ ਜਗ੍ਹਾ-ਜਗ੍ਹਾ ਆਵਾਰਾ ਪਸ਼ੂਆਂ ਦਾ ਜਮਾਵੜਾ ਲੱਗਣ ਲੱਗ ਜਾਂਦਾ ਹੈ, ਇਹਨਾਂ ਪਸ਼ੂਆਂ ਨੂੰ ਫੜਨ ਦਾ ਯਤਨ ਪ੍ਰਸ਼ਾਸਨ ਨਹੀਂ ਕਰ ਰਿਹਾ, ਆਵਾਰਾ ਗਊਵੰਸ਼ (ਪਸ਼ੂ ) ਲੋਕਾਂ ਲਈ ਮੁਸੀਬਤ ਬਣ ਰਹੇ ਹਨ। ਸੜਕਾਂ 'ਤੇ ਗਊਵੰਸ਼ਾਂ ਦੇ ਘੁੰਮਣ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ। ਸ਼ਹਿਰ ਦਾ ਮੁੱਖ ਮਾਰਗ ਹੋਵੇ ਜਾਂ ਮੁਹੱਲੇ , ਗਲੀਆਂ, ਹਰ ਜਗ੍ਹਾ ਆਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਲੜਾਈ ਵਿੱਚ ਕਈ ਵਾਰੀ ਰਾਹਗੀਰਾਂ ਨੂੰ ਸੱਟਾਂ ਵੀ ਲੱਗਦੀਆਂ ਹਨ , ਦੂਜੇ ਪਾਸੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਬੁਜ਼ੁਰਗਾਂ ਅਤੇ ਬੱਚਿਆਂ ਨੂੰ ਇਸ ਕਾਰਨ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਵੀ ਪ੍ਰਸ਼ਾਸਨ ਆਵਾਰਾ ਗਊਵੰਸ਼ਾਂ ਨਾਲ ਨਿਪਟਣ ਦੀ ਕੋਈ ਕਵਾਇਦ ਕਰਦਾ ਨਜ਼ਰ ਨਹੀਂ ਆ ਰਿਹਾ।
ਸ਼ਹਿਰ ਵਿੱਚ ਦੋ ਨਿੱਜੀ ਅਤੇ ਤੀਜੀ ਪੁਰਾਣੀ ਗਊਸ਼ਾਲਾ ਵੀ ਬਣੀ ਹੋਈਆਂ ਹਨ। ਗਊਸ਼ਾਲਾ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ ਨੇ ਕਿਹਾ ਕਿ ਇੱਥੇ ਸਮਰੱਥਾ 800 ਗਊਵੰਸ਼ ਰੱਖਣ ਦੀ ਹੈ ਅਤੇ ਇਹ ਗਊਸ਼ਾਲਾ ਲੋਕਾਂ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ, ਪੰਜਾਬ ਸਰਕਾਰ ਦੁਆਰਾ ਸਾਨੂੰ ਕੋਈ ਸਹਾਇਤਾ ਉਪਲਬਧ ਨਹੀਂ ਕਰਾਈ ਜਾਂਦੀ ਜਦੋਂ ਕਿ ਦੂਜੇ ਸੂਬੇ ਦੀਆਂ ਸਰਕਾਰਾਂ ਗਊਸ਼ਾਲਾਵਾਂ ਦੀ ਮਾਲੀ ਮਦਦ ਕਰਦੀਆਂ ਹਨ। ਸਮਾਜ ਸੇਵੀ ਨੇ ਦੱਸਿਆ ਕਿ ਧਨੌਲਾ ਵਿੱਚ ਦਹਾਕਿਆਂ ਤੋਂ ਮਹੀਨੇ ਵਿੱਚ ਦੋ ਵਾਰ ਲੱਗਦੀਆਂ ਪਸ਼ੂ ਮੰਡੀਆਂ ਵਿੱਚ ਲੋਕ ਵਿੱਚ ਅਵਾਰਾ ਪਸ਼ੂਆਂ ਨੂੰ ਵੱਡੀ ਗਿਣਤੀ ਵਿੱਚ ਛੱਡ ਜਾਂਦੇ ਹਨ ਜਿਸਨੂੰ ਪ੍ਰਸ਼ਾਸਨ ਸਖਤੀ ਕਰ ਰੋਕ ਸਕਦਾ ਹੈ ਪਰ ਉਹ ਗੰਭੀਰ ਨਹੀਂ ਹੈ। ਇਸ ਕਾਰਨ ਹੀ ਅੱਜ ਸੈਂਕੜੇ ਦੀ ਸੰਖਿਆ ਵਿੱਚ ਗਊਵੰਸ਼ ਸੜਕਾਂ 'ਤੇ ਘੁੰਮ ਰਹੇ ਹਨ। ਜਿਕਰਯੋਗ ਹੈ ਕਿ ਜ਼ਿਲਾ ਬਰਨਾਲਾ ਦੇ ਪਿੰਡ ਮਨਾਲ ਵਿੱਚ ਬਹੁਤ ਵੱਡੀ ਕਈ ਏਕੜ ਜ਼ਮੀਨ ਵਿੱਚ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ ਅਤੇ ਇਸ ਲਈ ਗਊਸੈਸ ਟੈਕਸ ਵੀ ਲੋਕਾਂ ਤੋਂ ਵਸੂਲਿਆ ਜਾਂਦਾ ਹੈ ਇਹਨਾਂ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ, ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਸ ਮਾਮਲੇ ਤੇ ਗੱਲਬਾਤ ਵਪਾਰ ਮੰਡਲ ਦੇ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਨੇ ਕਿਹਾ ਕਿ ਸ਼ਹਿਰ ਵਾਸੀ ਹੁਣ ਰਾਤ ਨੂੰ ਘਰੋਂ ਬਾਹਰ ਸੈਰ ਕਰਨ ਵੀ ਨਹੀਂ ਜਾ ਰਹੇ ਕਿਉਂਕਿ ਬਾਜ਼ਾਰ ਵਿੱਚ ਅਵਾਰਾ ਪਸ਼ੂ ਹੀ ਸੈਰ ਕਰਦੇ ਨਜ਼ਰ ਆਉਂਦੇ ਨੇ ਅਤੇ ਬਾਹਰ ਖੜੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਸ਼ਹਿਰ ਵਾਸੀ ਪੂਰੀ ਤਰ੍ਹਾਂ ਦੁਖੀ ਹਨ ਉਹਨਾਂ ਕਿਹਾ ਕਿ ਸਰਕਾਰ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਆਵਾਰਾ ਪਸ਼ੂਆਂ ਦਾ ਮਸਲਾ ਹੱਲ ਕੀਤਾ ਜਾਵੇ।
0 comments:
एक टिप्पणी भेजें