ਧਨੌਲਾ ਮੰਦਰ ਚ ਅੱਗ ਲੱਗਣ ਦੌਰਾਨ ਹੋਏ ਹਾਦਸੇ ਚ ਇੱਕ ਜਖਮੀ ਹਲਵਾਈ ਰਾਮ ਜਤਨ ਨੇ ਹਾਰੀ ਜ਼ਿੰਦਗੀ ਦੀ ਜੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,7 ਅਗਸਤ :- ਬੀਤੇ ਦਿਨੀ ਧਨੌਲਾ ਵਿਖੇ ਮਹਾਂਵੀਰ ਮੰਦਰ ਬਰਨੇ ਵਾਲਾ ਵਿੱਚ ਹੋਈ ਅਗਨੀ ਦੁਰਘਟਨਾ ਵਿੱਚ ਜਖਮੀ ਵਿਅਕਤੀ ਰਾਮ ਜਤਨ ਹਲਵਾਈ ਜੋ ਕਿ ਫਰੀਦਕੋਟ ਮੈਡੀਕਲ ਦੇ ਵਿੱਚ ਜੇਰੇ ਇਲਾਜ ਸਨ ਉਹਨਾਂ ਨੇ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਜ਼ਿੰਦਗੀ ਦੀ ਜੰਗ ਹਾਰ ਦਿੱਤੀ ਹੈ ਅਤੇ ਉਹ ਪਰਮਾਤਮਾ ਪਾਸੋਂ ਬਖਸੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨਾਂ ਦੇ ਮੌਤ ਦੀ ਖਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਬਰਨਾਲਾ ਜ਼ਿਲ੍ਹਾ ਦੀ ਹਲਵਾਈਆਂ ਪ੍ਰਧਾਨ ਜੀਤ ਸਿੰਘ ਦੀ ਅਗਵਾਈ ਹੇਠ ਅੱਜ ਸ਼ਾਂਤੀ ਹਾਲ ਵਿੱਚ ਮੀਟਿੰਗ ਕੀਤੀ ਅਤੇ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਸ਼ਾਸਨ ਵੱਲੋਂ ਅਤੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਦੇਣ ਦੀ ਅਪੀਲ ਕੀਤੀ। ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਜਖਮੀ ਵਿਅਕਤੀਆਂ ਦਾ ਇਲਾਜ ਵਧੀਆ ਢੰਗ ਨਾਲ ਕਰਵਾਵੇ ਅਤੇ ਉਹਨਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਰਾਮ ਜਤਨ ਦੀ ਹਲੇ ਮ੍ਰਿਤਕ ਦੇ ਫਰੀਦਕੋਟ ਦੇ ਹਸਪਤਾਲ ਅਸੀਂ ਵਿੱਚ ਹੀ ਹੈ ਉਸ ਦੇ 8 ਅਗਸਤ ਤੱਕ ਆਉਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਜੋ ਪਰਿਵਾਰ ਅਤੇ ਯੂਨੀਅਨ ਦਾ ਫੈਸਲਾ ਹੋਵੇਗਾ ਉਹ ਕੱਲ ਨੂੰ ਹੀ ਹੋਵੇਗਾ ਅਤੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਜਾਂ ਮੰਦਰ ਕਮੇਟੀ ਵੱਲੋਂ ਕੋਈ ਸੁਨੇਹਾ ਨਹੀਂ ਆਇਆ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਹਲਵਾਈ ਅਤੇ ਇਸ ਧੰਦੇ ਨਾਲ ਸੰਬੰਧਿਤ ਕਿਰਤੀ ਮੌਜੂਦ ਸਨ। ਜ਼ਿਕਰ ਯੋਗ ਹੈ ਕਿ 5 ਅਗਸਤ ਦਿਨ ਮੰਗਲਵਾਰ ਨੂੰ ਮਹਾਵੀਰ ਮੰਦਰ ਬਰਨੇ ਵਾਲਾ ਧਨੋਲਾ ਵਿੱਚ ਲੰਗਰ ਬਣਾਉਣ ਵਾਲੇ ਸੈਕਸ਼ਨ ਵਿੱਚ ਬਲਾਸਟ ਹੋਣ ਕਰਕੇ ਅੱਗ ਲੱਗ ਗਈ ਸੀ ਜਿੰਨਾ ਵਿੱਚ ਕੁੱਲ 16 ਵਿਅਕਤੀ ਸਮੇਤ ਔਰਤਾਂ ਪੁਲਿਸ ਗਏ ਸਨ ਜਿਨਾਂ ਵਿੱਚੋਂ ਛੇ ਵਿਅਕਤੀ ਫਰੀਦਕੋਟ ਮੈਡੀਕਲ ਵਿੱਚ ਜੇਰੇ ਇਲਾਜ ਲਈ ਭਰਤੀ ਕਰਵਾਏ ਗਏ ਸਨ
0 comments:
एक टिप्पणी भेजें