ਹਰਿਆਣਾ ਸਰਕਾਰ ਵਾਗ ਦੂਸਰੇ ਫੌਜੀਆ ਦੇ ਬਰਾਬਰ ਸ਼ਹਾਦਤ ਹੋਣ ਤੇ ਅਗਨੀਵੀਰਾ ਦੇ ਪਰਿਵਾਰਾਂ ਨੂੰ ਭੀ ਪੰਜਾਬ ਸਰਕਾਰ ਦੇਵੇ ਇਕ ਕਰੋੜ - ਭਾਜਪਾ ਆਗੂ
ਬਰਨਾਲਾ 29 ਜੂਨ ਹਰਿਆਣਾ ਦੀ ਸੈਣੀ ਸਰਕਾਰ ਵੱਲੋ ਨੋਟੀਫਿਕੇਸਨ ਜਾਰੀ ਕਰਕੇ ਰਾਜ ਦੇ ਨੌਜਵਾਨ ਜਿਹੜੇ ਭਾਰਤੀਯ ਫੌਜ ਵਿੱਚ ਬਤੌਰ ਅਗਨੀਵੀਰ ਸਰਹੱਦਾਂ ਤੇ ਸੇਵਾ ਕਰ ਰਹੇ ਹਨ ਉਹਨਾਂ ਦੀ ਅਗਰ ਡਿਊਟੀ ਦੌਰਾਨ ਸ਼ਹਾਦਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪ੍ਰੀਵਾਰਾਂ ਨੂੰ ਭੀ ਰੈਗੂਲਰ ਫੌਜੀਆ ਵਾਗ ਇਕ ਕਰੋੜ ਦਿੱਤਾ ਜਾਵੇਗਾ ਉਸੇ ਤਰਾ ਹਰਿਆਣਾ ਰਾਜ ਦੀ ਤਰਜ ਤੇ ਪੰਜਾਬ ਰਾਜ ਦੇ ਅਗਨੀਵੀਰਾ ਦੀ ਸ਼ਹਾਦਤ ਹੋਣ ਤੇ ਉਹਨਾਂ ਦੇ ਪ੍ਰੀਵਾਰਾਂ ਨੂੰ ਭੀ ਇਕ ਕਰੋੜ ਦੀ ਰਾਸ਼ੀ ਅਤੇ ਇਕ ਸਰਕਾਰੀ ਨੌਕਰੀ ਪਰਿਵਾਰ ਦੇ ਇਕ ਮੈਂਬਰ ਨੂੰ ਬਤੌਰ ਮੱਦਦ ਦਿੱਤੀ ਜਾਵੇ ਇਹ ਮੰਗ ਭਾਜਪਾ ਹਲਕਾ ਭਦੌੜ ਦੇ ਇੰਚਾਰਜ਼ ਅਤੇ ਕੋ - ਕਨਵੀਨਰ ਪੰਜਾਬ ਭਾਜਪਾ ਸੈਨਿਕ ਸੈੱਲ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੀ ਮਾਨ ਸਰਕਾਰ ਤੋ ਪੁਰਜੋਰ ਮੰਗ ਕਰਦਿਆ ਕਿਹਾ ਇਹ ਸਬੰਧ ਵਿੱਚ ਬਹੁਤ ਜਲਦੀ ਸਾਡੇ ਵੱਲੋ ਮਾਣਯੋਗ ਰਾਜਪਾਲ ਪੰਜਾਬ ਨੂੰ ਭੀ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਦਸ ਦੇ ਕਰੀਬ ਅਗਨੀਵੀਰ ਸ਼ਹੀਦ ਹੋ ਚੁੱਕੇ ਹਨ ਜਦੋਂ ਤੋ ਅਗਨੀਵੀਰ ਸਕੀਮ ਦੇਸ ਵਿੱਚ ਸੁਰੂ ਹੋਈ ਹੈ ਉਹਨਾਂ ਪੰਜਾਬ ਸਰਕਾਰ ਤੋ ਇਹ ਭੀ ਮੰਗ ਕੀਤੀ ਕੇ ਕੋਈ ਭੀ ਫੋਜੀ ਜਾ ਅਗਨੀਵੀਰ ਦੀ ਡਿਊਟੀ ਦੌਰਾਨ ਕੁਦਰਤੀ ਮੌਤ ਹੋ ਜਾਂਦੀ ਹੈ ਉਸ ਨੂੰ ਭੀ ਪੰਜਾਬ ਸਰਕਾਰ 25 ਲੱਖ ਦੀ ਬਿਜਾਏ 50 ਲੱਖ ਰੁਪਏ ਉਸਦੇ ਪਰਿਵਾਰ ਨੂੰ ਮੱਦਦ ਦੇਵੇ ਕਿਉਕਿ ਕਈ ਵਾਰ ਤਾਂ ਪਰਿਵਾਰ ਦਾ ਇਕੱਲਾ ਹੀ ਪੁੱਤ ਕਮਾਉ ਹੁੰਦਾ ਹੈ ਅਤੇ ਉਸ ਦੇ ਜਾਣ ਤੋਂ ਬਾਦ ਪਰਿਵਾਰ ਬਿਲਕੁਲ ਬੇਸਹਾਰਾ ਹੋ ਜਾਂਦਾ ਹੈ।
ਫੋਟੋ - ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਦੇ ਹੋਏ
0 comments:
एक टिप्पणी भेजें