ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ---ਐਸਐਸਪੀ ਮੁਹੰਮਦ ਸਰਫਰਾਜ ਆਲਮ
ਧਨੌਲਾ ਚ ਨਸ਼ਾ ਤਸਕਰ ਊਸ਼ਾ ਰਾਣੀ ਦੀ ਦੁਕਾਨ ਢਾਹੀ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ, 11 ਜੁਲਾਈ :- ਪੰਜਾਬ ਸਰਕਾਰ ਦੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੱਜ ਹੋਰ ਵੀ ਬਲ ਮਿਲਿਆ ਜਦੋਂ ਧਨੌਲਾ ਮੰਡੀ ਚ ਊਸ਼ਾ ਰਾਣੀ ਜਿਸ ਉੱਤੇ ਪੰਜ ਪਰਚੇ ਐਨਡੀ ਐਂਡ ਪੀਐਸ ਦਰਜ ਹਨ ,ਅੱਜ ਉਸ ਦੀ ਕਮਰਸ਼ੀਅਲ ਦੁਕਾਨ ਜੋ ਕਿ ਨਜਾਇਜ਼ ਤੌਰ ਤੇ ਅਨਾਜ ਮੰਡੀ ਵਿੱਚੋਂ ਉਸਾਰੀ ਹੋਈ ਸੀ ਉਸ ਨੂੰ ਐਸਐਸਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਐਸਪੀ (ਡੀ ) ਸ਼੍ਰੀ ਅਸ਼ੋਕ ਕੁਮਾਰ ਸ਼ਰਮਾ, ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ਹੋਰਾਂ ਦੀ ਮੌਜੂਦਗੀ ਵਿੱਚ ਜੇਸੀਬੀ ਨਾਲ ਢਾਹਿਆ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਬਰਨਾਲਾ ਸ. ਮੁਹੰਮਦ ਸਰਫਰਾਜ ਆਲਮ ਜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਨਸ਼ਾ ਤਸਕਰ ਊਸ਼ਾ ਰਾਣੀ ਪਤਨੀ ਬੀਰਬਲ ਦੀ ਨਜਾਇਜ਼ ਤੌਰ ਤੇ ਕੀਤੀ ਉਸਾਰੀ ਢਾਹੀ ਗਈ ਹੈ ਉਹਨਾਂ ਕਿਹਾ ਕਿ ਕਾਲੀ ਕਮਾਈ ਕਰਕੇ ਨਜਾਇਜ਼ ਉਸਾਰੀਆਂ ਕਰਨ ਵਾਲਿਆਂ ਦੀਆਂ ਜਾਇਦਾਦਾਂ ਇਸੇ ਤਰ੍ਹਾਂ ਦੀਆਂ ਢਾਹੀਆਂ ਜਾਣਗੀਆਂ। ਉਹਨਾਂ ਕਿਹਾ ਕਿ ਬਰਨਾਲਾ ਵਿੱਚ ਇਹ ਛੇਵੀਂ ਕਾਰਵਾਈ ਹੈ।
ਇਸ ਮੌਕੇ ਤੇ ਐਸ ਐਚ ਓ ਸਦਰ ਬਰਨਾਲਾ ਇੰਸਪੈਕਟਰ ਲਖਬੀਰ ਸਿੰਘ, ਐਸਐਚ ਓ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਧਨੌਲਾ, ਇੰਸਪੈਕਟਰ ਕੁਲਦੀਪ ਸਿੰਘ, ਸਬ ਇੰਸਪੈਕਟਰ ਗਗਨਦੀਪ ਸਿੰਘ, ੍ਰਏਐਸਆਈ ਬਲਵਿੰਦਰ ਕੁਮਾਰ ਭੱਠਲ, ਏਐਸਆਈ ਪੁਨੀਤ ਸ਼ਰਮਾ, ਏਐਸਆਈ ਗੁਰਜੀਤ ਸਿੰਘ, ਏਐਸਆਈ ਏਐਸਆਈ ਅਤਿੰਦਰਪਾਲ ਸਿੰਘ, ਹੈਡ ਕਾਂਸਟੇਬਲ ਹਰਜੀਤ ਸਿੰਘ ਫੌਜੀ ,ਲਵਪ੍ਰੀਤ ਸਿੰਘ , ਗੁਰਦੀਪ ਸਿੰਘ ਧਨੌਲਾ, ਮੁੱਖ ਮੁਨਸ਼ੀ ਧਨੌਲਾ ਪਰਮਦੀਪ ਸਿੰਘ ਪੰਮਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਫੋਰਸ ਤਾਇਨਾਤ ਸੀ
0 comments:
एक टिप्पणी भेजें