ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਰੂੜੇਕੇ ਕਲਾਂ ਚ ਕੀਤੀ ਮਰਦਾਂ ਅਤੇ ਔਰਤਾਂ ਦੀ ਪਿੰਡ ਇਕਾਈ ਦੀ ਚੋਣ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 16 ਜੁਲਾਈ :-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਬਲਵਿੰਦਰ ਸਿੰਘ ਛੰਨ੍ਹਾਂ, ਨਰਿੱਪਜੀਤ ਸਿੰਘ ਬਡਬਰ ਦੀ ਅਗਵਾਈ ਹੇਠ ਪਿੰਡ ਰੂੜੇਕੇ ਕਲਾਂ ਵਿਖੇ ਔਰਤਾਂ ਅਤੇ ਮਰਦਾਂ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਦੌਰਾਨ ਮਰਦਾਂ ਦੀ ਇਕਾਈ ਪ੍ਰਧਾਨ ਜਗਸੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੇਵਕ ਸਿੰਘ ਮੀਤ ਪ੍ਰਧਾਨ ਕੁਲਦੀਪ ਸਿੰਘ, ਜਰਨਲ ਸਕੱਤਰ ਪੱਪੂ ਸਿੰਘ, ਖਜਾਨਚੀ ਦਲਜੀਤ ਸਿੰਘ , ਸਹਾਇਕ ਸਕੱਤਰ ਰਾਣਾ ਸਿੰਘ , ਮੀਤ ਪ੍ਰਧਾਨ ਸੀਉ ਸਿੰਘ ਚੁਣੇ ਗਏ ਇਸ ਤੋਂ ਇਲਾਵਾ ਔਰਤਾਂ ਦੀ ਇਕਾਈ ਵਿੱਚ ਪ੍ਰਧਾਨ ਬਲਜੀਤ ਕੌਰ ਮੀਤ ਪ੍ਰਧਾਨ ਗੁਰਮੀਤ ਕੌਰ ਜਨਰਲ ਸਕੱਤਰ ਜਸਮੇਲ ਕੌਰ ਸਹਾਇਕ ਸਕੱਤਰ ਅਮਰਜੀਤ ਕੌਰ ਖਜਾਨਚੀ ਜਸਵੰਤ ਕੌਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਮੂਹਰੇ ਹੋ ਕੇ ਸੰਘਰਸ਼ਾਂ ਲਈ ਅੱਗੇ ਆਉਣਾ ਪਵੇਗਾ ਕਿਸੇ ਵੀ ਕਿਸਾਨ ਦੀ ਜਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਅਤੇ ਕਿਸੇ ਵੀ ਕਰਜ਼ੇ ਬਦਲੇ ਘਰਾਂ ਨੂੰ ਜਿੰਦੇ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਤੇ ਕਿਸਾਨ ਮਜ਼ਦੂਰ ਔਰਤਾਂ ਮੌਜੂਦ ਸਨ।
0 comments:
एक टिप्पणी भेजें