Contact for Advertising

Contact for Advertising

Latest News

मंगलवार, 29 जुलाई 2025

ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ*

 *ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ*


*ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਰੋਕਣ ਲਈ ਪੌਦੇ ਲਗਾਉਣੇ ਜਰੂਰੀ : ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ*


*ਹਰ ਖੁਸ਼ੀ ਦੇ ਮੌਕੇ ’ਤੇ ਹਰ ਮਨੁੱਖ ਨੂੰ ਪੌਦੇ ਲਗਾਉਣੇ ਚਾਹੀਦੇ ਹਨ : ਸ੍ਰੀ ਸ਼ਿਵ ਸਿੰਗਲਾ*


ਬਰਨਾਲਾ, 29 ਜੁਲਾਈ (    ) : ਵਾਤਾਵਰਣ ਦੀ ਸਰੁੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਐੱਸ.ਐੱਸ.ਡੀ ਕਾਲਜ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਐੱਸ ਡੀ ਕਾਲਜ ਵਿੱਚ ਜਿਥੇ ਪਹਿਲਾਂ ਸੈਂਕੜੇ ਦਰਖਤ ਲੱਗੇ ਹੋਏ ਹਨ, ਉਥੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਧਿਆਨ ਵਿੱਚ ਰਖਦਿਆਂ ਹਰ ਸਾਲ ਵੱਡੇ ਪੱਧਰ ’ਤੇ ਨਵੇਂ ਦਰਖਤ ਲਗਾਏ ਜਾਂਦੇ ਹਨ। ਇਸ ਮੌਕੇ ਐੱਸ.ਡੀ ਸਭਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਤੋਂ ਬਹੁਤ ਹੀ ਉੱਚ ਕੁਆਲਿਟੀ ਦੇ ਫਲਦਾਰ ਬੂਟੇ ਲਿਆ ਕੇ ਲਗਾ ਗਏ ਹਨ। ਜਿਸ ਵਿੱਚ ਨਿੰਬੂ, ਕਿੰਨੂ, ਮਾਲਟਾ, ਆਂਵਲਾ ਆਦਿ ਮੌਸਮ ਅਨੁਸਾਰ ਲੱਗਣ ਵਾਲੇ ਬੂਟੇ ਲਗਾਏ ਗਏ ਹਨ, ਉਥੇ ਅੰਗਰੂਆਂ ਦੀ ਵੇਲਾਂ ਵੀ ਲਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਇਸ ਪੌਦੇ ਲਗਾ ਰਹੇ ਹਾਂ ਤਾਂ ਕਿ ਜਿਥੇ ਸਾਡਾ ਵਾਤਾਵਰਣ ਸਹੀ ਰਹੇ, ਉਥੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਪੌਦਿਆਂ ਨੂੰ ਲੱਗਣ ਵਾਲੇ ਫਲਾਂ ਦਾ ਸੁਆਦ ਚੱਖਣ ਸਕਣ। ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਇਹ ਪੌਦੇ ਕਾਲਜ ਦੀਆਂ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਲਗਾਏ ਹਨ ਅਤੇ ਉਹਨਾਂ ਨੇ ਹੀ ਅਗਲੇ ਤਿੰਨ ਸਾਲ ਇਹਨਾਂ ਪੌਦਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਲਈ ਹੈ। ਉਹਨਾਂ ਦੱਸਿਆ ਕਿ ਐੱਸ. ਐੱਸ. ਡੀ ਕਾਲਜ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਸੇਵਾਵਾਂ ਨਿਭਾਉਂਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਜਨਮ ਦਿਨ ’ਤੇ ਪੌਦੇ ਲਗਾ ਜਾਂਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਇਸ ਕਰਕੇ ਐੱਸ ਐੱਸ ਡੀ ਕਾਲਜ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਚਾਰ ਚੁਫੇਰੇ ਦਰਖਤ ਹੀ ਦਰਖਤ ਦਿਖਾਈ ਦਿੰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਦਰਖਤ ਕੇ ਧਰਤੀ ਦੇ ਵਧ ਰਹੇ ਤਾਪਮਾਨ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਪ੍ਰੋਫੈਸਰ ਗੁਰਪਿਆਰ ਸਿੰਘ, ਪ੍ਰੋਫੈਸਰ ਪਰਵਿੰਦਰ ਕੌਰ, ਪ੍ਰੋਫੈਸਰ ਚਰਨਜੀਤ ਸਿੰਘ, ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਅਮਨਦੀਪ ਕੌਰ, ਕਾਲਜ ਮੀਡੀਆ ਕੋਆਰਡੀਨੇਟਰ ਜਗਸੀਰ ਸਿੰਘ ਸੰਧੂ ਸਮੇਤ ਕਾਲਜ ਦਾ ਸਟਾਫ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਵੀ ਆਪਣੇ ਹੱਥਾਂ ਨਾਲ ਪੌਦੇ ਲਗਾਏ।

ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ*
  • Title : ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ*
  • Posted by :
  • Date : जुलाई 29, 2025
  • Labels :
  • Blogger Comments
  • Facebook Comments

0 comments:

एक टिप्पणी भेजें

Top