ਸਨਾਤਨ ਰਾਸ਼ਟਰ ਹੋਣ ਦੇ ਕਾਰਨ ਦੇਸ਼ ਦਾ ਨਾਂਮ ਭਾਰਤ ਹੀ ਪ੍ਰਚਲਤ ਸੀ : ਪਰਮਜੀਤ ਸਿੰਘ ਗਿੱਲ
ਬਟਾਲਾ ( ਰਮੇਸ਼ ਭਾਟੀਆ )
ਦੇਸ਼ ਨੂੰ ਭਾਰਤ ਕਹਿਣ ਵਿੱਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਹੁਣ ਤੱਕ ਅਸੀਂ ਦੇਸ਼ ਨੂੰ 'ਭਾਰਤ' ਤੇ 'ਇੰਡੀਆ' ਦੋਵਾਂ ਨਾਵਾਂ ਨਾਲ ਬੁਲਾਉਂਦੇ ਆਏ ਹਾਂ। ਪਰ ਅਕਸਰ ਇਹ ਸਵਾਲ ਉੱਠਦਾ ਰਿਹਾ ਹੈ ਕਿ ਭਾਰਤ ਜਾਂ ਇੰਡੀਆ ਵਿਚੋਂ ਕਿਹੜਾ ਨਾਂ ਸਹੀ ਹੈ। ਇਸ ਲਈ ਇਹ ਦੱਸਣਾ ਬਣਦਾ ਹੈ ਕਿ ਸਨਾਤਨ ਰਾਸ਼ਟਰ ਹੋਣ ਦੇ ਕਾਰਨ ਦੇਸ਼ ਦਾ ਨਾਂਮ ਭਾਰਤ ਹੀ ਪ੍ਰਚਲਿਤ ਸੀ ਅਤੇ ਸਾਨੂੰ ਭਾਰਤ ਵਜੋਂ ਹੀ ਆਪਣੇ ਦੇਸ਼ ਦਾ ਨਾਂ ਦੁਨੀਆਂ ਦੇ ਨਕਸ਼ੇ ਵਿੱਚ ਲਿਆਉਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਭਾਰਤ ਦੇਸ਼ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇੱਥੇ ਹੀ ਵੈਦਿਕ ਸਭਿਅਤਾ ਦੀ ਉਸਾਰੀ ਹੋਈ ਸੀ ਜਿਸ ਨੂੰ ਸਨਾਤਨ ਧਰਮ ਵੀ ਕਿਹਾ ਜਾਂਦਾ ਹੈ। ਭਾਰਤ ਮਨੁੱਖੀ ਸੱਭਿਅਤਾ ਦਾ ਪਹਿਲਾ ਰਾਸ਼ਟਰ ਸੀ ਕਿਉਂਕਿ ਸ੍ਰਿਸ਼ਟੀ ਦੀ ਉਤਪਤੀ ਤੋਂ ਬਾਅਦ ਬ੍ਰਹਮਾ ਦੇ ਮਾਨਸ ਪੁੱਤਰ ਮਨੂ ਨੇ ਇਸ ਦੇਸ਼ ਦੀ ਵਿਵਸਥਾ ਸੰਭਾਲੀ ਸੀ ।
ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਨਾਤਨ ਸੰਸਕ੍ਰਿਤੀ ਨਾਲ ਜੁੜੇ ਹੋਣ ਕਰਕੇ ਅਤੇ ਹਜ਼ਾਰਾਂ ਸਾਲ ਪੁਰਾਣੇ ਆਪਣੇ ਰਾਸ਼ਟਰ ਨੂੰ ਹੁਣ ਮੁੜ ਆਪਣੇ ਪਹਿਲੇ ਅਤੇ ਪ੍ਰਚੱਲਤ ਨਾਮ ਨਾਲ ਸੰਬੋਧਨ ਅਤੇ ਪ੍ਰਚਾਰਕ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2023 ਵਿਚ ਜੀ20 ਸਮਿਟ ਵੱਲੋਂ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਸੀ ਜਿਸ ਵਿਚ 'ਪ੍ਰੈਜ਼ੀਡੈਂਟ ਆਫ ਭਾਰਤ' ਲਿਖਿਆ ਗਿਆ। ਜਦਕਿ ਇਸ ਤੋਂ ਪਹਿਲਾਂ ਤੱਕ 'ਪ੍ਰੈਜ਼ੀਡੈਂਟ ਆਫ ਇੰਡੀਆ' ਲਿਖਿਆ ਜਾਂਦਾ ਸੀ।
ਭਾਵੇਂ ਕਿ ਸਰਕਾਰ ਵੱਲੋਂ ਇਹ ਪਹਿਲ ਕਦਮੀ ਕਰ ਦਿੱਤੀ ਗਈ ਸੀ ਪਰ ਅਜੇ ਵੀ ਆਮ ਲੋਕਾਂ ਵਿੱਚ ਇਸਦੀ ਜਾਗਰੂਕਤਾ ਘੱਟ ਹੋਣ ਕਰਕੇ ਦੇਸ਼ ਨੂੰ ਭਾਰਤ ਵਜੋਂ ਸੰਬੋਧਨ ਕਰਨ ਵਿੱਚ ਕੁਝ ਲੋਕ ਗੁਰੇਜ ਕਰ ਰਹੇ ਹਨ ਜਦ ਕਿ ਭਾਰਤ ਕਹਿਣ ਤੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
0 comments:
एक टिप्पणी भेजें