Contact for Advertising

Contact for Advertising

Latest News

रविवार, 6 जुलाई 2025

ਡੀਐਸਪੀ ਬਲਜੀਤ ਸਿੰਘ ਢਿੱਲੋ ਦੇ ਪਿਤਾ ਸ. ਪਾਲ ਸਿੰਘ ਢਿੱਲੋ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ

 ਡੀਐਸਪੀ ਬਲਜੀਤ ਸਿੰਘ ਢਿੱਲੋ ਦੇ ਪਿਤਾ ਸ. ਪਾਲ ਸਿੰਘ ਢਿੱਲੋ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ


ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਮਐਲਏ ਸੰਗਰੂਰ, ਐਮਐਲਏ ਬਰਨਾਲਾ ਨੇ ਲਵਾਈ ਹਾਜ਼ਰੀ




ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 6 ਜੁਲਾਈ ;-- ਡੀਐਸਪੀ  (ਸਪੈਸ਼ਲ ਬਰਾਂਚ) ਬਰਨਾਲਾ ਸਰਦਾਰ ਬਲਜੀਤ ਸਿੰਘ ਢਿੱਲੋ ਦੇ ਮਰਹੂਮ ਪਿਤਾ ਸਰਦਾਰ ਪਾਲ ਸਿੰਘ ਢਿੱਲੋ ( 88)  ਪਿੰਡ ਬਾਸੀਅਰਖ ਜ਼ਿਲ੍ਹਾ ਸੰਗਰੂਰ ਜੋ ਮਿਤੀ 27 ਜੂਨ 2025 ਨੂੰ ਵਾਹਿਗੁਰੂ ਪਾਸੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਅੱਜ ਮਿਤੀ 6 ਜੁਲਾਈ 2025 ਨੂੰ ਉਨਾਂ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਬਾਸੀਅਰਖ ਵਿਖੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।  ਇਸ ਸ਼ਰਧਾਂਜਲੀ ਸਮਾਗਮ ਮੌਕੇ ਬਾਬੂ ਬਲਦੇਵ ਕ੍ਰਿਸ਼ਨ ਜੀ, ਸਾਬਕਾ ਐਮਐਲਏ ਸੰਗਰੂਰ ਪ੍ਰਕਾਸ਼ ਚੰਦ ਗਰਗ, ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਬੀਜੇਪੀ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਅਰਵਿੰਦ ਖੰਨਾ, ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ, ਐਮਐਲਏ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋ, ਬਲਦੇਵ ਸਿੰਘ ਭੁੱਚਰ ਸੀਨੀਅਰ ਕਾਂਗਰਸੀ ਆਗੂ, ਜਗਤਾਰ ਸਿੰਘ ਪੱਖੋਕੇ, ਨਗਰ ਸੁਧਾਰ ਟਰ਼ੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਬਰਨਾਲਾ ਹਰਿੰਦਰ ਸਿੰਘ ਧਾਲੀਵਾਲ,  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ , ਦਰਸ਼ਨ ਸਿੰਘ ਮੰਡੇਰ,ਸਰਪੰਚ ਸੁਰਿੰਦਰ ਪਾਲ ਭਦੌੜ, ਚੇਅਰਮੈਨ ਮਾਸਟਰ ਸਤੀਸ਼ ਕੁਮਾਰ, ਕਾਮਰੇਡ ਇੰਦਰਜੀਤ ਸਿੰਘ ਭਿੰਦਾ, ਮਾਸਟਰ ਸੁਦਾਗਰ ਸਿੰਘ ਨੈਣੇਵਾਲ, ਬਾਬੂ ਜਵਾਹਰ ਲਾਲ ਅੜਤੀ, ਗੁਰਦੁਆਰਾ ਬਾਬਾ ਨੱਥਾ ਸਿੰਘ ਧਨੌਲਾ ਦੇ ਪ੍ਰਬੰਧਕ ਗੁਰਨਾਮ ਸਿੰਘ ਵਾਹਿਗੁਰੂ, ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਜੀ, ਡੀਐਸਪੀ  ( ਡੀ)ਬਰਨਾਲਾ ਰਜਿੰਦਰਪਾਲ ਸਿੰਘ, ਡੀਐਸਪੀ ਹਰਵਿੰਦਰ ਸਿੰਘ ਖਹਿਰਾ ਸੁਨਾਮ, ਡੀਐਸਪੀ ਦੀਪਇੰਦਰ ਸਿੰਘ ਜੇਜੀ ਲਹਿਰਾਗਾਗਾ, ਡੀਐਸਪੀ ਵਿਜੀਲੈਂਸ ਮੋਹਾਲੀ ਗੁਰਚਰਨ ਸਿੰਘ ਖੰਡੇਬਾਦ, ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ, ਤੇਜਾ ਸਿੰਘ ਕਮਾਲਪੁਰ ਮੈਂਬਰ ਐਸਜੀਪੀਸੀ, ਹਰਦੇਵ ਸਿੰਘ ਰੋਗਲਾ ਮੈਂਬਰ ਐਸਜੀਪੀਸੀ, ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਤੇ ਮਿਲਕ ਫੈਡ ਸੰਗਰੂਰ ਰਜਿੰਦਰ ਸਿੰਘ ਰਾਜਾ ਵੀਰ ਕਲਾਂ, ਸਾਬਕਾ ਚੇਅਰਮੈਨ ਬਲਾਕ ਸੰਮਤੀ ਦਿੜਬਾ ਰਣਧੀਰ ਸਿੰਘ ਸਮੂੰਰਾ, ਸਿਕੰਦਰਜੀਤ ਸਿੰਘ ਗੋਗੀ,  ਈਸ਼ਵਰਮੀਤ ਸਿੰਘ ਮਿੱਠੂ ਛਾਹੜ , ਸਤਬੀਰ ਸਿੰਘ ਜੇਜੀ ਸਪੋਕਸ ਪਰਸਨ ਬੀਜੇਪੀ ਸੰਗਰੂਰ ,  ਰਾਜਵਿੰਦਰ ਸਿੰਘ,  ਅਵਤਾਰ ਸਿੰਘ ਸਿੱਧੂ ,(ਦਫਤਰ ਬਰਨਾਲਾ)  ਪੱਤਰਕਾਰ ਗੁਰਪ੍ਰੀਤ ਸਿੰਘ ਲਾਡੀ ਕਰਮਜੀਤ ਸਿੰਘ ਸਾਗਰ ਸੰਜੀਵ ਗਰਗ ਕਾਲੀ ਧਨੌਲਾ ਤੇ ਹੋਰਨਾਂ ਧਨੌਲਾ ,ਬਰਨਾਲਾ, ਭਦੌੜ ਦੇ ਪੱਤਰਕਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਰਦਾਰ ਬਲਜੀਤ ਸਿੰਘ ਢਿੱਲੋਂ ਉਹਨਾਂ ਦੇ ਭਰਾਵਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੰਚ ਸੰਭਾਲਣ ਦੀ ਜਿੰਮੇਵਾਰੀ ਸਰਦਾਰ ਸਤਬੀਰ ਸਿੰਘ ਜੇਜੀ ਨੇ ਨਿਭਾਈ।

ਡੀਐਸਪੀ ਬਲਜੀਤ ਸਿੰਘ ਢਿੱਲੋ ਦੇ ਪਿਤਾ ਸ. ਪਾਲ ਸਿੰਘ ਢਿੱਲੋ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ
  • Title : ਡੀਐਸਪੀ ਬਲਜੀਤ ਸਿੰਘ ਢਿੱਲੋ ਦੇ ਪਿਤਾ ਸ. ਪਾਲ ਸਿੰਘ ਢਿੱਲੋ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ
  • Posted by :
  • Date : जुलाई 06, 2025
  • Labels :
  • Blogger Comments
  • Facebook Comments

0 comments:

एक टिप्पणी भेजें

Top