ਜ਼ਿਲ੍ਹਾ
ਬਰਨਾਲਾ ਦੇ ਅਕਾਲੀ ਆਗੂਆਂ ਨੂੰ ਬਡਬਰ ਟੋਲ ਪਲਾਜਾ ਤੋਂ ਗ੍ਰਿਫਤਾਰ ਕਰਕੇ ਥਾਣਾ ਧਨੌਲਾ ਭੇਜਿਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 2 ਜੁਲਾਈ :-- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਨੂੰ ਬਰਨਾਲਾ ਪੁਲਿਸ ਵੱਲੋਂ ਭਾਰੀ ਤੈਨਾਤ ਪੁਲਿਸ ਬਲ ਐਸਪੀ ਐਚ ਰਾਜੇਸ ਕੁਮਾਰ ਛਿੱਬਰ , ਡੀਐਸਪੀ ਕਮਲਦੀਪ ਸਿੰਘ, ਡੀਐਸਪੀ ਰਜਿੰਦਰ ਪਾਲ ਸਿੰਘ, ਐਸਐਚਓ ਇੰਸਪੈਕਟਰ ਲਖਬੀਰ ਸਿੰਘ, ਐਸਐਚਓ ਚਰਨਜੀਤ ਸਿੰਘ, ਐਸ ਐਚ ਓ ਧਨੋਲਾ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਬਡਬਰ ਟੋਲ ਪਲਾਜ਼ੇ ਤੇ ਗਿਰਫਤਾਰ ਕਰਕੇ ਥਾਣਾ ਧਨੌਲਾ ਵਿੱਚ ਭੇਜ ਦਿੱਤਾ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਪੀ(ਐਚ) ਸ੍ਰੀ ਰਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਇਹਨਾਂ ਅਕਾਲੀ ਆਗੂਆ ਤੇ ਵਰਕਰਾਂ ਨੂੰ ਰਾਊਂਡ ਅੱਪ ਕਰਕੇ ਫਿਲਹਾਲ ਥਾਣਾ ਧਨੌਲਾ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਾਣ ਬੁਝ ਕੇ ਝੂਠੇ ਕੇਸ ਦਰਜ ਕਰਕੇ ਬਿਕਰਮਜੀਤ ਮਜੀਠੀਆ ਨੂੰ ਫਸਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਗ੍ਰਿਫਤਾਰ ਕੀਤੇ ਆਗੂਆਂ ਵਿੱਚ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਜੀਵ ਸੋਰੀ, ਯਾਦਵਿੰਦਰ ਸਿੰਘ ਬਿੱਟੂ, ਸੋਨੀ ਜਾਗਲ ਐਮਸੀ, ਸੁਖਪਾਲ ਸਿੰਘ ਰੁਪਾਣਾ, ਬੇਅੰਤ ਸਿੰਘ ਬਾਠ ਸਰਕਲ, ਪ੍ਰਧਾਨ, ਜੱਸਾ ਸਿੱਧੂ ,ਬਰਿੰਦਰਪਾਲ ਸਿੰਘ ਲੱਕੀ, ਰਣਦੀਪ ਸਿੰਘ ਚੇਅਰਮੈਨ, ਕਰਮਜੀਤ ਸਿੰਘ ਧੌਲਾ ,ਜੁਗਰਾਜ ਸਿੰਘ, ਕੁਲਦੀਪ ਸਿੰਘ ਢਿੱਲਵਾਂ ,ਸੁਖਵਿੰਦਰ ਸਿੰਘ ਭੱਠਲਾਂ, ਅਮਨਦੀਪ ਸਿੰਘ ਭੱਠਲਾਂ ,ਗੁਰਸੇਵ ਸਿੰਘ ਰਾਏਸਰ ,ਗੁਰਪਿਆਰ ਸਿੰਘ ਭੱਠਲਾਂ, ਕਰਮਜੀਤ ਸਿੰਘ ਭੱਠਲਾਂ, ਭੋਲਾ ਸਿੰਘ ਭੂਰੇ, ਗੁਰਮੀਤ ਸਿੰਘ ਬਰਨਾਲਾ, ਗੁਰਮੀਤ ਸਿੰਘ ,ਭੋਲਾ ਸਿੰਘ ਬਰਨਾਲਾ, ਸੁਖਪ੍ਰੀਤ ਸਿੰਘ ਬਰਨਾਲਾ, ਸਤਿਗੁਰੂ ਸਿੰਘ ਲੌਂਗੋਵਾਲ , ਅਮਰਿੰਦਰ ਸਿੰਘ ਗੋਲਡੀ, ਅਵਤਾਰ ਸਿੰਘ ਜਾਗਲ, ਸਰਬਜੀਤ ਸਿੰਘ ਬਰਨਾਲਾ ਆਦਿ ਅਕਾਲੀ ਆਗੂ ਅਤੇ ਵਰਕਰ ਜਿਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਧਨੌਲਾ ਭੇਜਿਆ ਗਿਆ। ਇਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫਿਰ ਹੋ ਚੁੱਕੀ ਹੈ। ਅਤੇ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਲਈ ਵੀ ਜਦੋਜਹਿਦ ਕਰ ਰਹੀ ਹੈ,ਜਿਸ ਦਾ ਅਕਾਲੀ ਦਲ ਵੱਲੋਂ 15 ਜੁਲਾਈ ਤੋਂ ਸ਼ਰੇਆਮ ਵਿਰੋਧ ਕੀਤਾ ਜਾਵੇਗਾ । ਇਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀਆਂ ਮਹਿੰਗੇ ਭਾਅ ਦੀਆਂ ਜਮੀਨਾਂ ਤੇ ਕਿਸੇ ਵੀ ਕੀਮਤ ਤੇ ਸਰਕਾਰ ਦਾ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।ਕਰੀਬ 4 ਵਜੇ ਇਹਨਾਂ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।
0 comments:
एक टिप्पणी भेजें