ਵਕੀਲ ਦੇ ਕਾਨੂੰਨੀ ਨੋਟਿਸ ਤੋਂ ਡਰਦੇ ਬੈਂਕ ਤੋ ਲਏ ਕਰਜ਼ੇ ਦੇ ਪੈਸੇ ਕੀਤੇ ਵਾਪਿਸ
ਸੰਜੀਵ ਗਰਗ ਕਾਲੀ
ਬਰਨਾਲਾ / ਧਨੌਲਾ ਮੰਡੀ ,1 ਜੁਲਾਈ :- ਬੈਂਕ ਤੋਂ ਲੈ ਕਰਜ਼ੇ ਨੂੰ ਨਾ ਮੋੜਨ ਕਰਕੇ ਇੱਕ ਵਿਅਕਤੀ ਵੱਲੋਂ ਕਾਨੂੰਨੀ ਨੋਟਿਸ ਮਿਲਦਿਆਂ ਹੀ ਸਾਰੇ ਪੈਸੇ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੀ ਪ੍ਰਾਇਮਰੀ ਕੋਪਰਟਿਵ ਖੇਤੀਬਾੜੀ ਵਿਕਾਸ ਬੈਂਕ ਦੇ ਵਕੀਲ ਸਿਮਰਨਜੋਤ ਸਿੰਘ ਢਿੱਲੋਂ ਅਤੇ ਵਕੀਲ ਨਵਰਾਜ ਸਿੰਘ ਨੇ ਦੱਸਿਆ ਕਿ ਜੱਗਾ ਸਿੰਘ ( ਕਾਲਪਨਿਕ ਨਾਮ ) ਵਾਸੀ ਟੱਲੇਵਾਲ ਨੇ ਦਾ ਪ੍ਰਾਇਮਰੀ ਕੋਪਰਟਿਵ ਖੇਤੀਬਾੜੀ ਵਿਕਾਸ ਬੈਂਕ ਕੋਲੋ ਲੋਨ ਲਿਆ ਸੀ, ਪਰ ਇਸ ਨੇ ਕਾਫ਼ੀ ਸਮਾਂ ਤੱਕ ਬੈਂਕ ਦਾ ਲੋਨ ਭਰਿਆ ਅਤੇ ਨਾ ਹੀ ਕਿਸ਼ਤਾਂ ਭਰੀਆਂ । ਜਿਸ ਕਰਕੇ ਬੈਂਕ ਦੇ ਵਕੀਲ ਸਿਮਰਨਜੋਤ ਸਿੰਘ ਢਿੱਲੋਂ ਅਤੇ ਵਕੀਲ ਨਵਰਾਜ ਸਿੰਘ ਨੇ ਉਕਤ ਨੂੰ ਮਿਤੀ 27 ਮਈ 2025 ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਤੋਂ ਡਰਦੇ ਜੱਗਾ ਸਿੰਘ (ਕਾਲਪਨਿਕ ਨਾਮ) ਨੇ ਆਪਣੀ ਪੂਰੀ ਰਕਮ ਸਮੇਤ ਵਿਆਜ ਬੈਂਕ ਵਿੱਚ ਜਮ੍ਹਾ ਕਰਵਾ ਦਿੱਤੀ। ਇਸ ਮੌਕੇ ਦਾ ਪ੍ਰਾਇਮਰੀ ਕੋਪਰਟਿਵ ਖੇਤੀਬਾੜੀ ਵਿਕਾਸ ਬੈਂਕ ਦੇ ਮੈਨੇਜਰ ਅਤੇ ਉੱਚ ਅਧਿਕਾਰੀਆਂ ਵਲੋਂ ਵਕੀਲ ਸਿਮਰਨਜੋਤ ਸਿੰਘ ਢਿੱਲੋਂ ਅਤੇ ਵਕੀਲ ਨਵਰਾਜ ਸਿੰਘ , ਭੁਪਿੰਦਰ ਸਿੰਘ ਦਫ਼ਤਰੀ ਲਾਅ ਕਲਰਕ ਦਾ ਧੰਨਵਾਦ ਕੀਤਾ ਗਿਆ ।
0 comments:
एक टिप्पणी भेजें