ਦੋ ਲੂਟੇਰਿਆਂ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਨਗਦੀ ਖੋਹੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 19 ਜੂਨ :-ਗੁਰਵਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਨਿਵਾਸੀ ਮਾਨਾ ਪਿੰਡੀ ਧਨੌਲਾ ਨਾਲ ਕੁੱਟਮਾਰ ਕਰਕੇ ਲੂਟੇਰਿਆਂ ਨੇ ਕੁਝ ਨਗਦੀ ਅਤੇ ਸਮਾਨ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜੇਰੇ ਇਲਾਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਸ਼ੀਰਵਾਦ ਫਾਇਨੈਂਸ ਕੰਪਨੀ ਵਿੱਚ ਪੇਮੈਂਟ ਕਲੇਕਸ਼ਨ ਦਾ ਕੰਮ ਕਰਦਾ ਹੈ। ਬੁੱਧਵਾਰ ਰਾਤ ਕਰੀਬ ਸਾਢੇ ਨੌ ਵਜੇ ਜਦੋਂ ਉਹ ਪਿੰਡ ਉੱਪਲੀ ਤੋਂ ਬਰਨਾਲਾ ਦੀ ਤਰਫ ਆ ਰਿਹਾ ਸੀ ਤਾਂ ਰਸਤੇ ਵਿੱਚ ਰਾਜਗੜ੍ਹ ਸੁਏ ਦੇ ਪੁਲ 'ਤੇ ਦੋ ਅਨਜਾਣ ਨੌਜਵਾਨਾਂ ਜਿਨ੍ਹਾਂ ਨੇ ਆਪਣੇ ਮੂੰਹ ਕਪੜੇ ਨਾਲ ਬੰਨ੍ਹੇ ਹੋਏ ਸਨ, ਨੇ ਉਸਨੂੰ ਰੋਕ ਕੇ ਕੁੱਟਮਾਰ ਕਰਕੇ ਨਗਦੀ 38 ਹਜ਼ਾਰ ਦੋ ਸੌ ਰੁਪਏ, ਇੱਕ ਬਾਇਓਮੇਟ੍ਰਿਕ ਮਸ਼ੀਨ ਅਤੇ ਕਿਟ ਵਿੱਚ ਰੱਖੇ ਟੈਬ ਖੋਹ ਕੇ ਫਰਾਰ ਹੋ ਗਏ। ਪਿੰਡ ਰਾਜਗੜ੍ਹ ਦੇ ਉਸਦੇ ਦੋਸਤ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਉਥੇ ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਧਨੌਲਾ ਦੇ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
0 comments:
एक टिप्पणी भेजें