Contact for Advertising

Contact for Advertising

Latest News

मंगलवार, 24 जून 2025

ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਨੂੰ ਸਦਮਾ ਮਾਤਾ ਦਾ ਦੇਹਾਂਤ

 ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਨੂੰ ਸਦਮਾ ਮਾਤਾ ਦਾ ਦੇਹਾਂਤ 




ਅੰਤਿਮ ਅਰਦਾਸ ਹੋਵੇਗੀ 29 ਜੂਨ ਦਿਨ ਐਤਵਾਰ ਨੂੰ


ਸੰਜੀਵ ਗਰਗ ਕਾਲੀ


ਧਨੋਲਾ ਮੰਡੀ, 23 ਜੂਨ :--  ਬੀਤੇ ਦਿਨ  ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ  ਨੂੰ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਅਜਮੇਰ ਕੌਰ ਗਰੀਬ 75 ਸਾਲ ਵਾਹਿਗੁਰੂ ਪਾਸੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸੰਖੇਪ ਬਿਮਾਰੀ ਪਿੱਛੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।  ਇਸ ਦੁੱਖ ਦੀ ਘੜੀ ਦੇ ਵਿੱਚ ਬਲਵੰਤ ਸਿੰਘ ਸਿੱਧੂ ਦੇ ਪਿਤਾ ਸਰਦਾਰ ਭਾਨ ਸਿੰਘ ਸਿੱਧੂ,, ਭਰਾਵਾ ਬਹਾਦਰ ਸਿੰਘ ਸਿੱਧੂ (ਮਿੱਠੂ) ਸਾਗਰ ਸਿੰਘ ਸਿੱਧੂ ,ਬਲਵੰਤ ਸਿੰਘ ਸਿੱਧੂ ,ਗੁਰਮੇਲ ਸਿੰਘ ਸਿੱਧੂ ,ਪਰਗਟ ਸਿੰਘ ਸਿੱਧੂ ਤੇ ਪੂਰੇ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਬਾਬਾ ਟੇਕ ਸਿੰਘ ਧਨੌਲਾ, ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ  ਸ.ਪਰਮਜੀਤ ਸਿੰਘ ਖਾਲਸਾ ਬਰਨਾਲਾ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਪਰਮਿੰਦਰ ਸਿੰਘ ਭੰਗੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸੰਤ ਬਾਬਾ ਆਤਮਾ ਸਿੰਘ ਧੂਰਕੋਟ ਬਾਬਾ ਲਾਲ ਸਿੰਘ ਜੀ ਧੂਰਕੋਟ, ਬੀਬੀ ਸੁਰਜੀਤ ਕੌਰ ਬਰਨਾਲਾ ਜਗਪਾਲ ਸਿੰਘ ਬਰਾੜ ਕੋਟਦੁੱਨਾ ਤੋਂ ਇਲਾਵਾ ਪੱਤਰਕਾਰ ਸੰਜੀਵ ਗਰਗ ਕਾਲੀ, ਰਾਕੇਸ਼ ਗਰਗ ਮਾੜੀ ਇਹ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਪਿੰਡ ਵਾਸੀਆਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੇ ਪੂਰੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਮਾਤਾ ਅਜਮੇਰ ਕੌਰ ਜੀ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਪੂਰੇ ਪਰਿਵਾਰ ਨੂੰ ਵਧੀਆ ਸਿੱਖਿਆ ਦਿੱਤੀ ਹੋਈ ਸੀ ਅਤੇ ਮਾਤਾ ਜੀ ਦਾ ਭਰਿਆ  ਪਰਿਵਾਰ ਇਕੱਠਾ ਹੀ ਰਲ ਮਿਲ ਕੇ ਰਹਿੰਦਾ ਹੈ ਇੱਕ ਚੁੱਲੇ ਤੇ ਰੋਟੀ ਪੱਕਦੀ ਹੈ ।। ਮਾਤਾ ਅਜਮੇਰ ਕੌਰ ਨਮਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਕੋਠੇ ਵਾਹਿਗੁਰੂਪੁਰਾ ਵਿਖੇ   ਨੇੜੇ ਪਿੰਡ ਕੋਟਦੁੱਨਾ ( ਧਨੌਲਾ ਭੀਖੀ ਰੋਡ) ਮਿਤੀ  29 ਜੂਨ 2025 ਦਿਨ ਐਤਵਾਰ  ਨੂੰ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ ।

ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਨੂੰ ਸਦਮਾ ਮਾਤਾ ਦਾ ਦੇਹਾਂਤ
  • Title : ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਨੂੰ ਸਦਮਾ ਮਾਤਾ ਦਾ ਦੇਹਾਂਤ
  • Posted by :
  • Date : जून 24, 2025
  • Labels :
  • Blogger Comments
  • Facebook Comments

0 comments:

एक टिप्पणी भेजें

Top