ਮੋਟਰਸਾਈਕਲ ਤੇ ਸਕੂਟੀ ਦੀ ਟੱਕਰ ਚ ਇੱਕ ਜਖਮੀ
ਐਸ਼ ਐਸ ਐਫ ਦੀ ਟੀਮ ਨੇ ਪਹੁੰਚਾਇਆ ਹਸਪਤਾਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 27 ਜੂਨ :--ਬਠਿੰਡਾ ਚੰਡੀਗੜ੍ਹ ਹਾਈਵੇ ਤੇ ਧਨੌਲਾ ਭੱਠਲਾਂ ਕੱਟ (ਨੇੜੇ ਮਿਠਾਸ ਹਵੇਲੀ ) ਇੱਕ ਮੋਟਰਸਾਈਕਲ ਅਤੇ ਸਕੂਟਰੀ ਸਵਾਰ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਜੋਧ ਸਿੰਘ ਨੇ ਦੱਸਿਆ ਕਿ ਇੱਕ ਸਕੂਟੀ ਨੰਬਰ PB 19 K 7852 ( Tvs) ਦੀ ਟੱਕਰ ਮੋਟਰ ਨੰਬਰ PB 19 N 0597(delux) ਨਾਲ ਹੋਈ। ਜਿਸ ਵਿਚ ਸਕੂਟੀ ਸਵਾਰ ਬਜ਼ੁਰਗ ਨੂੰ ਸੱਟਾ ਲੱਗੀਆਂ।ਆਸ ਪਾਸ ਦੇ ਲੋਕਾਂ ਦੁਆਰਾ ਦੱਸਿਆ ਗਿਆ ਕਿ ਸਕੂਟੀ ਸਵਾਰ ਗਲਤ ਸਾਈਡ ਜਾ ਰਿਹਾ ਸੀ। ਐਸਐਸਐਫ ਟੀਮ ਨੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਧਨੋਲਾ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ।
ਮੋਟਰਸਾਈਕਲ ਸਵਾਰ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ
ਵਾਸੀ - ਤਾਜੋਕੇ ਤਹਿ - ਤਪਾ (ਬਰਨਾਲਾ) ਤੇ ਸਕੂਟਰੀ ਸਵਾਰ ਦੀ ਪਹਿਚਾਣ
ਸੋਦਾਗਰ ਸਿੰਘ (ਉਮਰ 80 ਸਾਲ )
ਵਾਸੀ - ਪਿੰਡ ਅਸਪਾਲ ਕਲਾਂ ਜਿਲਾ ਬਰਨਾਲਾ ਵਜੋ ਹੋਈ। ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਜੋਧ ਸਿੰਘ, ਸਿਪਾਹੀ ਸਤਨਾਮ ਸਿੰਘ , ਸਿਪਾਹੀ ਰਮਨਦੀਪ ਸਿੰਘ, ਮਹਿਲਾ ਸਿਪਾਹੀ ਕਰਮਜੀਤ ਕੌਰ ਮੌਜੂਦ ਸਨ।
0 comments:
एक टिप्पणी भेजें