ਗਉਸ਼ਾਲਾ ਕੀਰਤਨ ਮੰਡਲੀ ਵੱਲੋਂ ਗਊਆਂ ਲਈ ਦਾਨ ਚ ਦਿੱਤਾ ਵੱਡਾ ਕੂਲਰ ਪੱਖਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 28 ਜੂਨ :- ਅੰਤਾਂ ਦੀ ਪੈ ਰਹੀ ਗਰਮੀ ਤੋਂ ਜਿੱਥੇ ਇਨਸਾਨਾਂ ਨੂੰ ਠੰਡੀ ਹਵਾ ਦੀ ਜਰੂਰਤ ਹੈ ਉੱਥੇ ਬੇਜੁਬਾਨ ਗਊਆਂ ਨੂੰ ਵੀ ਗਰਮੀ ਤੋਂ ਰਾਹਤ ਠੰਡੀਆਂ ਹਵਾਵਾਂ ਦੀ ਜਰੂਰਤ ਹੈ । ਬੇਜਵਾਨ ਗਊਆਂ ਨੂੰ ਠੰਡੀਆਂ ਹਵਾਵਾਂ ਦਵਾਉਣ ਲਈ ਇੱਕ ਵੱਡਾ ਕੂਲਰ ਪੱਖਾ ਗਊਸ਼ਾਲਾ ਕੀਰਤਨ ਮੰਡਲ ਧਨੌਲਾ ਵੱਲੋਂ ਦਾਨ ਕਰਕੇ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਇਸ ਮੰਡਲੀ ਦੀ ਪ੍ਰਧਾਨ ਮਮਤਾ ਸ਼ਰਮਾ, ਮੀਤ ਪ੍ਰਧਾਨ ਪੂਜਾ ਰਾਣੀ,ਖਜਾਨਚੀ ਪੂਨਮ ਰਾਣੀ ਨੇ ਦੱਸਿਆ ਕਿ ਕਿ ਸਾਡੀ ਗਊਸ਼ਾਲਾ ਕੀਰਤਨ ਮੰਡਲੀ ਬੜੇ ਲੰਮੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ ਪਰ ਅੱਜ ਅਸੀਂ ਦੇਖਿਆ ਬੀ ਗਰਮੀ ਜਿਆਦਾ ਪੈਣ ਕਰਕੇ ਇੱਥੇ ਗਊਆਂ ਨੂੰ ਇੱਕ ਵੱਡੇ ਪੱਖੇ ਦੀ ਲੋੜ ਹੈ ਜਿਸ ਕਰਕੇ ਸਾਡੇ ਮੰਡਲ ਦੇ ਮੈਂਬਰ ਸੁਮਨ ਰਾਣੀ ਕੰਚਨ ਰਾਣੀ ਤੇ ਸਮੂਹ ਮੈਂਬਰਾਂ ਨੇ ਫੈਸਲਾ ਲਿਆ ਗਿਆ ਕਿ ਕਿ ਇੱਕ ਕੂਲਰ ਪੱਖਾ ਮੰਡਲ ਦਿੱਤਾ ਜਾਵੇ ਪੱਖੇ ਦੀ ਬਣਦੀ ਰਾਸ਼ੀ 51000/_ਗਊਸ਼ਾਲਾ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ ਦੇ ਬਾਹਰ ਗਏ ਹੋਏ ਸਨ ਪਰ ਮ਼ਮੌਕੇ ਤੇ ਹਾਜ਼ਰ ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਬਾਂਸਲ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਰਜਨੀਸ਼ ਕੁਮਾਰ ਆਲੂ ਨੂੰ ਇਹ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ ਬਾਂਸਲ , ਤੇ ਰਨੀਸ਼ ਬਾਂਸਲ ਆਲੂ ਨੇ ਗਊ ਭਗਤਾਂ ਨੂੰ ਅਪੀਲ ਕਰਦੇ ਕਿਹਾ ਕਿ ਇੱਥੇ ਦੋ ਪੱਖੇ ਪਹਿਲਾਂ ਦਿੱਤੇ ਗਏ ਹਨ , ਇੱਥੇ ਹੋਰ ਵੀ ਪੱਖਿਆਂ ਦੁਲੋੜ ਹੈ ਜੋ ਵੀ ਦਾਨੀ ਸੱਜਣ ਗਊਆਂ ਦੀ ਸੇਵਾ ਲਈ ਪੱਖਾ ਲਵਾ ਸਕਦਾ ਹੈ। ਜਾਂ ਫਿਰ ਵੱਧ ਤੋਂ ਵੱਧ ਦਾਨ ਦੇ ਸਕਦਾ ਹੈ ਪੱਖੇ ਲਵਾਉਣ ਲਈ। ਇਸ ਮੌਕੇ ਤੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਰਨ ਕੁਮਾਰ ਰਾਜੂ ਬਾਂਸਰ ਰਜਨੀਸ਼ ਕੁਮਾਰ ਆਲੂ ਬਾਂਸਲ ਵੱਲੋਂ ਗਊਸ਼ਾਲਾ ਮਹਿਲਾ ਕੀਰਤਨ ਮੰਡਲ ਦਾ ਧੰਨਵਾਦ ਕੀਤਾ ਗਿਆ
0 comments:
एक टिप्पणी भेजें