Contact for Advertising

Contact for Advertising

Latest News

बुधवार, 28 मई 2025

ਕ੍ਰਿਸ਼ਮਾ ਕੁਦਰਤ ਦਾ ਮਨੁੱਖੀ ਖੋਪੜੀ ਤੇ ਲਿਖਿਆ ਰੱਬ ਦਾ ਨਾਮ।

 ਕ੍ਰਿਸ਼ਮਾ ਕੁਦਰਤ ਦਾ ਮਨੁੱਖੀ ਖੋਪੜੀ ਤੇ ਲਿਖਿਆ ਰੱਬ ਦਾ ਨਾਮ।


ਨਵਾਂਸ਼ਹਿਰ /ਦਲਜੀਤ ਅਜਨੋਹਾ 

ਕਈ ਵਾਰ ਅਸੀਂ ਰੱਬ ਨੂੰ ਨਹੀਂ ਮੰਨਦੇ ਕਿ ਰੱਬ ਹੈ ਜਾਂ ਨਹੀਂ ਪਰ ਰੱਬ ਕੁਦਰਤੀ ਤੌਰ ਤੇ ਆਪਣੀਆਂ ਨਿਸ਼ਾਨੀਆਂ ਦਿਖਾ ਕੇ ਮਨਾਉਣ ਲਈ ਮਜਬੂਰ ਕਰ ਦਿੰਦਾ ਹੈ ।ਅਜਿਹਾ ਹੀ ਚਮਤਕਾਰ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਹੋਇਆ ਹੈ ਕਿ ਇੱਕ ਹਿੰਦੂ ਵਿਅਕਤੀ ਅਸ਼ੋਕ ਕੁਮਾਰ ਪੁੱਤਰ ਤਰਸੇਮ ਲਾਲ  ਦਾ ਦਿਹਾਂਤ ਹੋ ਗਿਆ ਦੂਸਰੇ ਦਿਨ ਉਸਦਾ ਭਰਾ ਦੀਪਕ ਕੁਮਾਰ ਤੇ ਹੋਰ ਸਬੰਧੀ ਉਸ ਦੇ ਅਸਥ ਚੁਗਣ ਗਏ ਤਾਂ ੁਉਸਦੀ ਖੋਪੜੀ ਸਾਬਤ ਪਈ ਸੀ ਤੇ ਅੱਖਾਂ ਵਿਚ ਅਨੋਖੀ ਚਮਕ ਸੀ ਤੇ ਖੋਪੜੀ ਉੱਪਰ ਰੱਬ ਦਾ ਨਾਮ ਅਰਬੀ ਵਿਚ ਲਾਇਲਾ-ਹ ਇੱਲੱਲਾਹ ਮੁਹੰਮਦੁਰ ਰਸੂਲੁੱਲਾਹ ਲਿਖਿਆ ( ਉਕਰਿਆ ) ਹੋਇਆ ਮਿਲਿਆ ਜਿਸਦਾ ਅਰਥ ਹੈ ਕਿ ਅੱਲ੍ਹਾ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ ,ਹਜ਼ਰਤ ਮੁਹੰਮਦ (ਸ.) ਅੱਲ੍ਹਾ ਦੇ ਰਸੂਲ ਹਨ । ਇਥੇ ਜਿਕਰਯੋਗ ਹੈ ਕੀ ਅਸ਼ੋਕ ਕੁਮਾਰ ਹਿੰਦੂ ਹੈ ਜੋ ਕਦੇ ਵੀ ਕਿਸੇ ਅਰਬ ਦੇਸ਼ ਵਿਚ ਨਹੀਂ ਗਿਆ । ਇਹ ਇੱਕ ਚਮਤਕਾਰ ਹੀ ਹੈ ਕਿ ਸੰਸਕਾਰ ਕਰਨ ਤੋਂ ਬਾਅਦ ਵੀ ਉਸਦੀ ਖੋਪੜੀ ਤੇ ਮੁਸਲਮਾਨ ਧਰਮ ਦਾ ਪਹਿਲਾ ਕਲਮਾਂ ਤੱਯਬ 'ਲਾਇਲਾ-ਹ ਇੱਲੱਲਾਹ ਮੁਹੰਮਦੁਰ ਰਸੂਲ਼ੁੱਲਾਹ ,' ਨਹੀਂ ਮਿਟਿਆ ਤੇ ਖੋਪੜੀ ਵੀ ਸਾਬਤ ਰਹੀ । ਖੋਪੜੀ ਦੇ ਦੂਜੇ ਪਾਸੇ ਵੀ ਕੁਝ ਅਰਬੀ ਵਿਚ ਲਿਖਿਆ ਹੋਇਆ ਸੀ ਜੋ ਖੋਪੜੀ ਚੁੱਕਿਆਂ ਟੁੱਟਣ ਤੇ ਪੜ੍ਹਿਆ ਨਹੀਂ ਜਾ ਸਕਿਆ ਸ਼ਮਸ਼ਾਨਘਾਟ ਦਾ ਪੁਜਾਰੀ ਅਸ਼ਵਨੀ ਕੁਮਾਰ ਵੀ ਇਸ ਗੱਲ ਤੇ ਹੈਰਾਨ ਹੈ ਕਿ ਮੈ ਇਸ ਤਰ੍ਹਾਂ ਲਿਖਿਆ ਹੋਇਆ ਪਹਿਲਾਂ ਕਦੇ ਨਹੀਂ ਦੇਖਿਆ । ਜਗਬਾਣੀ ਦੇ ਪੱਤਰਕਾਰ ਨੇ ਖੁਦ ਜਾਕੇ ਦੇਖਿਆ ਤਾਂ ਸ਼ਮਸਾਨਘਾਟ ਚਾਰਦੀਵਾਰੀ ਅੰਦਰ ਹੈ ਤੇ ਉਥੇ ਹਰ ਵੇਲੇ ਪ੍ਰਬੰਧਕਾਂ ਦੀ ਨਿਗਰਾਨੀ ਰਹਿੰਦੀ ਹੈ ਅਗਰ ਅਸ਼ੋਕ ਕੁਮਾਰ ਦੇ ਘਰ ਦੀ ਗੱਲ ਕਰੀਏ ਤਾਂ ਉ ਕਰੀਬ ਦੋ ਸੌ ਸਾਲ ਪੁਰਾਣਾ ਹੈ ਤੇ ਹੋ ਸਕਦਾ ਪਹਿਲਾਂ ਮੁਸਲਮਾਨਾਂ ਦਾ ਘਰ ਹੋਵੇਗਾ ਪਰ ਇਸ ਗੱਲ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ।ਇਸ ਸਬੰਧੀ ਅਸ਼ੋਕ ਕੁਮਾਰ ਦੀ ਪਤਨੀ ਲਲਿਤਾ ਰਾਣੀ , ਭਰਾ ਦੀਪਕ ਕੁਮਾਰ ,ਭਰਜਾਈ ਸੁਪਰਨਾ,ਭੈਣ ਸੋਨੀਆ ਵਰਮਾ  ਤੇ ਬਹਿਨੋਈ ਰਕੇਸ਼ ਕੁਮਾਰ ਵਰਮਾਂ ਨੇ ਜਾਣਕਾਰੀ ਦਿੰਦੇ ਹੋਏ ਤੇ ਉਸ ਦੀਆਂ ਅਸਥੀਆਂ ਦਿਖਾਉਣ ਮੌਕੇ ਦੱਸਿਆ ਕਿ ਅਜਿਹਾ ਅਸੀਂ ਪਹਿਲੀਵਾਰ ਦੇਖਿਆ ਹੈ ਅਸਥੀਆਂ ਚਾਰ ਨੰਬਰ ਲਾਕਰ ਵਿਚ ਰੱਖੀਆਂ ਹੋਈਆਂ ਹਨ ਦੇਖਣ ਤੇ ਉਸ ਥੈਲੀ ਵਿੱਚੋਂ ਖੂਨ ਟੱਪਕਿਆ  ਹੋਇਆ  ਸੀ ਤੇ ਥੈਲੀ ਟੁੱਕੀ ਹੋਈ ਸੀ ਜੋ ਸ਼ਾਇਦ ਕਿਸੇ ਹੱਡੀ ਨਾਲ ਵੀ ਟੁੱਕ ਹੋ ਸਕਦੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਅਸੀਂ ਅਸਥ ਚੁਗਣ ਗਏ ਤਾਂ ਅਜੀਬ ਲੱਗਿਆ ਕਿ ਉਸ ਦੀਆਂ ਸਾਰੀਆਂ ਹੱਡੀਆਂ ਇੱਕ ਮੂਰਤੀ ਵਾਂਗੂੰ ਪਈਆਂ ਸਨ।

ਕ੍ਰਿਸ਼ਮਾ ਕੁਦਰਤ ਦਾ ਮਨੁੱਖੀ ਖੋਪੜੀ ਤੇ ਲਿਖਿਆ ਰੱਬ ਦਾ ਨਾਮ।
  • Title : ਕ੍ਰਿਸ਼ਮਾ ਕੁਦਰਤ ਦਾ ਮਨੁੱਖੀ ਖੋਪੜੀ ਤੇ ਲਿਖਿਆ ਰੱਬ ਦਾ ਨਾਮ।
  • Posted by :
  • Date : मई 28, 2025
  • Labels :
  • Blogger Comments
  • Facebook Comments

0 comments:

एक टिप्पणी भेजें

Top