ਧਨੌਲਾ ਦੀ ਧੀ ਗੁਰਵਿੰਦਰ ਕੌਰ ਨੇ ਅਮਰੀਕਾ ਵਿੱਚ ਮਾਰੀਆਂ ਮੱਲਾਂ
ਕੀਤਾ ਡੈਂਟਲ ਸਰਜਨ ਦਾ ਅਵਾਰਡ ਪ੍ਰਾਪਤ
ਧਨੌਲਾ ਮੰਡੀ, 18 ਮਈ -- ਧਨੌਲਾ ਦੀਆਂ ਲੜਕੀਆਂ ਜਿੱਥੇ ਪੰਜਾਬ ਵਿੱਚ ਵੀ ਟੋਪਰ ਆ ਰਹੀਆਂ ਨੇ ਉੱਥੇ ਅਮਰੀਕਾ ਵਿੱਚ ਵੀ ਧਨੌਲਾ ਦੀ ਲੜਕੀ ਗੁਰਵਿੰਦਰ ਕੌਰ ਨੇ ਡੈਂਟਲ ਸਰਜਨ ਦਾ ਅਵਾਰਡ ਪ੍ਰਾਪਤ ਕਰਕੇ ਧਨੌਲਾ ਸ਼ਹਿਰ ਦਾ ਨਾਂ ਉੱਚਾ ਕੀਤਾ ਹੈ। ਅਮਰੀਕਾ ਤੋਂ ਫੋਨ ਤੇ ਜਾਣਕਾਰੀ ਦਿੰਦਿਆਂ ਸਰਦਾਰ ਹਰਪ੍ਰੀਤ ਸਿੰਘ ਗਿੱਲ ਸਾਬਕਾ ਡੀਐਸਪੀ ਪੰਜਾਬ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਡੈਂਟਲ ਸਰਜਨ ਦਾ ਆਲਵਰਡ ਦਾ ਇੰਟਰਨੈਸ਼ਨਲ ਟੈਸਟ ਦਿੱਤਾ ਸੀ ਜਿਸ ਵਿੱਚ ਕੁੱਲ 10 ਬੱਚੇ ਸਲੈਕਟ ਕੀਤੇ ਜਾਣੇ ਸਨ ਉਹਨਾਂ ਵਿੱਚੋਂ ਉਹਨਾਂ ਦੀ ਬੇਟੀ ਗੁਰਵਿੰਦਰ ਕੌਰ ਦਾ ਨਾਮ ਵੀ ਸ਼ਾਮਿਲ ਹੈ। ਉਹਨਾਂ ਦੱਸਿਆ ਕਿ ਬੇਟੀ ਨੇ ਪਹਿਲਾਂ ਇੰਡੀਆ ਵਿੱਚ ਪੰਜ ਸਾਲ ਸ਼ਿਮਲਾ ਯੂਨੀਵਰਸਿਟੀ ਤੋਂ ਬੀਡੀਐਸ ਦੀ ਪੜ੍ਹਾਈ ਕੀਤੀ ਸੀ ਤੇ ਹੁਣ ਅਮਰੀਕਾ ਵਿੱਚ ਵੀ ਉਸ ਨੂੰ ਏ.ਟੀ. ਸਟਿੱਲ ਯੂਨੀਵਰਸਿਟੀ ਮਿਸੋਰੀ (ਅਮਰੀਕਾ ) ਵਿੱਚ ਲਗਾਤਾਰ ਤਿੰਨ ਸਾਲ ਹੋ ਗਏ ਨੇ ਪੜਾਈ ਅਤੇ ਤਿਆਰੀ ਕਰਦਿਆ ਨੂੰ । ਵਾਹਿਗੁਰੂ ਦੀ ਕਿਰਪਾ ਨਾਲ ਬੱਚੀ ਦੀ ਮਿਹਨਤ ਰੰਗ ਲਿਆਈ ਤੇ ਉਸ ਦੀ ਚੋਣ ਡੈਂਟਲ ਸਰਜਨ ਵਜੋਂ ਕਰਕੇ ਡੈਟਲ ਸਰਜਨ ਦਾ ਅਵਾਰਡ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਯੂਨੀਵਰਸਟੀ ਨੂੰ 1892 ਵਿੱਚ ਡਾਕਟਰ ਐਂਡਰਿਊ ਟੈਲਰ ਨੇ ਸਥਾਪਿਤ ਕੀਤੀ ਸੀ। ਬੇਟੀ ਦੀ ਇਸ ਮਾਣ ਮੱਤੀ ਪ੍ਰਾਪਤੀ ਦੀ ਖਬਰ ਸੁਣ ਕੇ ਧਨੌਲਾ ਮੰਡੀ ਵਿੱਚ ਖੁਸ਼ੀ ਦੀ ਲਹਿਰ ਚ ਆ ਗਈ ਤੇ ਗੁਰਵਿੰਦਰ ਕੌਰ ਦੇ ਚਾਚਾ ਇੰਸਪੈਕਟਰ ਪੰਜਾਬ ਪੁਲਿਸ ਮਨਮੋਹਨਪ੍ਰੀਤ ਗਿੱਲ ਨੂੰ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਅਮਰੀਕਾ ਤੋਂ ਹੀ ਗਿੱਲ ਪਰਿਵਾਰ ਨੇ ਧਨੌਲਾ ਦੀ ਬਾਰਵੀਂ ਕਲਾਸ ਦੀ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਈ ਲੜਕੀ ਹਰਸੀਰਤ ਕੌਰ ਤੇ ਉਸ ਦੇ ਪਰਿਵਾਰ ਨੂੰ ਵੀ ਵਧਾਈਆਂ ਦਿੱਤੀਆਂ।
0 comments:
एक टिप्पणी भेजें