Contact for Advertising

Contact for Advertising

Latest News

बुधवार, 7 मई 2025

7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਵੇਗਾ ਬਲੈਕ ਆਊਟ

 7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਵੇਗਾ ਬਲੈਕ ਆਊਟ:

ਕੇਸ਼ਵ ਵਰਦਾਨ ਪੁੰਜ 
ਬਰਨਾਲਾ 
 ਡਿਪਟੀ ਕਮਿਸ਼ਨਰ  --ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ : ਡਿਪਟੀ ਕਮਿਸ਼ਨਰ  --ਬਰਨਾਲਾ ਵਾਸੀਆਂ ਨੂੰ ਸ਼ਾਮ 8 ਵਜੇ ਲਾਇਟਾਂ ਬੰਦ ਕਰਨ ਦੀ ਅਪੀਲ  ਬਰਨਾਲਾ, 6 ਮਈ   ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਦੇ ਤੌਰ 'ਤੇ ਕੱਲ ਸ਼ਾਮ 8 ਵਜੇ ਸਾਇਰਨ ਵੱਜੇਗਾ ਅਤੇ ਸ਼ਹਿਰ' ਚ ਬਲੈਕ ਆਊਟ ਹੋਵੇਗਾ।   ਉਨ੍ਹਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਚ ਲਾਇਟਾਂ ਬੰਦ ਕਰ ਦੇਣ ਅਤੇ ਆਪਣੇ ਇਨਵਰਟਰ ਅਤੇ ਜਨਰੇਟਰ ਵੀ ਬੰਦ ਰੱਖਣ। ਇਸ ਦੌਰਾਨ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਲਾਇਟਾਂ ਬੰਦ ਰੱਖਣ।   ਉਨ੍ਹਾਂ ਦੱਸਿਆ ਕਿ ਸਾਇਰਨ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।  ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ 'ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।  ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਅਤੇ ਡਰਾਈਵਿੰਗ ਨਾ ਕਰਨ। ਇਸ ਦੌਰਾਨ ਲੋਕ ਆਪਣੇ ਘਰਾਂ ਵਿਚ ਹੀ ਰਹਿਣ।
7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਵੇਗਾ ਬਲੈਕ ਆਊਟ
  • Title : 7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਵੇਗਾ ਬਲੈਕ ਆਊਟ
  • Posted by :
  • Date : मई 07, 2025
  • Labels :
  • Blogger Comments
  • Facebook Comments

0 comments:

एक टिप्पणी भेजें

Top