ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਫਤਿਹਗੜ੍ਹ ਛੰਨਾ ਮੰਡੀ ਵਿੱਚ ਲਾਇਆ ਧਰਨਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ 25 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਇਕਾਈ ਵੱਲੋਂ ਮੁਲਾਜ਼ਮ ਮੰਡੀ ਵਿੱਚ ਚੋਣਾਂ ਨਾ ਵਿਕਣ ਤੇ ਧਰਨਾ ਲਾਇਆ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਅਤੇ ਕ੍ਰਿਸ਼ਨ ਸਿੰਘ ਛੰਨਾ ਨੇ ਦੱਸਿਆ ਕਿ ਮੰਡੀ ਚ ਝੋਨਾ ਨਾ ਵਿਕਣ ਕਾਰਨ ਕਿਸਾਨ ਮਜ਼ਦੂਰ ਹੋ ਰਹੇ ਨੇ ਖੱਜਲ ਖੁਆਰ । ਉਹਨਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਮੰਡੀ ਵਿੱਚ ਫਸਲਾਂ ਲਿਆ ਕੇ ਬੈਠੇ ਕਿਸਾਨ ਆਪਣੀਆਂ ਰਾਤਾਂ ਮੰਡੀ ਵਿੱਚ ਕੱਟਣ ਲਈ ਮਜਬੂਰ ਹਨ। ਇਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕੇ ਜਦ ਤੱਕ ਝੋਨੇ ਦਾ ਦਾਣਾ ਦਾਣਾ ਨਹੀਂ ਚੁੱਕਿਆ ਜਾਵੇਗਾ ਮੰਡੀ ਵਿੱਚ ਧਰਨਾ ਲੱਗਿਆ ਰਹੇਗਾ। ਇਸ ਮੌਕੇ ਤੇ ਬਲੋਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ ,ਭਗਤ ਸਿੰਘ, ਹਰਪਾਲ ਸਿੰਘ, ਈਸਰ ਸਿੰਘ ,ਭੋਲਾ ਸਿੰਘ, ਸੁਰਜੀਤ ਸਿੰਘ ,ਮਨੀ ਸਿੰਘ, ਬਲਵਿੰਦਰ ਸਿੰਘ ,ਗੁਰਨਾਮ ਸਿੰਘ ਆਪ ਜੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੋਜੂਦ ਸਨ।
0 comments:
एक टिप्पणी भेजें