ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਡੀਆਂ ਵਿੱਚ ਬੋਲੀ ਲਗਵਾਈ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,18 ਨਵੰਬਰ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਲਾਕ ਬਰਨਾਲਾ ਤੇ ਜ਼ਿਲ੍ਹਾ ਸੰਗਰੂਰ ਦੋਵਾਂ ਵੱਲੋਂ ਸੂਬਾ ਪੱਧਰੀ ਸੱਦੇ ਤੇ ਪਿੰਡ ਭੂਰੇ ਕੁੱਬੇ ਜਵੰਧਾ ਪਿੰਡੀ ਰਾਜਗੜ੍ਹ ਉੱਪਲੀ ਦਾਨਗੜ, ਧਨੋਲਾ ਮੰਡੀ ਆਦਿ ਪਿੰਡਾਂ ਜਾਕੇ ਝੋਨੇ ਦੀ ਖਰੀਦ 20% ਨਵੀਂ ਤੇ ਬੋਲੀ ਲਗਵਾਈ ਗਈ। ਜੇਹੜੇ ਕਿਸਾਨ 20, ਦਿਨਾਂ ਤੋਂ ਮੰਡੀਆਂ ਖੱਜਲ ਖੁਆਰ ਹੋ ਰਹੇ ਸਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾਂ ਧੰਨਵਾਦ ਕੀਤਾ ਗਿਆ।11 ਨਵੰਬਰ ਨੂੰ ਡੀਸੀ ਦਫ਼ਤਰ ਬਰਨਾਲਾ ਦਾ ਪੂਰਨ ਘਿਰਾਓ ਕੀਤਾ ਗਿਆ ਸੀ। ਡੀਸੀ ਬਰਨਾਲਾ ਤੇ ਪੁਲਿਸ ਪ੍ਰਸ਼ਾਸਨ ਤੇ ਕਈ ਹੋਰ ਅਦਾਰਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਕਿਸੇ ਕਿਸਾਨ ਨੂੰ ਝੋਨੇ ਦੀ ਖਰੀਦ ਨੂੰ ਲੈਕੇ ਡੀਏਪੀ ਦੀ ਘਾਟ ਤੇ ਝੋਨੇ ਦੀ ਪਰਾਲੀ (ਰਹਿਦ ਖੁੰਦ) ਦੀ ਸਾਂਭ ਸੰਭਾਲ ਆਦਿ ਤੇ ਕੋਈ ਡਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇੰਸਪੈਕਟਰ ਵੱਲੋਂ 17% ਮੁੱਕਚਰ ਲਾਕੇ ਬੋਲੀ ਲਾਈ ਜਾਂਦੀ ਹੈ। ਆੜਤੀਏ ਸ਼ੈਲਰ ਮਾਲਕ ਦੇ ਸੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੇ ਟਰੱਕ ਭਰ ਕੇ ਸ਼ੈਲਰ ਵਿੱਚ ਭੇਜਦੇ ਹਨ । ਉਥੇ ਸ਼ੈਲਰ ਮਾਲਕ ਵੱਲੋਂ ਆਪਣੇ ਮੌਕਚਰ ਮੀਟਰ ਰਾਹੀਂ ਚੈੱਕ ਕਰਕੇ ਜਿਹਦਾ ਮੁਕਚ 18 ਜਾਂ 19% ਆ ਜਾਂਦਾ ਉਸਨੂੰ ਵਾਪਸ ਭੇਜਿਆ ਜਾਂਦਾ ਹੈ ਜਾਂ ਫਿਰ ਆੜਤੀ ਤੋਂ ਕਟੌਤੀ ਲਈ ਜਾਂਦੀ ਹੈ। ਸ਼ੈਲਰ ਮਾਲਕ ਨੂੰ ਪ੍ਰਾਈਵੇਟ ਮੀਟਰ ਆਲਾਉਡ ਹੀ ਨਹੀਂ ਹੈ। ਇਸ ਦੀ ਆਂਡ ਨਾਲ ਲੁੱਟ ਕਰ ਰਹੇ ਹਨ। ਸੂਬਾ ਪੱਧਰੀ ਤੇ ਇੰਸਪੈਕਟਰਾਂ ਨੂੰ ਘੇਰਿਆ ਬੋਲੀ ਲਵਾਈ ਗਈ ਹੈ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਨਹੀਂ ਹੋਣ ਦੇਵਾਂਗੇ ਜੇਕਰ ਸੈਲਰ ਮਾਲਕ ਝੋਨੇ ਦੇ ਭਰੇ ਟਰੱਕ ਵਾਪਸ ਭੇਜੋ ਤਾਂ ਉਸਤੇ ਕਾਨੂੰਨੀ ਕਾਰਵਾਈ ਕਰਾਂਗੇ। ਸੂਬਾ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਲਾ ਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ, ਦਲਵਾਰਾ ਸਿੰਘ ਛਾਜਲਾ, ਮਨਜੀਤ ਸਿੰਘ ਘਰਾਚੋ, ਬਲਾਕ ਲਹਿਰਾ ਦੇ ਆਗੂ ਬਹਾਲ ਸਿੰਘ ਢੀਡਸਾ ਰਾਮਸਰ ਉਗਰਾਹਾਂ ,ਸੰਗਰੂਰ ਬਲਾਕ ਦੇ ਆਗੂ ਜਗਤਾਰ ਸਿੰਘ ਲੱਡੀ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ,ਬਲਵਿੰਦਰ ਸਿੰਘ ਛੰਨਾਂ,ਖਜ਼ਾਨਚੀ ਜਰਨੈਲ ਸਿੰਘ ਜਵੰਧਾ ਪਿੰਡੀ, ਨਰਿੱਪਜੀਤ ਸਿੰਘ ਬਡਬਰ, ਦਰਸ਼ਨ ਸਿੰਘ ਭੈਣੀ ਭੈਣੀ ,ਕੇਵਲ ਸਿੰਘ ਧਨੌਲਾ, ਹਰਦੀਪ ਸਿੰਘ ਕਾਲਾ, ਲਖਵੀਰ ਕੌਰ ,ਕੁਲਵੰਤ ਕੌਰ ,ਧਨੌਲਾ ਆਦਿ ਆਗੂ ਹਾਜਰ ਸਨ।
0 comments:
एक टिप्पणी भेजें