ਧਨੌਲਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਦੀ ਬਿਜਲੀ 25 ਨਵੰਬਰ ਦਿਨ ਸੋਮਵਾਰ ਨੂੰ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, :-- 24 ਨਵੰਬਰ :--ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਧਨੌਲਾ- 1 ਦੇ ਐਸਡੀਓ ਪਰਸ਼ੋਤਮ ਲਾਲ ,ਸਹਾਇਕ ਐਸਡੀਓ ਅਮਨਦੀਪ ਸਿੰਘ ,ਜੇਈ ਜਗਦੀਪ ਸਿੰਘ ,ਜੇਈ ਸੰਦੀਪ ਸਿੰਘ ਅਤੇ ਧਨੌਲਾ -2 ਦੇ ਐਸਡੀਓ ਲਖਬੀਰ ਸਿੰਘ , ਜੇਈ ਗੁਰਦੀਪ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 25 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ0ਧਨੌਲਾ 220 ਕੇਵੀ ਗਰਿੱਡ ਦੀ ਜਰੂਰੀ ਮੈਂਟੀਨੈਸ ਕਰਨ ਲਈ ਧਨੌਲਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਬਿਜਲੀ ਬੰਦ ਰਹੇਗੀ ਜਿਸ ਨਾਲ ਧਨੌਲਾ ਸ਼ਹਿਰ , ਬਰਨਾਲਾ ਰੋਡ, ਜੈਦਾ ਪੱਤੀ, ਝੱਲੀਆਂ ਪੱਤੀ, ਦਾਨਗੜ ਭੱਠਲਾਂ ਰੋਡ ਰਵਾਰੀਆਂ ਮਹੱਲਾ ਮੇਨ ਬਾਜ਼ਾਰ , ਸੰਗਰੂਰ ਰੋਡ, ਡਰੀਮਸਿਟੀ, ਅਤਰ ਸਿੰਘ ਵਾਲਾ ਰੋਡ ਭੀਖੀ ਰੋਡ ,
ਪਿੰਡ ਦਾਨਗੜ੍ਹ, ਪਿੰਡ ਅਤਰ ਸਿੰਘ ਵਾਲਾ, ਪਿੰਡ ਹਰੀਗੜ ,ਮਾਨਾ ਪਿੰਡੀ, ਕੋਠੇ ਗੋਬਿੰਦਪੁਰਾ ਦੀ ਬਿਜਲੀ ਸਪਲਾਈ ਦੇ ਨਾਲ ਨਾਲ
ਕਾਲੇਕੇ ਨਵਾਂ ਫੀਡਰ ਤੇ ਪੁਰਾਣਾ ਫੀਡਰ
ਭੈਣੀ ਨਵਾਂ ਫੀਡਰ ਪੁਰਾਣਾ ਫੀਡਰ
ਹਰੀਗੜ੍ਹ ਦਿਹਾਤੀ ਫੀਡਰ
ਗੋਬਿੰਦਪੁਰਾ ਦਿਹਾਤੀ ਫੀਡਰ
ਭੱਠਲਾਂ ਦਿਹਾਤੀ ਫੀਡਰ
ਦਾਨਗੜ੍ਹ ਦਿਹਾਤੀ ਫੀਡਰ
ਥੰਮਣ ਦਾਸ ਦਿਹਾਤੀ ਫੀਡਰ
ਰਾਜਗੜ੍ਹ ਦਿਹਾਤੀ ਫੀਡਰ
ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸੋ ਸਾਰੇ ਇਲਾਕੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ਅਤੇ ਇਹ ਜਾਣਕਾਰੀ ਹੋਰਾਂ ਨੂੰ ਵੀ ਸ਼ੇਅਰ ਕਰਨ ਤਾਂ ਕਿ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ।
ਧਨੋਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
0 comments:
एक टिप्पणी भेजें