ਅੱਜ ਰੋਟਰੀ ਯੂਥ ਲੀਡਰਸ਼ਿਪ ਅਵਾਰਡ ਦੇ ਕੋ- ਚੇਅਰਮੈਨ ਆਰਟੀਐਨ ਦਿਨੇਸ਼ ਮਾਰਵਾਹ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਪਟਿਆਲਾ ਵਿਖੇ ਸੈਮੀਨਾਰ ਕਰਵਾਇਆ ਗਿਆ
ਕਮਲੇਸ਼ ਗੋਇਲ ਖਨੌਰੀ
ਰਮੇਸ਼ ਕੁਮਾਰ ਨਾਈਵਾਲਾ
ਪਟਿਆਲਾ 26 ਅਗਸਤ - ਕੋ-ਚੇਅਰਮੈਨ ਦਿਨੇਸ਼ ਮਾਰਵਾਹ, ਪਿ੍ੰਸੀਪਲ ਡਾ: ਰਜਨੀਸ਼ ਗੁਪਤਾ, ਰੋਟਰੀ ਕਲੱਬ ਪਟਿਆਲਾ ਰਾਇਲ ਦੇ ਸਾਬਕਾ ਪ੍ਰਧਾਨ ਡਾ: ਇੰਦਰਜੀਤ ਸਿੰਘ, ਸ੍ਰੀਮਤੀ ਰੇਖਾ ਮਾਨ ਨੈਸ਼ਨਲ ਐਵਾਰਡੀ ਅਤੇ ਆਰ.ਟੀ.ਐਨ. ਕਮਲ ਸੇਠ ਵੱਲੋਂ ਦੀਪ ਜਗਾ ਕੇ ਮਾਂ ਸਰਸਵਤੀ ਪੂਜਨ ਦੀ ਰਸਮ ਅਦਾ ਕੀਤੀ ਗਈ | ਸੈਮੀਨਾਰ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਨੇ ਕੀਤੀ ਜਿਨ੍ਹਾਂ ਨੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਅਤੇ ਸਟੇਜ ਦਾ ਸੰਚਾਲਨ ਅਕਸ਼ੈ ਕੁਮਾਰ ਮੀਡੀਆ ਕੋਆਰਡੀਨੇਟਰ ਨੇ ਕੀਤਾ। ਵਾਈਸ ਪਿ੍ੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਸਕੂਲ ਦੇ ਉੱਘੇ ਅਧਿਆਪਕ ਕੰਵਰਜੀਤ ਸਿੰਘ ਧਾਲੀਵਾਲ, ਮਨੋਜ ਥਾਪਰ, ਹਰਪ੍ਰੀਤ, ਚਰਨਜੀਤ ਸਿੰਘ, ਰਵਿੰਦਰ ਸਿੰਘ, ਮੋਨੀਸ਼ਾ ਬਾਂਸਲ, ਪਰਮਪਾਲ ਕੌਰ, ਲਖਵੀਰ ਕੌਰ, ਕਿਰਨਜੋਤ ਕੌਰ, ਪਰਮਜੀਤ ਕੌਰ, ਅਮਰਦੀਪ ਸਿੰਘ, ਅਸ਼ੋਕ ਕੁਮਾਰ, ਪਿਆਰੇ ਲਾਲ ਅਤੇ ਲਗਭਗ 150 ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਭਾਗ ਲਿਆ। ਕੁੰਜੀਵਤ ਬੁਲਾਰੇ ਆਰਟੀਐਨ ਡਾ: ਇੰਦਰਜੀਤ ਸਿੰਘ ਨੇ ਸਕੂਲੀ ਬੱਚਿਆਂ ਨੂੰ ਸਮਾਜ ਸੇਵਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਬੁਲਾਰੇ ਆਰਟੀਐਨ ਸ਼੍ਰੀਮਤੀ ਰੇਖਾ ਮਾਨ ਨੇ ਲੀਡਰਸ਼ਿਪ ਡਿਵੈਲਪਮੈਂਟ ਅਤੇ ਪਰਸਨੈਲਿਟੀ ਡਿਵੈਲਪਮੈਂਟ 'ਤੇ ਗੱਲ ਕੀਤੀ, ਉਨ੍ਹਾਂ ਨੇ ਬੱਚਿਆਂ ਨੂੰ ਲੀਡਰ ਬਣਨ ਲਈ ਜ਼ਰੂਰੀ ਸੁਝਾਅ ਦਿੱਤੇ। ਸੰਨੀ ਦਾਹੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਅਤੇ ਬੱਚਿਆਂ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕਰਨ ਸਬੰਧੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ “ਨਸ਼ਿਆਂ ਨੂੰ ਨਾ ” ਕਹਿਣ ਦਾ ਪ੍ਰਣ ਲਿਆ ਅਤੇ ਸਮਾਜ ਦੀ ਬਿਹਤਰੀ ਲਈ ਸਮਾਜ ਸੇਵਾ ਕਰਨ ਦਾ ਵਾਅਦਾ ਵੀ ਕੀਤਾ। ਸਹਿ ਚੇਅਰਮੈਨ ਸ਼੍ਰੀ ਦਿਨੇਸ਼ ਮਾਰਵਾਹ ਨੇ ਧੰਨਵਾਦ ਦਾ ਮਤਾ ਦਿੱਤਾ ਅਤੇ ਭਵਿੱਖ ਵਿੱਚ ਜ਼ਿਲ੍ਹਾ 3090 ਵਿੱਚ RYLA ਸੈਮੀਨਾਰ ਆਯੋਜਿਤ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਤੇ ਸੰਗੀਤ ਅਧਿਆਪਕ ਪ੍ਰੋ.ਪਰਗਟ ਸਿੰਘ ਅਤੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਗੀਤ ਦੀ ਪੇਸ਼ਕਾਰੀ ਕੀਤੀ।
0 comments:
एक टिप्पणी भेजें