Contact for Advertising

Contact for Advertising

Latest News

शुक्रवार, 12 अप्रैल 2024

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ

 ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ  ਈਦ ਦੀਆਂ ਮੁਬਾਰਕਾਂ

-ਸ਼ਾਹਪੁਰ ਕਲਾਂ ਵਿਖੇ ਈਦ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ਸੰਗਰੂਰ/ਸੁਨਾਮ, 12 ਅਪ੍ਰੈਲ (ਡ ਰਾਕੇਸ਼ ਪੁੰਜ): ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਈਦ-ਉਲ-ਫਿਤਰ ਦੇ ਪਾਵਨ ਤਿਉਹਾਰ ਦੇ ਮੱਦੇਨਜਰ ਪਿੰਡ ਸ਼ਾਹਪੁਰ ਕਲਾਂ ਦੀ ਮਸਜਿਦ ਵਿਖੇ ਰੱਖੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ | ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ  ਈਦ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਾਡੀ ਭਾਈਚਾਰਕ ਸਾਂਝ ਹੀ ਸਾਡੀ ਤਾਕਤ ਹੈ | ਇਸ ਪਾਵਨ ਦਿਹਾੜੇ ਮੌਕੇ ਮੇਰੀ ਵਾਹਿਗੁਰੂ ਅਰਦਾਸ ਹੈ ਕਿ ਆਉਣ ਵਾਲਾ ਸਮਾਂ ਸੂਬੇ ਵਿੱਚ ਰਹਿੰਦੇ ਸਾਰੇ ਧਰਮਾ ਅਤੇ ਵਰਗਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ  ਮਜਬੂਤੀ ਪ੍ਰਦਾਨ ਕਰਕੇ ਸਮੁੱਚੀ ਮਨੁੱਖਤਾ ਲਈ ਖੁਸ਼ੀਆਂ ਲੈ ਕੇ ਆਵੇ |
ਇਸ ਮੌਕੇ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸਤਿਨਾਮ ਸਿੰਘ ਰੱਤੋਕੇ, ਉਪਿੰਦਰਪ੍ਰਤਾਪ ਸਿੰਘ, ਗੁਰਦੀਪ ਸਿੰਘ, ਜੀਵਨ ਸਿੰਘ ਸ਼ਾਹਪੁਰ, ਬਿੰਦੀ ਸ਼ਾਹਪੁਰ, ਮਨਜੀਤ ਸਿੰਘ ਕੁੱਕੂ, ਮਲਕੀਤ ਸਿੰਘ ਬੇਲਾ, ਅਮਰਜੀਤ ਸਿੰਘ ਸ਼ਾਹਪੁਰ, ਕਾਲਾ ਸ਼ਾਹਪੁਰ, ਸਮਨਦੀਪ ਸਿੰਘ, ਪ੍ਰੀਤ ਲਖਮੀਰਵਾਲਾ, ਚਰਨਜੀਤ ਸਿੰਘ ਚੀਮਾ, ਜਥੇਦਾਰ ਅਨੂਪ ਸਿੰਘ, ਜਥੇਦਾਰ ਪ੍ਰੀਤਮ ਸਿੰਘ ਤਕੀਪੁਰ, ਆਤਮਾ ਸਿੰਘ ਫੌਜੀ, ਚੰਦ ਸਿੰਘ ਬੀਰਕਲਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜਰ ਸਨ | 
 ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ  ਈਦ ਦੀਆਂ ਮੁਬਾਰਕਾਂ
  • Title : ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ
  • Posted by :
  • Date : अप्रैल 12, 2024
  • Labels :
  • Blogger Comments
  • Facebook Comments

0 comments:

एक टिप्पणी भेजें

Top