ਐਡਵੋਕੇਟ ਧੀਰਜ ਕੁਮਾਰ ਨੇ ਲਾਸ਼ ਨੂੰ ਆਸਥਾ ਕਲੋਨੀ ਦੇ ਨਜ਼ਦੀਕ ਗਟਰ ਵਿੱਚ ਸੁੱਟਣ ਦੇ ਕੇਸ 'ਚੋਂ ਬਾਇੱਜ਼ਤ ਕਰਵਾਇਆ ਬਰੀ ।
ਮਾਨਯੋਗ ਅਦਾਲਤ ਨੇ ਮੰਨਿਆ ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ।
ਡ ਰਾਕੇਸ਼ ਪੁੰਜ
ਬਰਨਾਲਾ
ਮਾਨਯੋਗ ਅਦਾਲਤ ਸ਼੍ਰੀ ਦਵਿੰਦਰ ਕੁਮਾਰ ਗੁਪਤਾ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਰਜਨੀਸ਼ ਕੁਮਾਰ ਉਰਫ ਮੱਖਣ ਪੁੱਤਰ ਬਿਕਰਮ ਸ਼ਾਹ, ਰਵੀ ਪਾਂਡੇ ਪੁੱਤਰ ਵਿਨੋਦ ਪਾਂਡੇ, ਹਰਦੀਪ ਕੁਮਾਰ ਉਰਫ ਭੀਮਾ ਪੁੱਤਰ ਰਾਮ ਨਾਥ, ਰਾਮ ਪ੍ਰਤਾਪ ਉਰਫ ਰਾਮ ਪ੍ਰਕਾਸ਼ ਪੁੱਤਰ ਸ਼ਿਵ ਦਾਸ, ਕੁੰਦਨ ਪ੍ਰਸ਼ਾਦ ਪੁੱਤਰ ਤੇਰਸ ਪ੍ਰਸ਼ਾਦ ਗੁਪਤਾ ਵਾਸੀਆਨ ਪ੍ਰੇਮ ਨਗਰ, ਬਰਨਾਲਾ ਨੂੰ ਸਨੀ ਕੁਮਾਰ ਉਰਫ ਗੋਰਾ ਪੁੱਤਰ ਅਨਿਲ ਕੁਮਾਰ ਵਾਸੀ ਸੇਖਾ ਰੋਡ, ਬਰਨਾਲਾ ਦਾ ਕਤਲ ਕਰਕੇ ਲਾਸ਼ ਦੇ ਟੁੱਕੜੇ ਕਰਕੇ ਲਾਸ਼ ਨੂੰ ਆਸਥਾ ਕਲੋਨੀ ਦੇ ਨਜ਼ਦੀਕ ਗਟਰ ਵਿੱਚ ਸੁੱਟਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਦੇਸ਼ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਸੇਖਾ ਰੋਡ, ਬਰਨਾਲਾ ਵੱਲੋਂ ਰਜਨੀਸ਼ ਕੁਮਾਰ ਉਰਫ ਮੱਖਣ, ਰਵੀ ਪਾਂਡੇ, ਹਰਦੀਪ ਕੁਮਾਰ ਉਰਫ ਭੀਮਾ, ਰਾਮ ਪ੍ਰਤਾਪ ਉਰਫ ਰਾਮ ਪ੍ਰਕਾਸ਼ ਅਤੇ ਕੁੰਦਨ ਪ੍ਰਸ਼ਾਦ ਦੇ ਖਿਲਾਫ ਇਹ ਦੋਸ਼ ਲਗਾਏ ਗਏ ਸਨ ਕਿ ਮਿਤੀ 05-12-2020 ਨੂੰ ਰਾਤ ਨੂੰ ਉਕਤ ਵਿਅਕਤੀਆਂ ਵੱਲੋਂ ਸਨੀ ਕੁਮਾਰ ਉਰਫ ਗੋਰਾ ਨਾਲ ਬੈਠ ਕੇ ਸ਼ਰਾਬ ਪੀਤੀ ਗਈ ਅਤੇ ਜਦੋਂ ਉਹ ਸ਼ਰਾਬੀ ਹਾਲਤ ਵਿੱਚ ਹੋ ਗਿਆ ਤਾਂ ਕਿਰਪਾਨਾਂ ਨਾਲ ਉਸਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਦੇ ਟੁੱਕੜੇ ਕਰਕੇ ਲਾਸ਼ ਨੂੰ ਆਸਥਾ ਕਲੋਨੀ ਦੇ ਨਜ਼ਦੀਕ ਗਟਰ ਵਿੱਚ ਸੁੱਟ ਦਿੱਤਾ ਗਿਆ। ਉਕਤ ਆਦੇਸ਼ ਕੁਮਾਰ ਦੇ ਬਿਆਨ ਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 482 , ਮਿਤੀ 10-12-2020, ਜੇਰ ਧਾਰਾ 302/201/120-ਬੀ/506 ਆਈ ਪੀ ਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਰਜਨੀਸ਼ ਕੁਮਾਰ ਉਰਫ ਮੱਖਣ, ਰਵੀ ਪਾਂਡੇ, ਹਰਦੀਪ ਕੁਮਾਰ ਉਰਫ ਭੀਮਾ, ਰਾਮ ਪ੍ਰਤਾਪ ਉਰਫ ਰਾਮ ਪ੍ਰਕਾਸ਼ ਅਤੇ ਕੁੰਦਨ ਪ੍ਰਸ਼ਾਦ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਰਜਨੀਸ਼ ਕੁਮਾਰ ਉਰਫ ਮੱਖਣ, ਹਰਦੀਪ ਕੁਮਾਰ ਉਰਫ ਭੀਮਾ ਅਤੇ ਰਾਮ ਪ੍ਰਤਾਪ ਉਰਫ ਰਾਮ ਪ੍ਰਕਾਸ਼ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਅਤੇ ਮੁਲਜ਼ਮ ਰਵੀ ਪਾਂਡੇ ਦੇ ਵਕੀਲ ਸ਼੍ਰੀ ਜਗਜੀਤ ਸਿੰਘ ਅਤੇ ਮੁਲਜ਼ਮ ਕੁੰਦਨ ਪ੍ਰਸ਼ਾਦ ਦੇ ਵਕੀਲ ਸ੍ਰੀ ਨਰਿੰਦਰਪਾਲ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਲਾਸ਼ ਦੇ ਪੇਟ ਵਿੱਚ ਅੱਧ ਪਚਿਆ (Semi Digested) ਖਾਣਾ ਮੌਜੂਦ ਸੀ, ਜੇਕਰ ਕਿਸੇ ਵੀ ਵਿਅਕਤੀ ਦਾ ਖਾਂਦੇ ਪੀਂਦੇ ਕਤਲ ਹੁੰਦਾ ਹੈ ਤਾਂ ਪੇਟ ਵਿੱਚ ਬਿਨਾਂ ਪਚਿਆ ਖਾਣਾ ਮੌਜੂਦ ਹੁੰਦਾ, ਕਿ ਸਨੀ ਕੁਮਾਰ ਉਰਫ ਗੋਰਾ, ਉਸਦੇ ਪਿਤਾ ਅਤੇ ਭਰਾ ਦੇ ਮੁਤਾਬਿਕ ਮਿਤੀ 04-12-2020 ਨੂੰ ਗੁੰਮਸ਼ੁਦਾ ਹੋ ਗਿਆ ਸੀ ਤਾਂ ਮਿਤੀ 10-12-2020 ਤੱਕ ਉਸਦੇ ਪਰਿਵਾਰ ਵੱਲੋਂ ਉਸਦੀ ਕੋਈ ਵੀ ਗੁੰਮਸ਼ੁਦਗੀ ਦੀ ਰਿਪੋਰਟ ਕਿਸੇ ਵੀ ਥਾਣੇ ਵਿੱਚ ਦਰਜ਼ ਨਹੀਂ ਕਰਵਾਈ ਗਈ, ਕਿ ਲਾਸ਼ ਦੀ ਸ਼ਨਾਖਤ ਡਾਕਟਰੀ ਰਿਪੋਰਟਾਂ ਮੁਤਾਬਿਕ ਕਿਸੇ ਵੀ ਤਰੀਕੇ ਹੋਣ ਯੋਗ ਨਾ ਸੀ ਕਿਉਂਕਿ ਲਾਸ਼ ਨੂੰ ਕੀੜਿਆਂ ਵੱਲੋਂ ਕਾਫੀ ਹੱਦ ਤੱਕ ਖਾ ਕੇ ਖਰਾਬ ਕਰ ਦਿੱਤਾ ਗਿਆ ਸੀ, ਕਿਸੇ ਵੀ ਵਿਅਕਤੀ ਵੱਲੋਂ ਕੇਸ ਦੇ ਦੋਸ਼ੀਆਨ ਨੂੰ ਸਨੀ ਕੁਮਾਰ ਨਾਲ ਆਖਰੀ ਵਾਰ ਨਹੀਂ ਦੇਖਿਆ ਗਿਆ ਸੀ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ
0 comments:
एक टिप्पणी भेजें