Contact for Advertising

Contact for Advertising

Latest News

रविवार, 5 नवंबर 2023

"ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ ,ਸੰਘੇੜਾ,ਬਰਨਾਲਾ ਵਿਖੇ ਅੱਜ ਦੂਸਰਾ ਦਿਨ

 "ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ ,ਸੰਘੇੜਾ,ਬਰਨਾਲਾ ਵਿਖੇ ਅੱਜ ਦੂਸਰਾ ਦਿਨ

ਪਹਿਲੇ ਦਿਨ ਉਮੜਿਆ ਜਨ ਸਮੂਹ 

ਲੱਗਿਆ ਭਾਰੀ ਰੋਣਕਾ 

ਰੰਗਾਰੰਗ ਪ੍ਰੋਗਰਾਮ ਨੇ ਲੋਕਾਂ ਦਾ ਦਿਲ  ਜਿੱਤਿਆ 

ਟਰਾਈਡੈਂਟ ਦੇ ਪ੍ਰੋਡਕਟਾਂ ਨੇ ਲੋਕਾਂ ਦਾ ਮਨ ਮੋਹ ਲਿਆ 

 

ਕੇਸ਼ਵ ਵਰਦਾਨ ਪੁੰਜ

ਡਾ ਰਾਕੇਸ਼ ਪੁੰਜ 


ਬਰਨਾਲਾ ਪੰਜਾਬ 

-ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ ਅੱਜ ਦੂਸਰਾ ਦਿਨ ਹੈ ,ਭਾਰਤ ਦੇ ਸਬ ਤੋਂ ਵੱਡੇ ਕਪੜਾ ਨਿਰਮਾਤਾ ਵਿੱਚੋਂ ਇੱਕ ਅਤੇ ਪ੍ਰਸਿੱਧ ਘਰੇਲੂ ਫਰਨੀਸ਼ਿੰਗ ਬ੍ਰਾਂਡ, ਮਾਈ ਟ੍ਰਾਈਡੈਂਟ ਦਾ ਸਾਲਾਨਾ "ਦੀਵਾਲੀ ਮੇਲਾ" ਅਰੁਣ ਮੈਮੋਰੀਅਲ ਹਾਲ, ਟ੍ਰਾਈਡੈਂਟ ਕੰਪਲੈਕਸ, ਸੰਘੇੜਾ, ਬਰਨਾਲਾ ਵਿਖੇ 4 ਤੋਂ 6 ਨਵੰਬਰ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਅੱਜ ਦੂਸਰਾ ਦਿਨ ਹੈ ।"ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ 



 


ਪਹਿਲੇ ਦਿਨ ਉਮੜਿਆ ਜਨ ਸਮੂਹ ਅਤੇ ਲੱਗਿਆਂ ਭਾਰੀ ਰੋਣਕਾਂ। ਟਰਾਈਡੈਂਟ ਦੇ ਵਿਹੜੇ ਹੋਏ 

ਰੰਗਾਰੰਗ ਪ੍ਰੋਗਰਾਮ ਨੇ ਲੋਕਾਂ ਦਾ ਦਿਲ  ਜਿੱਤ ਲਿਆ 

ਅਤੇ ਟਰਾਈਡੈਂਟ ਦੇ ਪ੍ਰੋਡਕਟਾਂ ਨੇ ਲੋਕਾਂ ਦਾ ਮਨ ਮੋਹ ਲਿਆ । ਆਏ ਹੋਏ ਲੋਕਾਂ ਨੇ ਹਰ ਸਾਲ ਦੀ ਤਰਾਂ ਜੰਮ ਕੇ ਖਰੀਦਦਾਰੀ ਕੀਤੀ ਅਤੇ ਮੇਲੇ ਦਾ ਅਨੰਦ ਮਾਣਿਆ।

  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸੰਸ਼ਥਾਪਕ ਅਤੇ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਹਰ ਸਾਲ ਇਸ ਦੀਵਾਲੀ ਮੇਲੇ ਦਾ ਆਯੋਜਨ ਤਿਉਹਾਰ ਦੀਆਂ ਖੁਸ਼ੀਆਂ ਨੂੰ ਵਧਾਉਣ ਅਤੇ ਟਰਾਈਡੈਂਟ ਪਰਿਵਾਰਨਾ ਤੇ ਸਹਿਰੀਆਂ ਦੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਕਰਵਾਇਆ ਜਾਂਦਾ ਹੈ। ਦੀਵਾਲੀ ਮੇਲੇ 'ਚ ਟਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦ ਗਾਹਕਾਂ ਨੂੰ 70 ਫੀਸਦੀ ਤੱਕ ਦੀ ਭਾਰੀ ਛੋਟ 'ਤੇ ਉਪਲਬਧ ਕਰਵਾਏ ਜਾਣਗੇ ਅਤੇ ਮੇਲੇ ਵਿਚ ਹਰ ਰੋਜ਼ ਦਰਸ਼ਕਾਂ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਕਈ ਮਨਮੋਹਕ ਪ੍ਰਦਰਸ਼ਨੀਆਂ ਵੀ ਦੇਖੀਆਂ ਜਾ ਸਕਦੀਆਂ ਹਨ ।ਟ੍ਰਾਈਡੈਂਟ ਦੀਵਾਲੀ ਮੇਲੇ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ ਜਿਸ ਦੌਰਾਨ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਟ੍ਰਾਈਡੈਂਟ ਕੰਪਲੈਕਸ ਦੇ ਅਰੁਣ ਮੈਮੋਰੀਅਲ ਹਾਲ ਵਿੱਚ ਆ ਸਕਦੇ ਹੋ ਅਤੇ ਟ੍ਰਾਈਡੈਂਟ ਦੇ ਵਿਸ਼ਵ  ਪੱਧਰੀ ਉਤਪਾਦਾਂ ਨੂੰ ਭਾਰੀ ਛੁਟ 'ਤੇ ਖਰੀਦ ਸਕਦੇ ਹੋ।

 "ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ ,ਸੰਘੇੜਾ,ਬਰਨਾਲਾ ਵਿਖੇ ਅੱਜ ਦੂਸਰਾ ਦਿਨ
  • Title : "ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ ,ਸੰਘੇੜਾ,ਬਰਨਾਲਾ ਵਿਖੇ ਅੱਜ ਦੂਸਰਾ ਦਿਨ
  • Posted by :
  • Date : नवंबर 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top