ਉੱਘੇ ਲਿਖਾਰੀ ਬੂਟਾ ਸਿੰਘ ਚੌਹਾਨ ਵੱਲੋਂ ਹੰਡਿਆਇਆ ਸਰਕਾਰੀ ਸਕੂਲ 'ਚ ਪੁਸਤਕਾਂ ਭੇਟ
ਕੇਸ਼ਵ ਵਰਦਾਨ ਪੁੰਜ
ਬਰਨਾਲਾ - ਬਹੁਪੱਖੀ ਪੰਜਾਬੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੀ ਇੰਚਾਰਜ ਮੈਡਮ ਸਵਾਤੀ ਅਤੇ ਸਟਾਫ ਨੂੰ ਆਪਣੇ ਵੱਲੋਂ ਇਕਵੰਜਾ ਮਿਆਰੀ ਸਾਹਿਤਕ ਪੁਸਤਕਾਂ ਭੇਟ ਕੀਤੀਆ। ਪੁਸਤਕਾਂ ਭੇਟ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਜਨਤਕ ਲਾਇਬ੍ਰੇਰੀਆਂ ਨੂੰ ਪੁਸਤਕਾਂ ਭੇਟ ਕਰਨਾ ਮੇਰਾ ਮਿਸ਼ਨ ਹੈ। ਹੁਣ ਤੱਕ ਉਹ ਨਗਰ ਕੌਂਸਲ ਬਰਨਾਲਾ ਦੀ ਲਾਇਬਰੇਰੀ ਵਿਚ ਦੋ ਵਾਰ, ਪਿੰਡ ਕੱਟੂ, ਪਿੰਡ ਚੰਨਣਵਾਲ, ਪਿੰਡ ਭੱਦਲਵੱਡ ਦੀਆਂ ਲਾਇਬਰੇਰੀਆਂ ਵਿਚ ਛੇ ਸੌ ਤੋਂ ਵੱਧ ਪੁਸਤਕਾਂ ਭੇਟ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਉਹ ਪਿੰਡ ਭੋਤਨਾ ਅਤੇ ਪਿੰਡ ਦੀਵਾਨਾ ਦੀਆਂ ਲਾਇਬਰੇਰੀ ਵਿਚ ਵੀ ਕਿਤਾਬਾਂ ਭੇਟ ਕਰਨਗੇ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਪੱਖ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ।
ਇਸ ਮੌਕੇ ਬੰਧਨਤੋੜ ਸਿੰਘ ਪ੍ਰਧਾਨ ਚਰਚਾ ਮੰਚ ਹੰਡਿਆਇਆ, ਮੀਤ ਪ੍ਰਧਾਨ ਵੀਰਪਾਲ ਕੌਰ ਹੰਡਿਆਇਆ, ਕੁਲਦੀਪ ਸਿੰਘ ਰਾਮਗੜ੍ਹੀਆ, ਪਵਨ ਕੁਮਾਰ ਲਾਇਬਰੇਰੀਅਨ, ਗੁਰਜੀਤ ਸਿੰਘ ਖੁੱਡੀ, ਰਾਹੁਲ ਸ਼ਰਮਾ ਕਲਰਕ, ਰੁਪਿੰਦਰ ਸਿੰਘ ਐਸ ਐਸ ਮਾਸਟਰ ਅਤੇ ਗੁਰਮੀਤ ਸਿੰਘ ਵੀ ਹਾਜ਼ਿਰ ਸਨ।
ਕੈਪਸ਼ਨ - ਬੂਟਾ ਸਿੰਘ ਚੌਹਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੀ ਇੰਚਾਰਜ ਮੈਡਮ ਸਵਾਤੀ ਅਤੇ ਸਟਾਫ ਨੂੰ ਪੁਸਤਕਾਂ ਭੇਟ ਕਰਦੇ ਹੋਏ।
0 comments:
एक टिप्पणी भेजें