ਹੱਡੀਆਂ ਦੇ ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਡਾ ਤੁਸ਼ਾਰ ਸਿੰਗਲਾ ਹੁਣ ਦੇਣਗੇ ਸੇਵਾਵਾਂ ,ਸਿਵਲ ਹਸਪਤਾਲ ਬਰਨਾਲਾ ਵਿੱਚ ।
ਡਾਕਟਰੀ ਪੇਸ਼ਾ ਨਹੀਂ, ਸੇਵਾ ਹੈ - ਡਾ ਤੁਸ਼ਾਰ ਸਿੰਗਲਾ
ਬਰਨਾਲਾ (ਕੇਸ਼ਵ ਵਰਦਾਨ ਪੁੰਜ ) ਅੱਜ ਦੀ ਇਹ ਖਬਰ ਲਿਖਦੇ ਹੋਏ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਹੁਣ ਤੁਹਾਡਾ ਆਪਣਾ ਪੁੱਤਰ,ਤੁਹਾਡਾ ਆਪਣਾ ਭਰਾ ਹੱਡੀਆਂ ਦੇ ਮਾਹਿਰ ਡਾ ਤੁਸ਼ਾਰ ਸਿੰਗਲਾ ਐਮ ਐਸ ਓਰਥੋ ਦੇਸ਼ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਨਾਮਣਾ ਖੱਟ ਕੇ ਹੁਣ ਸਿਵਲ ਹਸਪਤਾਲ ਬਰਨਾਲਾ ਵਿੱਚ ਆ ਗਏ ਹਨ । ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ , ਨਵੀ ਤਕਨੀਕ ਨਾਲ ਜੋਇੰਟ ਰੇਪਲੇਸਮੇੰਟ , ਨਵੀ ਤਕਨੀਕ ਨਾਲ ਹੱਡੀਆਂ ਦੇ ਹਰ ਤਰਾਂ ਦੇ ਅਪ੍ਰੇਸ਼ਨਾਂ ਦੇ ਮਾਹਿਰ ਐਮ ਐਸ ਓਰਥੋ ਡਾ ਤੁਸ਼ਾਰ ਸਿੰਗਲਾ ਨੇ ਦੱਸਿਆ ਕਿ ਉਹਨਾਂ ਨੂੰ ਬਾਹਰਲੇ ਹਸਪਤਾਲਾਂ ਤੋਂ ਕਰੋੜਾਂ ਰੁਪਏ ਦੇ ਪੈਕੇਜ਼ ਮਿਲਦੇ ਸਨ ,ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ , ਇਸ ਲਈ ਮੈਂ ਬਰਨਾਲਾ ਦੇ ਸਰਕਾਰੀ ਹਸਪਤਾਲ ਨੂੰ ਜੋਇਨ ਕੀਤਾ ਹੈ । ਬਰਨਾਲਾ ਦੇ ਜੰਮਪਲ ਐਮ ਐਸ ਓਰਥੋ ਡਾ ਤੁਸ਼ਾਰ ਸਿੰਗਲਾ ਨੇ ਕਿਹਾ ਕਿ ਡਾਕਟਰੀ ਪੇਸ਼ਾ ਨਹੀਂ ਸੇਵਾ ਹੈ ,ਮੇਰਾ ਬਚਪਨ ਤੋਂ ਹੀ ਦ੍ਰਿੜ੍ਹ ਨਿਸ਼ਚਾ ਹੈ ਕਿ ਮੈਂ ਆਪਣਾ ਜੀਵਨ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹੀ ਲਗਾਉਣਾ ਹੈ ਅਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੈ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਬਤੌਰ ਓਰਥੋ ਸੁਰਜਨ ਹਾਜਿਰ ਹਾਂ। ਤੁਹਾਨੂੰ ਦਸ ਦੇਈਏ ਕਿ ਡਾਕਟਰ ਤੁਸ਼ਾਰ ਸਿੰਗਲਾ ਬਰਨਾਲਾ ਦੇ ਸਿਵਲ ਹਸਪਤਾਲ 'ਚ ਲੰਬਾ ਸਮਾਂ ਸਿਹਤ ਸੇਵਾਵਾਂ ਨਿਭਾ ਚੁੱਕੇ ਈ.ਐੱਨ.ਟੀ ਸਪੈਸ਼ਲਿਸਟ ਡਾ. ਸੁਭਾਸ਼ ਸਿੰਗਲਾ ਅਤੇ ਅੰਸਥੀਸਿਆ ਦੇ ਮਾਹਿਰ ਡਾ ਮੈਡਮ ਨਵੇਤਾ ਸਿੰਗਲਾ ਦੇ ਸਪੁੱਤਰ ਹਨ। ਇਸ ਮੌਕੇ ਡਾਕਟਰ ਤੁਸ਼ਾਰ ਸਿੰਗਲਾ ਨੇ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਮਰੀਜ਼ਾਂ ਦੀ ਸੇਵਾ ਕਰਨਾ ਹੀ ਡਾਕਟਰ ਦਾ ਧਰਮ ਹੈ ਤੇ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵੀ ਕਿਆਸ ਅਰਾਇਆ ਲਗਾਇਆ ਜਾ ਰਹੀਆਂ ਹਨ ਕਿ ਡਾ ਤੁਸ਼ਾਰ ਦੇ ਧਰਮਪਤਨੀ ਡਾ ਮੇਘਾ ਦਾਦੂ ਵੀ ਜਲਦੀ ਹੀ ਆਪਣੀਆਂ ਸੇਵਾਵਾਂ ਬਰਨਾਲੇ ਦੇ ਲੋਕਾਂ ਲਈ ਮੁਹਾਇਆ ਕਰਵਾਉਣਗੇ ।
ਡਾ ਤੁਸ਼ਾਰ ਸਿੰਗਲਾ ਦੀ ਕਾਬਲੀਅਤ ਅਤੇ ਸੇਵਾ ਭਾਵਨਾ ਦੀ ਇਲਾਕੇ ਵਿੱਚ ਭੂਰੀ ਭੂਰੀ ਪ੍ਰਸ਼ੰਸਾ ਹੋ ਰਹੀ ਹੈ । ਗੋਡਿਆਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕਿਆ ਕਈ ਬੀਬੀਆਂ ਨੂੰ ਕਹਿੰਦਿਆਂ ਸੁਣਿਆ ਗਿਆ ਕਿ ਜਿਉਂਦਾ ਰਹਿ ਵੇ ਜਿਊਣ ਜੋਗਿਆ ਜਿਸਨੇ ਤੁਰਨ ਲਗਾ ਦਿਤੀਆਂ ।
0 comments:
एक टिप्पणी भेजें