Contact for Advertising

Contact for Advertising

Latest News

शनिवार, 25 मार्च 2023

ਪਿੰਡ ਬਨਾਰਸੀ ਵਿਖੇ ਸਰੋਂ ਦੀ ਸੁਚਜੀ ਕਾਸਤ ਸਬੰਧੀ ਸਿਖਲਾਈ ਫਾਰਮ ਦੇ ਸਕੂਲ ਦਾ ਕੀਤਾ ਆਯੋਜਨ

 ਪਿੰਡ ਬਨਾਰਸੀ ਵਿਖੇ ਸਰੋਂ ਦੀ ਸੁਚਜੀ ਕਾਸਤ ਸਬੰਧੀ ਸਿਖਲਾਈ ਫਾਰਮ ਦੇ ਸਕੂਲ ਦਾ ਕੀਤਾ ਆਯੋਜਨ


 

   ਕਮਲੇਸ਼ ਗੋਇਲ 

   ਖਨੌਰੀ 25 ਮਾਰਚ -  ਪਿੰਡ ਬਨਾਰਸੀ ਵਿਖੇ ਸ਼੍ਰੀ ਕੁਲਦੀਪ ਸ਼ਰਮਾ ਦੇ ਖੇਤ ਵਿੱਚ, ਡਾ: ਹਰਬੰਸ ਸਿੰਘ ਮੁੱਖ  ਖੇਤੀਬਾੜੀ ਅਫਸਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਅਨਦਾਨਾ (ਲਹਿਰਾਗਾਗਾ) ਵੱਲੋਂ ਫਸਲੀ ਵਿਭਿਨਤਾ ਪ੍ਰੋਗਰਾਮ ਤਹਿਤ ਸਰੋਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਸਿਖਲਾਈ ਮੁਹਇਆ ਕਰਵਾਉਣ ਲਈ ਫਾਰਮ ਸਕੂਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਸਰਪੰਚ ਸ਼੍ਰੀ ਰਿਸ਼ੀ ਰਾਮ, ਮੈਂਬਰ ਪੰਚਾਇਤ ਸੰਦੀਪ ਗਿੱਲ ਉਚੇਚੇ ਤੌਰ ਤੇ ਪਹੁੰਚੇ , ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਏ ਟੀ ਐਮ ਗੁਰਸੇਵਕ ਸਿੰਘ  ਪਹੁੰਚੇ। ਏ ਟੀ ਐਮ ਗੁਰਸੇਵਕ ਸਿੰਘ ਵੱਲੋਂ  ਭੂਮੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਬਾਰੇ ਜਾਣਕਾਰੀ ਅਤੇ ਹਾੜ੍ਹੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ ,  ਸਰਪੰਚ ਸ੍ਰੀ ਰਿਸ਼ੀ ਰਾਮ ਨੇ ਸਮਾਜਿਕ ਬੁਰਾਈਆਂ ਬਾਰੇ ਅਤੇ ਸਾਂਝੀ ਖੇਤੀ ਬਾਰੇ ਰੂੜੀ ਦੀ ਖਾਦ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਸਰਬਜੀਤ ਸਿੰਘ ਬੀ. ਐਸ. ਸੀ. ਐਗਰੀਕਲਚਰ ਵੱਲੋਂ ਮੱਕੀ ਦੀ ਕਾਸ਼ਤ ਅਤੇ ਝੋਨੇ ਅਤੇ ਬਾਸਮਤੀ ਦੀ ਪਨੀਰੀ ਵਿੱਚ ਬੀਜ ਸੋਧ , ਕੀੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ,  , ਕਿਸਾਨ ਸ੍ਰੀ ਰਾਮਫਲ ਸਿੰਘ ਵੱਲੋਂ ਬਿਨਾਂ ਪਰਾਲੀ ਜਲਾਏ  ਹੈਪੀਸੀਡਰ ਅਤੇ ਸੁਪਰ ਸੀਡਰ ਨਾਲ ਬਿਜਾਈ ਕਰਨ ਦੀ ਅਪੀਲ ਕੀਤੀ, ਕਿਸਾਨ ਕ੍ਰਿਸ਼ਨ ਸਿੰਘ ਗਿੱਲ ਨੇ ਸਰੋਂ ਦੀ ਕਾਸਤ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ। ਸ੍ਰੀ ਕੁਲਦੀਪ ਸ਼ਰਮਾ ਨੇ ਪ੍ਰੋਗਰਾਮ ਵਿੱਚ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਤੇਲ ਬੀਜਾਂ ਦੀ ਕਾਸਤ ਅਤੇ ਭੋਜਨ ਵਿੱਚ ਸਰੋਂ ਦੇ ਤੇਲ ਦਾ ਉਪਯੋਗ ਅਤੇ ਤੇਲ ਬੀਜ ਫਸਲਾਂ ਦੇ ਭਵਿੱਖ ਬਾਰੇ ਵਿਚਾਰ ਸਾਂਝੇ ਕੀਤੇ ਫ਼ਸਲਾਂ ਵਿੱਚ ਖਤਰਨਾਕ ਖੇਤੀ ਰਸਾਇਣ ਨਾ ਵਰਤਣ ਦੀ ਅਪੀਲ ਕੀਤੀ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਪਿੰਡ ਬਨਾਰਸੀ ਦੇ ਲਗਭਗ 30 ਕਿਸਾਨ ਹਾਜ਼ਰ ਸਨ। ਪ੍ਰੋਗਰਾਮ ਦੀ ਵੀਡੀਓਗ੍ਰਾਫੀ ਵਿਵੇਕ ਸ਼ਰਮਾ ਵੱਲੋਂ ਕੀਤੀ ਗਈ।

ਪਿੰਡ ਬਨਾਰਸੀ ਵਿਖੇ ਸਰੋਂ ਦੀ ਸੁਚਜੀ ਕਾਸਤ ਸਬੰਧੀ ਸਿਖਲਾਈ ਫਾਰਮ ਦੇ ਸਕੂਲ ਦਾ ਕੀਤਾ ਆਯੋਜਨ
  • Title : ਪਿੰਡ ਬਨਾਰਸੀ ਵਿਖੇ ਸਰੋਂ ਦੀ ਸੁਚਜੀ ਕਾਸਤ ਸਬੰਧੀ ਸਿਖਲਾਈ ਫਾਰਮ ਦੇ ਸਕੂਲ ਦਾ ਕੀਤਾ ਆਯੋਜਨ
  • Posted by :
  • Date : मार्च 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top