Contact for Advertising

Contact for Advertising

Latest News

गुरुवार, 23 जून 2022

ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਬਣਾਇਆ ਗਿਆ ਪਿੰਕ ਪੋਲਿੰਗ ਸਟੇਸ਼ਨ

ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਬਣਾਇਆ ਗਿਆ ਪਿੰਕ ਪੋਲਿੰਗ ਸਟੇਸ਼ਨ        ਬਰਨਾਲਾ, 23 ਜੂਨ (ਸੁਖਵਿੰਦਰ ਸਿੰਘ ਭੰਡਾਰੀ, ਹੇਮ ਰਾਜ ਵਰਮਾ) ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਚੋਣਕਾਰ ਅਫਸਰ ਬਰਨਾਲਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਬੂਥ ਨੰਬਰ 90  ਵਿਖੇ   ਪਿੰਕ ਪੋਲਿੰਗ ਸਟੇਸ਼ਨ (ਵੋਮੈਨ ਪੋਲਿੰਗ ਸਟੇਸ਼ਨ)  ਬਣਾਇਆ ਗਿਆ ਜਿਸ ਨੂੰ ਗੇਟ ਤੋਂ ਲੈ ਕੇ ਅੰਦਰ ਤੱਕ ਪੂਰਨ ਤੌਰ ਤੇ ਪਿੰਕ ਰੰਗ ਦੇ ਗੁਬਾਰਿਆਂ, ਝਾਲਰਾਂ,  ਪਰਦਿਆਂ ਅਤੇ ਪਿੰਕ ਕਾਰਪੈੱਟ  ਨਾਲ ਪੂਰੀ ਤਰ੍ਹਾਂ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਇਸ ਪੋਲਿੰਗ ਸਟੇਸ਼ਨ ਤੇ ਪੂਰਾ ਸਟਾਫ਼ ਲੇਡੀਜ਼ ਹੀ ਲਗਾਇਆ ਗਿਆ।  ਇੱਥੋਂ ਤੱਕ ਕਿ ਸੁਰੱਖਿਆ ਅਮਲਾ ਵੀ ਸਾਰਾ ਔਰਤਾਂ ਹੀ ਸਨ । ਇਸ ਬੂਥ ਤੇ ਕੰਮ ਕਰ ਰਹੇ ਮਹਿੰਦਰਪਾਲ ਬੀ ਐੱਲ ਓ ਨੇ ਦੱਸਿਆ ਕਿ ਮੇਰੀ ਡਿਊਟੀ ਵੀ ਇਸ ਕਰਕੇ ਲੱਗੀ ਹੈ ਕਿਉਂਕਿ ਬਰਨਾਲਾ ਹਲਕੇ 'ਚ ਕਿਸੇ ਵੀ ਔਰਤ ਮੁਲਾਜ਼ਮ ਦੀ ਬਤੌਰ  ਬੀ ਐਲ ਓ ਦੀ ਚੋਣ ਡਿਊਟੀ ਨਹੀਂ ਲੱਗੀ ਹੋਈ । ਇਸ ਕਰਕੇ ਮੇਰੀ ਡਿਊਟੀ ਇੱਥੇ ਲਗਾਈ ਗਈ ਹੈ।  ਇਸ ਪੋਲਿੰਗ ਸਟੇਸ਼ਨ ਤੇ ਆਂਗਣਵਾੜੀ ਵਰਕਰਾਂ ਵੱਲੋਂ ਲੇਡੀਜ਼ ਵੋਟਰਾਂ ਦੇ ਬੱਚਿਆਂ ਦੀ ਸੰਭਾਲ ਲਈ ਕਰੈੱਚ ਬਣਾਏ ਗਏ। ਉਨ੍ਹਾਂ ਵੱਲੋਂ ਸੈਨੇਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ ।  ਬਜ਼ੁਰਗ ਵੋਟਰਾਂ ਨੂੰ ਬੜੇ ਮਾਣ ਸਤਿਕਾਰ ਨਾਲ ਵਹੀਲ ਚੇਅਰ ਤੇ ਬਿਠਾ ਕੇ , ਅੰਦਰ ਲਿਜਾ ਕੇ ਵੋਟਾਂ ਪਵਾਈਆਂ ਗਈਆਂ। ਸਾਡੇ ਪੱਤਰਕਾਰ ਸੁਖਵਿੰਦਰ ਸਿੰਘ ਭੰਡਾਰੀ ਅਤੇ ਹੇਮਰਾਜ ਵਰਮਾ ਨੇ ਇਸ ਮੌਕੇ ਪੋਲਿੰਗ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਾਰਾ ਸਟਾਫ ਪੂਰੀ ਮਿਹਨਤ ਦੇ ਨਾਲ ਪੋਲਿੰਗ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਵੇਖਿਆ ਕਿ ਬੀ ਐੱਲ ਓ ਮਹਿੰਦਰ ਪਾਲ ਗਰਗ ਕੰਪਿਊਟਰ ਫੈਕਲਟੀ ਪੂਰੀ ਤਨਦੇਹੀ ਦੇ ਨਾਲ ਹਰ ਪ੍ਰਕਾਰ ਦੀ ਡਿਉਟੀ ਨਿਭਾ ਰਿਹਾ ਸੀ। ਚੋਣ ਕਮਿਸ਼ਨ ਨੂੰ ਇਹੋ ਜਿਹੇ ਮਿਹਨਤੀ ਬੀ ਐਲ ਓ ਦਾ ਸਨਮਾਨ ਕਰਕੇ ਉਸ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।
ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਬਣਾਇਆ ਗਿਆ ਪਿੰਕ ਪੋਲਿੰਗ ਸਟੇਸ਼ਨ
  • Title : ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਬਣਾਇਆ ਗਿਆ ਪਿੰਕ ਪੋਲਿੰਗ ਸਟੇਸ਼ਨ
  • Posted by :
  • Date : जून 23, 2022
  • Labels :
  • Blogger Comments
  • Facebook Comments

0 comments:

एक टिप्पणी भेजें

Top