Contact for Advertising

Contact for Advertising

Latest News

शनिवार, 19 मार्च 2022

ਸਿਆਸੀ ਸ਼ਰੀਕ ਖੁਸ਼ ਮਾਲੇਰਕੋਟਲਾ ਨੂੰ ਪੰਜਾਬ ਕੈਬਨਿਟ ਵਿੱਚ ਨੁਮਾਇੰਦਗੀ ਨਾ ਦੇਣਾ ਸਰਕਾਰ ਦਾ ਗਲਤ ਫੈਂਸਲਾ ਇੱਕੋ ਇੱਕ ਮੁਸਲਿਮ ਜਿ਼ਲ੍ਹਾ ਮਾਲੇਰਕੋਟਲਾ ਹੋਵੇਗਾ ਪਿਛੜੇਪਣ ਦਾ ਸਿ਼ਕਾਰਸਿਆਸੀ ਸ਼ਰੀਕ ਖੁਸ਼ 

ਮਾਲੇਰਕੋਟਲਾ ਨੂੰ ਪੰਜਾਬ ਕੈਬਨਿਟ ਵਿੱਚ ਨੁਮਾਇੰਦਗੀ ਨਾ ਦੇਣਾ ਸਰਕਾਰ ਦਾ ਗਲਤ ਫੈਂਸਲਾ
ਇੱਕੋ ਇੱਕ ਮੁਸਲਿਮ ਜਿ਼ਲ੍ਹਾ ਮਾਲੇਰਕੋਟਲਾ ਹੋਵੇਗਾ ਪਿਛੜੇਪਣ ਦਾ ਸਿ਼ਕਾਰ
ਮਾਲੇਰਕੋਟਲਾ— ਡਾ ਰਾਕੇਸ਼ ਪੁੰਜ-9914411433 
ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹਨੇਰੀ ਨਹੀਂ ਬਲਕਿ ਝੱਖੜ ਚੱਲ ਰਿਹਾ ਸੀ ਜਿਸ ਵਿੱਚ ਵੱਡੇ ਵੱਡੇ ਬਾਬਾ ਬੋਹੜ ਜੜੋ ਉਖੜ ਗਏ।
ਮਾਲੇਰਕੋਟਲਾ ਦੇ ਕਾਂਗਰਸ ਪਾਰਟੀ ਦੇ ਲੀਡਰ ਰਜ਼ੀਆ ਸੁਲਤਾਨਾਂ ਅਤੇ ਮੁਹੰਮਦ ਮੁਸਤਫ਼ਾ ਵੀ ਪੰਜਾਬ ਦੀ ਸਿਆਸਤ ਵਿੱਚ ਵੱਡੇ ਲੀਡਰਾਂ ਵਿੱਚ ਸ਼ਾਮਲ ਹੋ ਚੁੱਕੇ ਸਨ। ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰ ਕੇ ਸਿੱਧੂ ਨੂੰ ਪੰਜਾਬ ਦੀ ਸਿਆਸਤ ਵਿੱਚ ਚਮਕਾਉਣ ਵਿੱਚ ਇਹਨਾਂ ਲੀਡਰਾਂ ਦਾ ਵੱਡਾ ਯੋਗਦਾਨ ਰਿਹਾ। ਇਹ ਲੀਡਰ ਅਪਣੇ ਆਪ ਨੂੰ ਮੁੱਖ ਮੰਤਰੀ ਤੋਂ ਵੀ ਉਪਰ ਸਮਝ ਰਹੇ ਸਨ।
ਮਾਲੇਰਕੋਟਲਾ ਅੰਦਰ ਜ਼ੁਲਮ ਅਤੇ ਗੁਲਾਮੀ ਦੇ ਖਿ਼ਲਾਫ ਚਲ੍ਹੀ ਹਨੇਰੀ ਨੇ ਡਾ. ਜਮੀਲ ਉਰ ਰਹਿਮਾਨ ਦੀ ਚੋਣ ਮੁਹਿੰਮ ਨੂੰ ਇਸ ਤਰੀਕੇ ਦੀ ਸਪੀਡ ਦਿੱਤੀ ਕਿ ਪਹਿਲੇ ਦਿਨ ਮੁਹੰਮਦ ਇਸਹਾਕ ਸਾਕਾ ਅਤੇ ਕਾਮਰੇਡ ਇਸਮਾਇਲ ਦੇ ਇਹਨਾਂ ਦੇ ਨਾਲ ਜੁੜਨ ਤੋਂ ਬਾਅਦ ਇਹ ਕਾਫਲਾ ਵੱਧਦਾ ਹੀ ਚਲਾ ਗਿਆ ਅਤੇ ਨਤੀਜਾ ਲੋਕਾਂ ਸਾਹਮਣੇ ਹੈ।
  ਮਾਲੇਰਕੋਟਲਾ ਪੰਜਾਬ ਦਾ ਇੱਕੋ ਇੱਕ ਮੁਸਲਿਮ ਬਹੁ ਗਿਣਤੀ ਵਾਲਾ ਜਿ਼ਲ੍ਹਾ ਹੈ। ਮਾਲੇਰਕੋਟਲਾ ਦੇ ਲੋਕ ਗੁਆਂਢੀ ਸ਼ਹਿਰ ਧੂਰੀ ਦੇ ਵਿਧਾਇਕ ਅਤੇ ਸਾਡੇ  ਜਿ਼ਲ੍ਹੇ ਦੇ ਐਮ.ਪੀ. ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੱਡੀਆ ਉਮੀਦਾਂ ਲਗਾਈ ਬੈਠੇ ਸਨ ਕਿ ਉਹ ਮਾਲੇਰਕੋਟਲਾ ਨੂੰ ਅਪਣੀ ਵਜ਼ਾਰਤ ਵਿੱਚ ਨੁਮਾਇੰਦਗੀ ਜ਼ਰੂਰ ਦੇਣਗੇ। 
ਜੇਕਰ ਇੱਕ ਵੱਡੇ ਦਿੱਗਜ ਲੀਡਰ ਨੂੰ ਹਰਾਉਣਾਂ, ਵੋਟਾਂ ਦਾ ਅੰਤਰ ਅਤੇ ਮੁਸਲਿਮ ਭਾਈਚਾਰੇ ਨੂੰ ਨੁਮਾਇੰਦਗੀ ਤਿੰਨੋ ਗੱਲਾਂ ਨੂੰ ਵੀ ਵੱਖ ਰੱਖ ਦਿੱਤਾ ਜਾਵੇ ਤਾਂ ਵੀ ਡਾ. ਜਮੀਲ ਉਰ ਰਹਿਮਾਨ  ਕੈਬਨਿਟ ਵਿੱਚ ਥਾਂ ਪਾਉਂਣ ਦੀ ਕਾਬਲੀਅਤ ਰੱਖਦੇ ਹਨ। ਉਹਨਾਂ ਪੀ.ਐਚ.ਡੀ. ਕੀਤੀ ਹੋਈ ਹੈ ਅਤੇ ਮੌਜੂਦਾ ਸਮੇਂ ਅੰਦਰ ਉਹਨਾਂ ਤੋਂ ਇਲਾਵਾ ਇੱਕ ਦੋ ਹੀ ਹੋਰ ਵਿਧਾਇਕ ਹੀ ਹੋਣਗੇ ਜਿੰਨ੍ਹਾਂ ਨੇ ਪੀ.ਐਚ.ਡੀ. ਦੀ ਡਿਗਰੀ ਕੀਤੀ ਹੋਵੇ। 
ਮਾਲੇਰਕੋਟਲਾ ਨਵਾਂ ਨਵਾਂ ਜਿ਼ਲ੍ਹਾ ਬਣਿਆ ਹੈ। ਇਸ ਦੀ ਤੱਰਕੀ ਲਈ ਮਾਲੇਰਕੋਟਲਾ ਦੇ ਐਮ.ਐਲ.ਏ. ਦਾ ਵਜ਼ਾਰਤ ਵਿੱਚ ਸ਼ਾਮਲ ਹੋਣਾ ਬੇਹਦ ਜ਼ਰੂਰੀ ਸੀ। ਮਾਲੇਰਕੋਟਲਾ ਦੀ ਕਮਾਨ ਹੁਣ ਡੀ.ਸੀ. ਅਤੇ ਐਸ.ਐਸ.ਪੀ. ਰੈਂਕ ਦੇ ਅਫ਼ਸਰਾਂ ਪਾਸ ਹੈ। ਇਕ ਕੈਬਨਿਟ ਮੰਤਰੀ ਜਿ਼ਆਦਾ ਵਧੀਆ ਤਰੀਕੇ ਨਾਲ ਇਹਨਾਂ ਅਫ਼ਸਰਾਂ ਤੋਂ ਕੰਮ ਲੈ ਸਕਦਾ ਹੈ। ਸਿੰਪਲ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਦੇ ਰੁਤਬੇ ਵਿੱਚ ਵੱਡਾ ਅੰਤਰ ਹੁੰਦਾ ਹੈ। 
ਦੂਜੀ ਗੱਲ ਇਹ ਵੀ ਹੈ ਕਿ ਡਾ. ਜਮੀਲ ਉਰ ਰਹਿਮਾਨ ਦੇ ਸਿਆਸੀ ਸ਼ਰੀਕਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਅਤੇ ਉਹਨਾਂ ਦੇ ਦਿਲ ਅੰਦਰ ਲੱਡੂ ਫੁੱਟ ਰਹੇ ਹਨ। ਪਹਿਲੀ ਵਾਰ ਜਿੱਤਣ ਤੇ ਸ਼ਾਇਦ ਉਹ ਵੀ ਮੰਤਰੀ ਨਹੀਂ ਸਨ ਬਣੇ ਪਰ ਅੱਜ ਕਲ੍ਹ ਹਰ ਕੋਈ ਦੂਜੇ ਨੂੰ ਭੰਡਣ ਤੋਂ ਪਹਿਲਾਂ ਅਪਣੇ ਗਿਰੇਬਾਨ ਅੰਦਰ ਝਾਕਣਾ ਭੁੱਲ ਜਾਂਦਾ ਹੈ।
ਬਾਕੀ ਮੁਹੰਮਦ ਮੁਸਤਫ਼ਾ ਅਤੇ ਰਜ਼ੀਆ ਸੁਲਤਾਨਾਂ ਨੇੇ ਸੋਸ਼ਲ ਮੀਡੀਆ ਤੇ ਇੱਕ ਸ਼ੇਅਰ ਜਾਰੀ ਕੀਤਾ ਹੈ ਕਿ 'ਇਤਨਾ ਵੀ ਗੁਮਾਨ ਨਾ ਕਰ ਅਪਣੇ ਜਿਤਨੇ ਪਰ ਏ ਬੇਖ਼ਬਰ ਸ਼ਹਿਰ ਮੇਂ ਤੇਰੀ ਜੀਤ ਸੇ ਜਿ਼ਆਦਾ ਚਰਚੇ ਹੈਂ ਮੇਰੀ ਹਾਰ ਕੇ'।
ਇਹ ਸ਼ੇਅਰ ਬਿਲਕੁਲ ਠੀਕ ਹੈ। ਲੋਕ ਗੁਲਾਮੀ ਭਰੀ ਜਿੰਦਗੀ ਤੋਂ ਰਾਹਤ ਪਾ ਕੇ ਜਿ਼ਆਦਾ ਖੁਸ਼ ਨਜ਼ਰ ਆ ਰਹੇ ਹਨ।
ਸਿਆਸੀ ਸ਼ਰੀਕ ਖੁਸ਼  ਮਾਲੇਰਕੋਟਲਾ ਨੂੰ ਪੰਜਾਬ ਕੈਬਨਿਟ ਵਿੱਚ ਨੁਮਾਇੰਦਗੀ ਨਾ ਦੇਣਾ ਸਰਕਾਰ ਦਾ ਗਲਤ ਫੈਂਸਲਾ ਇੱਕੋ ਇੱਕ ਮੁਸਲਿਮ ਜਿ਼ਲ੍ਹਾ ਮਾਲੇਰਕੋਟਲਾ ਹੋਵੇਗਾ ਪਿਛੜੇਪਣ ਦਾ ਸਿ਼ਕਾਰ
  • Title : ਸਿਆਸੀ ਸ਼ਰੀਕ ਖੁਸ਼ ਮਾਲੇਰਕੋਟਲਾ ਨੂੰ ਪੰਜਾਬ ਕੈਬਨਿਟ ਵਿੱਚ ਨੁਮਾਇੰਦਗੀ ਨਾ ਦੇਣਾ ਸਰਕਾਰ ਦਾ ਗਲਤ ਫੈਂਸਲਾ ਇੱਕੋ ਇੱਕ ਮੁਸਲਿਮ ਜਿ਼ਲ੍ਹਾ ਮਾਲੇਰਕੋਟਲਾ ਹੋਵੇਗਾ ਪਿਛੜੇਪਣ ਦਾ ਸਿ਼ਕਾਰ
  • Posted by :
  • Date : मार्च 19, 2022
  • Labels :
  • Blogger Comments
  • Facebook Comments

0 comments:

एक टिप्पणी भेजें

Top