Contact for Advertising

Contact for Advertising

Latest News

शुक्रवार, 24 मई 2024

ਐੱਸ.ਐੱਸ.ਡੀ ਕਾਲਜ ਵੱਲੋਂ ਅੱਜ ਕੀਤਾ ਜਾਵੇਗਾ ਬਾਰਵੀਂ ਦੀ ਪ੍ਰੀਖਿਆ ’ਚੋਂ ‘ਬਰਨਾਲਾ ਟੌਪਰ’ ਰਹੇ ਵਿਦਿਆਰਥੀਆਂ ਦਾ ਸਨਮਾਨ

 ਐੱਸ.ਐੱਸ.ਡੀ ਕਾਲਜ ਵੱਲੋਂ ਅੱਜ ਕੀਤਾ ਜਾਵੇਗਾ ਬਾਰਵੀਂ ਦੀ ਪ੍ਰੀਖਿਆ ’ਚੋਂ ‘ਬਰਨਾਲਾ ਟੌਪਰ’ ਰਹੇ ਵਿਦਿਆਰਥੀਆਂ ਦਾ ਸਨਮਾਨ

ਬਰਨਾਲਾ, 24 ਮਈ  (  ਡ ਰਾਕੇਸ਼ ਪੁੰਜ   ) : ਸਿੱਖਿਆ ਦੇ ਖੇਤਰ ਨਿਵੇਕਲਾ ਸਥਾਨ ਰੱਖਣ ਵਾਲੀ ਵਿਦਿਅਕ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ 25 ਮਈ ਨੂੰ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਬਾਰਵੀਂ ਜਮਾਤ ਵਿਚ ਅੱਸੀ ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜੇ, ਸੰਘੇੜਾ ਬਾਈਪਾਸ ਰੋਡ ’ਤੇ ਸਥਿਤ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ 25 ਮਈ ਨੂੰ ਸਵੇਰੇ 10 ਵਜੇ ਇਹ ਸਨਮਾਨ ਸਮਾਰੋਹ ਸੁਰੂ ਹੋਵੇਗਾ। ਐੱਸ.ਡੀ ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਦੱਸਿਆ ਹੈ ਕਿ ਇਸ ਮੌਕੇ ’ਤੇ ਚੰਗੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸਰਮਾਂ ਵੱਲੋਂ ਟਰੌਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਪ੍ਰਸਿੱਧ ਸਿੱਖਿਆ ਵਿਦਵਾਨ  ਡਾ. ਸਤਨਾਮ ਸਿੰਘ ਸੰਧੂ, M1 (ਪੰਜਾਬੀ), M.Phil., Ph.4, M21, (ਸਾਬਕਾ ਮੁਖੀ ਅਤੇ ਡਾਇਰੈਕਟਰ ਡਿਸਟੈਂਸ ਐਜੂਕੇਸ਼ਨ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੁਆਰਾ ਇੱਕ ਕਰੀਅਰ ਕੌਂਸਲਿੰਗ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਇਹ ਸੈਸ਼ਨ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਯੋਜਨਾ ਬਣਾਉਣ ਵਿੱਚ ਸਹਾਈ ਹੋਵੇਗਾ।

ਐੱਸ.ਐੱਸ.ਡੀ ਕਾਲਜ ਵੱਲੋਂ ਅੱਜ ਕੀਤਾ ਜਾਵੇਗਾ ਬਾਰਵੀਂ ਦੀ ਪ੍ਰੀਖਿਆ ’ਚੋਂ ‘ਬਰਨਾਲਾ ਟੌਪਰ’ ਰਹੇ ਵਿਦਿਆਰਥੀਆਂ ਦਾ ਸਨਮਾਨ
  • Title : ਐੱਸ.ਐੱਸ.ਡੀ ਕਾਲਜ ਵੱਲੋਂ ਅੱਜ ਕੀਤਾ ਜਾਵੇਗਾ ਬਾਰਵੀਂ ਦੀ ਪ੍ਰੀਖਿਆ ’ਚੋਂ ‘ਬਰਨਾਲਾ ਟੌਪਰ’ ਰਹੇ ਵਿਦਿਆਰਥੀਆਂ ਦਾ ਸਨਮਾਨ
  • Posted by :
  • Date : मई 24, 2024
  • Labels :
  • Blogger Comments
  • Facebook Comments

0 comments:

एक टिप्पणी भेजें

Top