ਪੰਜਾਬ ਸਰਕਾਰ ਦੁਆਰਾ ਜਨ ਪੱਧਰੀ ਖੇਡਾਂ ਵਿੱਚ ਦ ਰੂਟਸ ਮਿਲੇਨਿਅਮ ਸਕੂਲ ਖਨੌਰੀ ਦੀ ਬੱਲੇ ਬੱਲੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 09 ਅਕਤੂਬਰ - ਪੰਜਾਬ ਸਰਕਾਰ ਦੁਆਰਾ ਜਨ ਪੱਧਰੀ ਸਕੂਲੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਦ ਰੂਟਸ ਮਿਲੇਨੀਅਮ ਸਕੂਲ, ਖਨੌਰੀ ਮੰਡੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ।ਇਹਨਾਂ ਖੇਡਾਂ ਵਿੱਚ ਕ੍ਰਿਕਟ(ਅੰਡਰ-14), ਚੇਂਸ(ਅੰਡਰ-14), ਕਰਾਟੇ(ਅੰਡਰ-14), ਕੁਸਤੀ(ਅੰਡਰ-14), ਪਾਵਰ ਲਿਫਟਿੰਗ ਅੰਡਰ-14), ਰੱਸਾ ਕੱਸੀ ਅੰਡਰ-14), ਡੌ(ਅੰਡਰ-14) ਅਤੇ ਸਰਕਲ ਸਟਾਇਲ ਕੱਬਡੀ ਆਦਿ ਖੇਡਾਂ ਸ਼ਾਮਿਲ ਹਨ। ਜਿਸ ਵਿੱਚ ਬੱਚਿਆਂ ਨੇ ਕ੍ਰਿਕਟ(ਅੰਡਰ-14) ਵਿਚ ਪਹਿਲਾਂ ਸਥਾਨ, ਰੱਸਾ ਕੱਸੀ ਵਿੱਚ ਦੂਜਾ ਸਥਾਨ ਪਾਵਰ ਲਿਫ਼ਟਿੰਗ ਵਿੱਚ ਪਹਿਲਾ ਸਥਾਨ, ਕਰਾਟੇ ਵਿੱਚ ਪਹਿਲਾਂ ਸਥਾਨ, ਕੁਸਤੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਆਪਣੀ ਜਗਾ ਬਣਾਈ ਆਪਣੇ ਸਕੂਲ ਦੇ 25 ਬੱਚੇ ਵੱਖ-ਵੱਖ ਖੇਡਾਂ ਵਿੱਚ ਜਿੱਤ ਕੇ ਜਿਲ੍ਹਾ ਪੱਧਰੀ ਖੇਡਾਂ ਲਈ ਸਲੈਕਟ ਹੋਏ ਅਤੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਸਾਰੇ ਬੱਚਿਆਂ ਨੇ ਵਧੀਆਂ ਪ੍ਰਦਰਸ਼ਨ ਕੀਤਾ। ਜਿਸ ਵਿਚ ਦੋ ਬੱਚਿਆਂ ਨੇ ਪਾਵਰ ਲਿਫਟਿੰਗ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਟੇਟ ਪੱਧਰ ਲਈ ਚੋਣ ਹੋਈ ਅਤੇ ਜਿਲਾ ਪੱਧਰ ਖੇਡ ਕੇ ਆਏ ਬੱਚਿਆਂ ਦ ਰੂਟਸ ਮਿਲੇਨਿਅਮ ਸਕੂਲ, ਖਨੌਰੀ ਦੇ ਪ੍ਰਿੰਸੀਪਾਲ ਰਮਨਦੀਪ ਕੌਰ ਅਤੇ ਸਕੂਲ ਦੇ ਚੇਅਰਮੈਨ ਡ:ਸਨੀ ਮਹਿਤਾ, ਸੰਜੀਵ ਸਿੰਗਲਾ, ਸਵੇਤਾ ਮਹਿਤਾ ਦੁਆਰਾ ਜੇਤੂ ਖਿਡਾਰੀਆ ਤੇ ਜਿਲਾ ਪੱਧਰੀ ਖੇਡ ਕੇ ਆਏ ਬੱਚਿਆਂ ਨੂੰ ਸਮਾਨਿਤ ਕੀਤਾ ਅਤੇ ਨਾਲ ਹੀ ਬਲਜੀਤ ਡੀ.ਪੀ.ਈ ਨੂੰ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਦੁਆਰਾ ਭਵਿੱਖ ਵਿੱਚ ਖੇਡਾਂ ਵਿੱਚ ਵੱਧ ਚੜ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਲਾਕਾ ਨਿਵਾਸੀਆ ਲਈ ਬਹੁਤ ਖੁਸ਼ੀ ਦੀ ਗੱਲ ਕਿ ਆਪਣੇ ਦ ਰਟਸ ਮਿਲੇਨੀਅਮ ਸਕੂਲ ਦੇ ਬੱਚੇ ਖੇਡਾਂ ਵਿੱਚ ਜੋਸ਼ ਨਾਲ ਭਾਗ ਲੈ ਰਹੇ ਹਨ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਹਨ।
0 comments:
एक टिप्पणी भेजें