Contact for Advertising

Contact for Advertising

Latest News

मंगलवार, 21 मार्च 2023

ਸੁਰਜੀਤ ਸ਼ਰਮਾ ਸੀਤਾ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਅਤੇ ਹੈਪੀ ਗੋਇਲ ਬਣੇ ਸੀਨੀਅਰ ਵਾਈਸ ਪ੍ਰਧਾਨ

 ਸੁਰਜੀਤ ਸ਼ਰਮਾ ਸੀਤਾ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਅਤੇ ਹੈਪੀ ਗੋਇਲ ਬਣੇ ਸੀਨੀਅਰ ਵਾਈਸ ਪ੍ਰਧਾਨ

 

   ਕਮਲੇਸ਼ ਗੋਇਲ ਖਨੌਰੀ 

ਖਨੌਰੀ 21 ਮਾਰਚ - ਅੱਜ ਟਰੱਕ ਯੂਨੀਅਨ ਖਨੌਰੀ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚਲਿਆ ਆ ਰਿਹਾ ਰੇੜਕਾ ਉਸ ਸਮੇ ਖਤਮ ਹੋ ਗਿਆ ਜਦੋ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਦੇ ਅਸ਼ੀਰਵਾਦ ਅਤੇ ਸਮੂਹ ਟਰੱਕ ਓਪਰੇਟਰਾਂ ਦੀ ਸਹਿਮਤੀ ਨਾਲ ਸੁਰਜੀਤ ਸ਼ਰਮਾ ਨੂੰ ਪ੍ਰਧਾਨ ਅਤੇ ਹੈਪੀ ਗੋਇਲ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਸੁਰਜੀਤ ਸ਼ਰਮਾ ਅਤੇ ਹੈਪੀ ਗੋਇਲ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਹਲਕੇ ਦੇ ਐਮ ਐਲ ਏ ਬਰਿੰਦਰ ਗੋਇਲ ਜੀ ਅਤੇ ਸਮੂਹ ਟਰੱਕ ਓਪਰੇਟਰਾਂ ਨੇ ਓਨਾ ਨੂੰ ਜੋ ਜਿੰਮੇਵਾਰੀ ਦਿਤੀ  ਹੈ ਉਹ ਇਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਓਨਾ ਕਿਹਾ ਕੇ ਉਹ ਟਰੱਕ ਓਪਰੇਟਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮਸਿਆ ਨਹੀਂ ਆਉਣ ਦੇਣਗੇ ਅਤੇ ਉਨਾ ਦੇ ਦੁੱਖ ਸੁੱਖ ਵਿਚ ਹਮੇਸ਼ਾ ਖੜੇ ਰਹਿਣਗੇ। ਇਸ ਮੌਕੇ ਸ਼੍ਰੀ ਸੁਰਜੀਤ ਸ਼ਰਮਾ ਅਤੇ ਸ਼੍ਰੀ ਹੈਪੀ ਗੋਇਲ ਨੂੰ ਇਸ ਵੱਡੀ ਜਿੰਮੇਵਾਰੀ ਦੇਣ  ਲਈ ਹਲਕੇ ਦੇ ਐਮ ਐਲ ਏ ਸ਼੍ਰੀ ਬਰਿੰਦਰ ਗੋਇਲ ਜੀ , ਸਮੂਹ ਟਰੱਕ ਓਪਰੇਟਰ ਅਤੇ ਹਲਕੇ ਦੇ ਸਾਰੇ ਪਾਰਟੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਤੇ ਜੋਗੀ ਰਾਮ ਬਲਾਕ ਪ੍ਰਧਾਨ  ਸੁਰਿੰਦਰ ਕਾਂਸਲ , ਬਿਰਭਾਨ ਕਾਂਸਲ , ਡਾ. ਸ਼ੀਸ਼ਪਾਲ ਮਲਿਕ, ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ ਹਲਕਾ ਲਹਿਰਾ, ਅਨਿਲ ਗੋਇਲ , ਬੰਟੀ ਗਰਗ , ਤੇਜਵੀਰ ਕਲੇਰ ਠਸਕਾ , ਗੁਰਭਿੰਦਰ ਚੱਠਾ , ਰਾਜ ਕੁਮਾਰ ਚੱਠਾ , ਗੁਰਪ੍ਰੀਤ ਚੱਠਾ, ਇੰਦਰ ਸੈਣ, ਬਾਵਾ ਨਵਾਂਗਾਓਂ , ਬੂਟਾ ਸਿੰਘ ਨਵਾਂਗਾਓਂ , ਮਨਜੀਤ ਸਿੰਘ , ਹਾਜਰ ਸਨ ।

ਸੁਰਜੀਤ ਸ਼ਰਮਾ ਸੀਤਾ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਅਤੇ ਹੈਪੀ ਗੋਇਲ ਬਣੇ ਸੀਨੀਅਰ ਵਾਈਸ ਪ੍ਰਧਾਨ
  • Title : ਸੁਰਜੀਤ ਸ਼ਰਮਾ ਸੀਤਾ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਅਤੇ ਹੈਪੀ ਗੋਇਲ ਬਣੇ ਸੀਨੀਅਰ ਵਾਈਸ ਪ੍ਰਧਾਨ
  • Posted by :
  • Date : मार्च 21, 2023
  • Labels :
  • Blogger Comments
  • Facebook Comments

0 comments:

एक टिप्पणी भेजें

Top