Contact for Advertising

Contact for Advertising

Latest News

मंगलवार, 21 मार्च 2023

ਐੱਲ ਬੀ ਐਸ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿੱਦਿਅਕ ਟੂਰ

 ਐੱਲ ਬੀ ਐਸ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿੱਦਿਅਕ ਟੂਰ                  


                                    ਬਰਨਾਲਾ, 21 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੀ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਇਤਿਹਾਸ ਵਿਭਾਗ ਦੀ ਮੁਖੀ ਮੈਡਮ ਅਰਚਨਾ ਸ਼ਰਮਾ ਦੀ ਦੇਖ-ਰੇਖ ਹੇਠ ਕਾਲਜ ਦੇ ਯੂਥ ਕਲੱਬ ਅਤੇ ਇਤਿਹਾਸ ਵਿਭਾਗ ਦੁਆਰਾ ਕਾਲਜ ਦੀਆਂ ਵਿਦਿਆਰਥਣਾਂ ਦਾ ਦੋ ਰੋਜ਼ਾ ਵਿੱਦਿਅਕ ਅਤੇ ਇਤਿਹਾਸਕ ਟੂਰ ਛੱਤਬੀੜ, ਚੰਡੀਗੜ੍ਹ, ਮਨਸਾ ਦੇਵੀ ਅਤੇ ਸ਼੍ਰੀ ਨਾਢਾ ਸਾਹਿਬ ਦਾ ਲਗਾਇਆ ਗਿਆ। ਕਾਲਜ ਦੇ ਇਤਿਹਾਸ ਵਿਭਾਗ ਦੀ ਮੁਖੀ ਮੈਡਮ ਅਰਚਨਾ ਸ਼ਰਮਾ ਨੇ ਦੱਸਿਆ ਕਿ ਇਸ ਟੂਰ ਦਾ ਮੰਤਵ ਵਿਦਿਆਰਥਣਾਂ ਵਿੱਚ ਵਿਸ਼ਵਾਸ਼ ਅਤੇ ਸਮਾਯੋਜਨ ਪੈਦਾ ਕਰਨ ਦੇ ਨਾਲ ਨਾਲ  ਇਤਿਹਾਸਕ ਥਾਵਾਂ ਬਾਰੇ ਵੀ ਜਾਣਕਾਰੀ ਦੇਣੀ ਹੁੰਦੀ ਹੈ ਤਾਂ ਜੋ ਵਿਦਿਆਰਥਣਾਂ ਚ  ਆਤਮ ਵਿਸ਼ਵਾਸ ਅਤੇ ਮਿਲ ਕੇ ਕੰਮ ਦੀ ਭਾਵਨਾ ਪੈਦਾ ਹੋਵੇ। ਵਿਦਿਆਰਥਣਾਂ ਨੂੰ ਉਪਰੋਕਤ ਥਾਵਾਂ ਤੋਂ ਇਲਾਵਾ ਹੋਰ ਵੀ ਇਤਿਹਾਸਕ ਥਾਵਾਂ ਜਿਵੇਂ ਕਿ ਪਰਮੇਸ਼ਰ ਦੁਆਰ ਦੇ ਦਰਸ਼ਨ ਵੀ ਕਰਵਾਏ ਗਏ। ਟੂਰ ਦੇ ਨਾਲ ਵਿਸ਼ੇਸ਼ ਤੌਰ ਤੇ ਡਾਕਟਰ ਸਰਿਤਾ ਅਤੇ  ਮੈਡਮ ਰਾਜਵਿੰਦਰ ਜੋਸ਼ੀ ਵੀ ਗਏ ਜੋ ਕਿ  ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰੱਖਦੇ ਹੋਏ, ਉਨ੍ਹਾਂ ਦਾ ਮਾਰਗ-ਦਰਸ਼ਨ ਵੀ ਕਰਦੇ ਰਹੇ। ਵਿਦਿਆਰਥਣਾਂ ਨੇ ਇਸ ਟੂਰ ਦਾ ਖ਼ੂਬ ਆਨੰਦ ਮਾਣਿਆ। ਉਨ੍ਹਾਂ ਚੰਡੀਗੜ੍ਹ ਵਿਖੇ ਸ਼ਾਪਿੰਗ ਵੀ ਕੀਤੀ। ਇਹ ਟੂਰ ਵਿਦਿਆਰਥਣਾਂ ਲਈ ਨਿੱਘੀ ਅਤੇ ਮਿੱਠੀ ਅਭੁੱਲ ਯਾਦ ਬਣ ਗਿਆ।

ਐੱਲ ਬੀ ਐਸ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿੱਦਿਅਕ ਟੂਰ
  • Title : ਐੱਲ ਬੀ ਐਸ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿੱਦਿਅਕ ਟੂਰ
  • Posted by :
  • Date : मार्च 21, 2023
  • Labels :
  • Blogger Comments
  • Facebook Comments

0 comments:

एक टिप्पणी भेजें

Top