ਮਾਤਾ ਸ਼ੀਤਲਾ ਦੇਵੀ ਮੰਦਰ ਨਾਈਵਾਲਾ ਵਿਖੇ ਮਹਾਂਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ
ਬਰਨਾਲਾ, 18 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ): ਮਾਤਾ ਸ਼ੀਤਲਾ ਦੇਵੀ ਮੰਦਿਰ ਨਾਈਵਾਲਾ ਵਿਖੇ ਮਹਾਂਸ਼ਿਵਰਾਤਰੀ ਦਾ ਪਰਵ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਪਵਿੱਤਰ ਮੌਕੇ ਤੇ ਮੰਦਿਰ ਕਮੇਟੀ ਮੈਂਬਰਾਂ ਵੱਲੋਂ ਪਹਿਲਾ ਹਵਨ ਜੱਗ ਕਰਵਾਇਆ ਗਿਆ । ਇਸ ਉਪਰੰਤ ਰਾਜੂ ਸ਼ਾਹਨੀ ਐਂਡ ਪਾਰਟੀ, ਸ਼੍ਰੀ ਜੈ ਮਾਤਾ ਦੁਰਗਾ ਸ਼ਕਤੀ ਜਾਗਰਣ ਮੰਡਲ ਵੱਲੋਂ ਸੰਕੀਰਤਨ ਕੀਤਾ ਗਿਆ । ਪਿੰਡ ਵਾਸੀਆਂ ਵਿੱਚ ਸਵੇਰ ਤੋਂ ਹੀ ਸ਼ਿਵ ਭੋਲੇ ਨੂੰ ਜਲ ਚੜਾਉਣ ਲਈ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਤੇ ਸ਼ਿਵ ਭਗਤਾਂ ਲਈ ਪੂਰੀ ਛੋਲੇ ਦਾ ਲੰਗਰ, ਵਰਤਾਂ ਵਾਲਿਆਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਤੇ ਸਰਬਜੀਤ ਕੌਰ ਮਾਣੂੰਕੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਗਰਸ ਵਿਸੇਸ਼ ਤੋਰ ਤੇ ਪਹੁੰਚੇ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਮੈਂਬਰਾਂ ਦੇ ਦੱਸਿਆ ਕਿ ਇਸ ਮੰਦਿਰ ਵਿੱਚ ਪਿਛਲੇ 11 ਸਾਲਾਂ ਤੋਂ ਲਗਾਤਾਰ ਮਹਾਂਸ਼ਿਵਰਾਤਰੀ ਦਾ ਪਰਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਇਸ ਮੌਕੇ ਤੇ ਮੰਦਿਰ ਕਮੇਟੀ ਵੱਲੋਂ ਪਿੰਡ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਪਿੰਡ ਦੀ ਪੰਚਾਇਤ, ਮਨਾਲ ਗਊਸ਼ਾਲਾ ਦੇ ਮੈਬਰਾਂ, ਬਾਹਰੋਂ ਆਏ ਮਹਿਮਾਨਾਂ ਅਤੇ ਮੋਹਤਵਾਰ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਕਮੇਟੀ ਅਹੁਦੇਦਾਰ ਪਵਨ ਕੁਮਾਰ ਪੱਪੂ, ਭੂਸ਼ਣ ਕੁਮਾਰ ਸ਼ਰਮਾਂ, ਮਨੋਜ ਕੁਮਾਰ ਜਿਲ੍ਹਾ ਕਾਂਗਰਸ ਜਨਰਲ ਸਕੱਤਰ, ਪਰਦੀਪ ਕੁਮਾਰ ਸ਼ਰਮਾਂ, ਬਲਰਾਜ ਸ਼ਰਮਾਂ, ਰਣਦੀਪ ਕੁਮਾਰ ਸ਼ਰਮਾਂ, ਸਤਪਾਲ ਸ਼ਰਮਾਂ, ਸ਼ਿਵਚਰਨ ਸ਼ਰਮਾਂ, ਅਸ਼ੋਕ ਕੁਮਾਰ ਹਾਜ਼ਰ ਸਨ।
0 comments:
एक टिप्पणी भेजें