ਸਖੀ ਵਨ ਸਟਾਪ ਸੈਂਟਰ ਨੇ ਲਗਾਇਆ ਜਾਗਰੁਕਤਾ ਕੈਂਪ
ਬਰਨਾਲਾ, 15 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ)
ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਪਿੰਡ ਅਤਰਗੜ੍ਹ ਜ਼ਿਲ੍ਹਾ ਬਰਨਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਕਾਊਂਸਲਰ ਸੰਦੀਪ ਸ਼ਰਮਾ ਅਤੇ ਆਈ.ਟੀ ਸਟਾਫ਼ ਜਸਪਾਲ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਬਰਨਾਲਾ ਵਿੱਚ ਇੱਕ ਹੀ ਛੱਤ ਹੇਠ ਪੀੜਤ ਔਰਤਾਂ ਜੋ ਕਿ ਸਰੀਰਿਕ, ਮਾਨਸਿਕ , ਭਾਵਨਾਤਮਕ ਅਤੇ ਹਿੰਸਕ ਸ਼ੋਸਣ ਦੀਆਂ ਸ਼ਿਕਾਰ ਹਨ, ਆਦਿ ਨੂੰ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ ਤੇ ਹੋਰ ਸੈਂਟਰ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸੈਂਟਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਪੀੜਤ ਔਰਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ । ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰਬਰ 01679-230181 ਅਤੇ ਵਿਮੈੱਨ ਹੈਲਪਲਾਈਨ ਨੰਬਰ 181, 112 'ਤੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।
0 comments:
एक टिप्पणी भेजें