*ਪਰਮਜੀਤ ਸਿੰਘ ਖਾਲਸਾ ਵੱਲੋਂ ਅਧਿਆਪਕ ਦਲ ਪੰਜਾਬ ਦਾ ਕੈਲੰਡਰ ਕੀਤਾ ਗਿਆ ਰਲੀਜ਼*
ਬਰਨਾਲਾ, 15 ਫਰਵਰੀ 2023 (ਸੁਖਵਿੰਦਰ ਸਿੰਘ ਭੰਡਾਰੀ/ ਕੇਸ਼ਵ ਵਰਦਾਨ ਪੁੰਜ ) : ਅਧਿਆਪਕ ਦਲ ਪੰਜਾਬ (ਜਹਾਂਗੀਰ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਗ ਧੌਲਾ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਦੇ ਦਿਸ਼ਾ ਨਿਰੇਦਸ਼ਾ ਤਹਿਤ ਹੋਈ ਜਿਸ ਵਿੱਚ ਜਿਲ੍ਹਾ ਸਰਪ੍ਰਸਤ ਸੁਖਵਿੰਦਰ ਸਿੰਘ ਭੰਡਾਰੀ ਅਤੇ ਮੁਲਾਜ਼ਮ ਵਿੰਗ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਰੰਗੀਆਂ ਨੇ ਆਪਣੇ ਵਿਚਾਰਾਂ ਵਿੱਚ ਅਧਿਆਪਕ ਦਲ ਪੰਜਾਬ ਦਾ ਪਿਛਲੇ 35 ਸਾਲਾਂ ਦੇ ਮਾਨ ਮੱਤੇ ਇਤਿਹਾਸ ਦੀ ਚਰਚਾ ਕੀਤੀ ਕਿ ਅਧਿਆਪਕ ਦਲ ਹਰ ਸਾਲ ਆਪਣਾ ਕੈਲੰਡਰ ਜਾਰੀ ਕਰਦਾ ਹੈ । ਮੁਲਾਜ਼ਮ ਮੰਗਾਂ ਬਾਰੇ ਦੱਸਿਆ ਗਿਆ ਕਿ 1997 ਵਿੱਚ ਬਾਦਲ ਸਰਕਾਰ ਬਨਣ ਤੇ ਜਦੋਂ ਪੇ ਕਮਿਸ਼ਨ ਮੁਲਾਜ਼ਮਾਂ ਨੂੰ ਦਿੱਤਾ ਤਾਂ ਜਿੱਥੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਇਆ ਉਥੇ ਪੇਂਡੂ ਮੁਲਾਜ਼ਮਾਂ ਨੂੰ 6 ਪ੍ਰਤੀਸ਼ਤ ਪੇਂਡੂ ਭੱਤਾ ਦਵਾਉਣ ਵਿੱਚ ਸਫ਼ਲ ਰਿਹਾ । ਜੀ ਪੀ ਐਫ ਜੋ ਕਿ ਪਹਿਲਾਂ ਡੀ ਪੀ ਆਈ ਦਫ਼ਤਰ ਚੰਡੀਗੜ੍ਹ ਵਿਖੇ ਮੇਨਟੇਨ ਕੀਤਾ ਜਾਂਦਾ ਸੀ ਉਸਨੂੰ ਸਕੂਲ ਪੱਧਰ ਤੇ ਲਿਆਂਦਾ ਗਿਆ, ਮੁਲਾਜ਼ਮਾਂ ਦੀ ਮੌਤ ਹੋ ਜਾਣ ਤੇ ਉਸਦੇ ਵਾਰਿਸਾਂ ਲਈ ਕੈਂਪ ਲਗਾਕੇ ਆਰਡਰ ਦਵਾਏ ਗਏ। ਹਾਈ ਕੋਰਟ ਵੱਲੋਂ ਨੌਕਰੀ ਤੋਂ ਫਾਰਗ ਕੀਤੇ ਅਧਿਆਪਕਾਂ ਨੂੰ ਵਿਧਾਨ ਸਭਾ ਵਿੱਚ ਮਤਾ ਪਵਾਕੇ ਉਨਾਂ ਨੂੰ ਬਹਾਲ ਕੀਤਾ ਗਿਆ। ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਤੋਂ ਅਧਿਆਪਕਾਂ ਨੂੰ ਮੈਰਿਟ ਦੇ ਅਧਾਰ ਤੇ ਸਟੇਸ਼ਨ ਅਲਾਟਮੈਂਟ ਕਰਵਾਈ ਗਈ ਜੋ ਕਿ ਅੱਜ ਤੱਕ ਜਾਰੀ ਹੈ। ਇਸ ਮੌਕੇ ਬਲਦੇਵ ਸਿੰਘ ਧੌਲਾ ਵੱਲੋਂ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਵੱਲੋਂ 37 ਕਿਸਮ ਦੇ ਬੰਦ ਕੀਤੇ ਭੱਤੇ, ਮੁਲਾਜ਼ਮਾਂ ਦਾ ਜਨਵਰੀ ਮਹੀਨੇ ਦਾ ਕੱਟਿਆ ਮੋਬਾਇਲ ਭੱਤਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਅਤੇ 15 ਫਰਵਰੀ ਨੂੰ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜਿਲ੍ਹਾ ਲੈਵਲ ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਵੱਲੋਂ ਅਧਿਆਪਕ ਦਲ ਦਾ ਹਰਮਿੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਤਸਵੀਰ ਵਾਲਾ ਕੈਲੰਡਰ ਜਾਰੀ ਕੀਤਾ ਗਿਆ । ਉਨ੍ਹਾਂ ਵੱਲੋਂ ਇਸ ਗੱਲ ਦੀ ਪ੍ਰਸੰਸਾ ਕੀਤੀ ਗਈ ਕਿ ਅਧਿਆਪਕ ਦਲ ਪੰਜਾਬ (ਜਹਾਂਗੀਰ) ਵੀ ਧਾਰਮਿਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਜੱਥੇਦਾਰ ਵੱਲੋਂ ਜੱਥੇਬੰਦੀ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਗਈ। ਇਸ ਮੀਟਿੰਗ ਵਿੱਚ ਮਹਿੰਦਰ ਪਾਲ ਗਰਗ, ਯਸ਼ਪਾਲ ਧਨੌਲਾ, ਰਮੇਸ਼ ਚੰਦ, ਕੁਲਦੀਪ ਸਿੰਘ ਬੀਹਲਾ, ਫਤਿਹ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਮੰਗਾਂ ਲਈ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ।
0 comments:
एक टिप्पणी भेजें